ਪੁਲਸ ਵੱਲੋਂ 2 ਕਿਲੋਗ੍ਰਾਮ ਚਰਸ ਸਣੇ ਸਾਧੂ ਦੇ ਭੇਸ ''ਚ ਕਾਰ ਸਵਾਰ ਵਿਅਕਤੀ ਗ੍ਰਿਫ਼ਤਾਰ

10/29/2023 12:01:51 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਡਾ. ਵਿਵੇਕਸ਼ੀਲ ਸੋਨੀ ਆਈ. ਪੀ. ਐੱਸ. ਦੇ ਨਿਰਦੇਸ਼ਾਂ ਅਨੁਸਾਰ ਰੂਪਨਗਰ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਹੈ। ਮੁਹਿੰਮ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਵਿਅਕਤੀ ਨੂੰ ਦੋ ਕਿਲੋਗ੍ਰਾਮ ਚਰਸ ਸਮੇਤ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ । ਜਾਣਕਾਰੀ ਦਿੰਦੇ ਹੋਏ ਇਸ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵੀਰ ਚੰਦ ਨੇ ਦੱਸਿਆ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਉਹ ਆਪਣੀ ਪੁਲਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਤਲਾਸ਼ ਅਤੇ ਚੈਕਿੰਗ ਦੇ ਸਬੰਧ ’ਚ ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ ਪਿੰਡ ਕਲਿਆਣਪੁਰ ਨਾਕਾਬੰਦੀ 'ਤੇ ਮੌਜੂਦ ਸਨ।

ਇਹ ਵੀ ਪੜ੍ਹੋ: ਸ਼ਰਮਨਾਕ: ਬਜ਼ੁਰਗ ਮਾਂ ਦੇ ਕਮਰੇ ਦਾ ਕੈਮਰਾ ਵੇਖ ਧੀ ਦੇ ਉੱਡੇ ਹੋਸ਼, ਸਾਹਮਣੇ ਆਈਆਂ ਦਿਲ ਨੂੰ ਝੰਜੋੜਣ ਵਾਲੀਆਂ ਤਸਵੀਰਾਂ

ਇਸ ਦੌਰਾਨ ਪੁਲਸ ਵੱਲੋਂ ਇਕ ਸੈਂਟਰੋ ਕਾਰ ਨੰਬਰ ਆਰ. ਜੇ. 02 ਸੀ. ਜੀ. 2928 ਜਿਸ ਵਿਚ ਇਕ ਸਾਧੂ ਭੇਸ ਵਿਚ ਇਕ ਵਿਅਕਤੀ ਸਵਾਰ ਸੀ, ਨੂੰ ਰੋਕਿਆ ਜਿਸ ਨੇ ਪੁੱਛਣ ’ਤੇ ਆਪਣਾ ਸੰਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਮੋਰ ਖੇੜੀ ਥਾਣਾ ਸਾਂਪਲਾਹ ਤਹਿਸੀਲ ਖਰਖੋਦਾ ਜ਼ਿਲ੍ਹਾ ਰੋਹਤਕ ਹਰਿਆਣਾ ਹਾਲ ਨਾਮ ਬਾਬਾ ਗੌਤਮਪੁਰੀ ਪੁੱਤਰ ਬਾਬਾ ਸੰਤੋਸ਼ ਪੁਰੀ ਵਾਸੀ ਪਿੰਡ ਥੋਥਵਾਲਕਾ ਨੰਗਲੀ ਗੋਧਾ ਜ਼ਿਲ੍ਹਾ ਰਵਾੜੀ ਹਰਿਆਣਾ ਦੱਸਿਆ। ਚੈਕਿੰਗ ਦੌਰਾਨ ਉਸ ਤੋਂ 2 ਕਿਲੋਗ੍ਰਾਮ ਚਰਸ ਬਰਾਮਦ ਹੋਈ ਹੈ। ਪੁਲਸ ਪਾਰਟੀ ਵੱਲੋਂ ਸੰਦੀਪ ਕੁਮਾਰ ਉਰਫ਼ ਬਾਬਾ ਗੌਤਮਪੁਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ 20-61-85 ਤਹਿਤ ਮੁਕਦਮਾ ਦਰਜ ਕਰਕੇ ਉਸ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ: ਵਿਆਹ ਦੀਆਂ ਖ਼ੁਸ਼ੀਆਂ ਮੌਕੇ ਰੰਗ 'ਚ ਪਿਆ ਭੰਗ, ਸਾਲੇ ਨੇ ਕੁੱਟਿਆ ਜੀਜਾ, ਜਾਣੋ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News