ਪਤੀ ਨੇ ਬੱਸ ਸਟੈਂਡ ਨੇੜੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਪਤਨੀ ਨੂੰ ਭੇਜ ਆਖੀ ਵੱਡੀ ਗੱਲ
Monday, Mar 13, 2023 - 12:39 PM (IST)
ਜਲੰਧਰ (ਮਹੇਸ਼)- ਪਤਨੀ ਤੋਂ ਪਰੇਸ਼ਾਨ ਹੋ ਕੇ ਜਲੰਧਰ ਦੇ ਬੱਸ ਸਟੈਂਡ ਨੇੜੇ 30 ਸਾਲਾ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਬੱਸ ਸਟੈਂਡ ਪੁਲਸ ਚੌਂਕੀ ਦੇ ਮੁਖੀ ਐੱਸ. ਆਈ. ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰੀਕ ਪੁੱਤਰ ਬਲਰਾਮ ਨਿਵਾਸੀ ਪਿੰਡ ਲਧਾਣਾ ਝਿੱਕਾ ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਅਮਰੀਕ ਦੇ ਪਿਤਾ ਬਲਰਾਮ ਦੇ ਬਿਆਨਾਂ ਅਤੇ ਅਮਰੀਕ ਵੱਲੋਂ ਮਰਨ ਤੋਂ ਪਹਿਲਾਂ ਬਣਾਈ ਗਈ ਆਪਣੀ ਵੀਡੀਓ ਵਿਚ ਪਤਨੀ ਅੰਜੂ ਪੁੱਤਰੀ ਗੁਰਬਖਸ਼ ਰਾਮ ਵਾਸੀ ਪਿੰਡ ਜੈਤੇਵਾਲੀ, ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸੇ ਜਾਣ ’ਤੇ ਥਾਣਾ ਨੰ. 6 ਵਿਚ ਮਾਡਲ ਟਾਊਨ ਵਿਚ ਆਈ. ਪੀ. ਸੀ. ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣ) ਦੇ ਤਹਿਤ ਐੱਫ਼. ਆਈ. ਆਰ. ਨੰ. 44। ਦਰਜ ਕੀਤਾ ਹੈ।
ਐੱਸ. ਆਈ. ਰਿਆੜ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਅਮਰੀਕ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਉਸ ਦੀ ਦੋਸ਼ੀ ਪਤਨੀ ਅੰਜੂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪਿਤਾ ਬਲਰਾਮ ਨੇ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਸ਼ੀਲ ਕੁਮਾਰ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦੇ ਪੁੱਤਰ ਅਮਰੀਕ ਦਾ 4-5 ਸਾਲ ਤੋਂ ਪ੍ਰੇਮ ਸੰਬੰਧ ਚਲ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਨੇ ਮੰਦਰ ਜਾ ਕੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਕੋਈ ਬੱਚਾ ਨਾ ਹੋਣ ਕਾਰਨ ਦੋਵਾਂ ਵਿਚ ਝਗੜਾ ਰਹਿੰਦਾ ਸੀ।
ਇਹ ਵੀ ਪੜ੍ਹੋ: ਖ਼ੌਫ਼ਨਾਕ ਅੰਜਾਮ ਤੱਕ ਪਹੁੰਚੀ 6 ਮਹੀਨੇ ਪਹਿਲਾਂ ਕਰਵਾਈ 'ਲਵ ਮੈਰਿਜ', ਨਵ-ਵਿਆਹੁਤਾ ਨੇ ਗੱਲ ਲਾਈ ਮੌਤ
ਅੰਜੂ ਨੇ ਆਪਣੇ ਪਤੀ ਅਮਰੀਕ ਖ਼ਿਲਾਫ਼ ਪੰਚਾਇਤ ਅਤੇ ਪੁਲਸ ਨੂੰ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸ ਦਾ ਬੇਟਾ ਅਮਰੀਕ ਪ੍ਰੇਸ਼ਾਨ ਰਹਿਣ ਲੱਗਾ। 10 ਮਾਰਚ ਨੂੰ ਸਵੇਰੇ 9 ਵਜੇ ਦੇ ਲਗਭਗ ਅਮਰੀਕ ਬਿਨਾ ਦੱਸੇ ਕਿਤੇ ਚਲਾ ਗਿਆ ਅਤੇ ਸ਼ਾਮ ਤੱਕ ਘਰ ਨਹੀਂ ਆਇਆ। ਇਸੇ ਦੌਰਾਨ ਜਲੰਧਰ ਬੱਸ ਅੱਡੇ ਤੋਂ ਇਕ ਆਟੋ ਚਾਲਕ ਦਾ ਮੋਬਾਇਲ ਤੋਂ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਉਹ ਤੁਰੰਤ ਸਿਵਲ ਹਸਪਤਾਲ ਜਲੰਧਰ ਪਹੁੰਚੇ ਅਤੇ ਦੇਖਿਆ ਕਿ ਪੁੱਤਰ ਦੀ ਹਾਲਕ ਨਾਜੁਕ ਸੀ ਅਤੇ ਉਸ ਦਾ ਇਲਾਜ ਚਲ ਰਿਹਾ ਸੀ। ਇਲਾਜ ਦੌਰਾਨ ਹੀ 11 ਮਾਰਚ ਨੂੰ ਉਸ ਦੇ ਪੁੱਤਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।