ਸਾਲੇ ਦੇ ਵਿਆਹ ਸਮਾਗਮ ਤੋਂ ਪਰਤ ਰਹੇ ਜੀਜੇ ਨਾਲ ਵਾਪਰਿਆ ਹਾਦਸਾ, ਮੌਤ

Tuesday, Feb 18, 2020 - 10:49 PM (IST)

ਸਾਲੇ ਦੇ ਵਿਆਹ ਸਮਾਗਮ ਤੋਂ ਪਰਤ ਰਹੇ ਜੀਜੇ ਨਾਲ ਵਾਪਰਿਆ ਹਾਦਸਾ, ਮੌਤ

ਗੁਰਾਇਆ, (ਜ. ਬ.)— ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਵੇਲੇ ਫੀਕੀਆਂ ਪੈ ਗਈਆਂ ਜਦ ਸਾਲੇ ਦੇ ਵਿਆਹ ਸਮਾਗਮ ਦੀ ਜਾਗੋ ਤੋਂ ਵਾਪਸ ਆਪਣੇ ਪਿੰਡ ਪਰਤ ਰਹੇ ਜੀਜੇ ਦੀ ਟਰੇਨ ਦੀ ਫੇਟ ਲੱਗਣ ਨਾਲ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਪੁਲਸ ਗੁਰਾਇਆ ਦੇ ਇੰਚ. ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਧੋਲਾਧਾਰ ਅੱਪ ਨੰਬਰ 14035 ਜਦ ਡੱਲੇਵਾਲ ਗੇਟ ਨੰਬਰ 84 ਤੋਂ ਨਿਕਲਣ ਲੱਗੀ ਤਾਂ ਇਕ ਵਿਅਕਤੀ ਨੂੰ ਗੱਡੀ ਦੀ ਫੇਟ ਵੱਜ ਗਈ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਟਰੇਨ ਦੇ ਡਰਾਇਵਰ ਨੇ ਇਸ ਦੀ ਸੂਚਨਾ ਗੁਰਾਇਆ ਰੇਲਵੇ ਸਟੇਸ਼ਨ 'ਤੇ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਮ੍ਰਿਤਕ ਪਾਸੋਂ ਕੋਈ ਪਛਾਣ ਪੱਤਰ ਜਾਂ ਮੋਬਾਇਲ ਫੋਨ ਨਹੀਂ ਮਿਲਿਆ। ਆਸ-ਪਾਸ ਪੁੱਛਗਿਛ ਕਰਨ 'ਤੇ ਮ੍ਰਿਤਕ ਦੀ ਪਛਾਣ ਪਿੰਡ ਢੰਡਾ ਦਾ ਰਹਿਣ ਵਾਲਾ 43 ਸਾਲਾਂ ਸੰਤੋਖ ਸਿੰਘ ਸੌਖਾ ਪੁੱਤਰ ਅਜੀਤ ਸਿੰਘ ਦੇ ਤੌਰ 'ਤੇ ਹੋਈ ਹੈ। ਜਿਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਤੋਖ ਸਿੰਘ ਦੇ ਸਾਲੇ ਦਾ ਬੁੱਧਵਾਰ ਨੂੰ ਵਿਆਹ ਹੈ। ਸੋਮਵਾਰ ਨੂੰ ਉਹ ਜਾਗੋ ਸਮਾਗਮ 'ਚ ਸ਼ਾਮਲ ਹੋਣ ਲਈ ਗਿਆ ਸੀ। ਮੰਗਲਵਾਰ ਤੜਕੇ ਉਹ ਆਪਣੇ ਪਿੰਡ ਪਸ਼ੂਆਂ ਦੀ ਦੇਖਭਾਲ ਕਰਨ ਲਈ ਆ ਰਿਹਾ ਸੀ ਕਿ ਉਹ ਟਰੇਨ ਦੀ ਚਪੇਟ 'ਚ ਆ ਗਿਆ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਖੇਤੀਬਾੜੀ ਕਰਦਾ ਸੀ ਜੋ 4 ਭੈਣਾਂ ਦਾ ਇਕਲੌਤਾ ਭਰਾ ਸੀ। ਜਿਸ ਦੇ 2 ਲੜਕੀਆਂ ਤੇ 1 ਲੜਕਾ ਹੈ। ਇਸ ਹਾਦਸੇ ਮਗਰੋਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਕੇ ਕਾਰਵਾਈ ਕਰ ਰਹੀ ਹੈ।
 


author

KamalJeet Singh

Content Editor

Related News