ਟਰੇਨ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

02/06/2020 8:35:49 PM

ਗੁਰਾਇਆ, (ਮੁਨੀਸ਼)— ਮੁੱਖ ਰੇਲਵੇਂ ਫਾਟਕ ਨੰਬਰ ਐੱਸ.ਪੀ.ਐੱਲ. 83 'ਤੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਪੁਲਸ ਦੇ ਏ.ਐੱਸ.ਆਈ ਮਦਨ ਲਾਲ ਨੇ ਦੱਸਿਆ ਸਵੇਰੇ 11.35 'ਤੇ ਟਰੇਨ ਨੰਬਰ 22430 ਦਿੱਲੀ ਪਠਾਨਕੋਟ ਐਕਸਪੈੱ੍ਰਸ ਗੱਡੀ ਹੇਠ ਆਉਣ ਨਾਲ ਇਕ ਅਣਪਛਾਤੇ ਵਿਅਕਤੀ  ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 80 ਸਾਲ ਦੇ ਕਰੀਬ, ਕਾਲੇ ਰੰਗ ਦੀ ਜੈਕਟ, ਸਲੇਟੀ ਰੰਗ ਦਾ ਕੁੜਤਾ ਪਜਾਮਾ, ਕੋਕਾ ਕੋਲਾ ਰੰਗ ਦੀ ਪੱਗ ਬੰਨੀ ਹੋਈ ਹੈ। ਪੁਲਸ ਨੇ ਲਾਸ਼ ਸਿਵਲ ਹਸਪਤਾਲ ਫਿਲੌਰ ਵਿਖੇ ਸਨਾਖਤ ਲਈ 72 ਘੰਟੇ ਲਈ ਰਖਵਾ ਦਿੱਤੀ ਹੈ।


KamalJeet Singh

Content Editor

Related News