ਪਰਿਵਾਰ ਦੀ ਖਾਤਿਰ ਗਿਆ ਸੀ ਵਿਦੇਸ਼, ਹੁਣ ਡੇਢ ਮਹੀਨੇ ਬਾਅਦ ਘਰ ਆਵੇਗੀ ਲਾਸ਼

06/27/2019 1:44:51 PM

ਹੁਸ਼ਿਆਰਪੁਰ— ਪਰਿਵਾਰ ਦੀ ਖਾਤਿਰ ਕਰਜ਼ ਲੈ ਕੇ ਵਿਦੇਸ਼ ਗਏ ਹੁਸ਼ਿਆਰਪੁਰ ਦੇ ਇਕ ਨੌਜਵਾਨ ਦੀ ਕੰਪਨੀ 'ਚੋਂ ਤਨਖਾਹ ਨਾ ਮਿਲਣ ਤੋਂ ਪਰੇਸ਼ਾਨ ਹੋਣ ਕਰਕੇ ਮੌਤ ਹੋ ਗਈ ਸੀ। ਉਸ ਦੀ ਲਾਸ਼ ਮਈ 'ਚ ਹੋਈ ਸੀ। ਡੇਢ ਮਹੀਨੇ ਬਾਅਦ 28 ਜੂਨ ਨੂੰ ਉਸ ਦੀ ਲਾਸ਼ ਹੁਸ਼ਿਆਰਪੁਰ 'ਚ ਪਹੁੰਚੇਗੀ। ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਦੇ ਪਿੰਡ ਪਦਰਾਣਾ ਦਾ ਸੁਰਜੀਤ ਕੁਮਾਰ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਪਰਿਵਾਰ ਦੀ ਰੋਜ਼ੀ-ਰੋਟੀ ਖਾਤਿਰ ਉਹ ਕਰਜ਼ਾ ਲੈ ਕੇ ਵਿਦੇਸ਼ ਚਲਾ ਗਿਆ ਪਰ ਕਿਸਮਤ ਨੇ ਉਸ ਦਾ ਉਥੇ ਵੀ ਸਾਥ ਨਾ ਦਿੱਤਾ। ਵਿਦੇਸ਼ੀ ਕੰਪਨੀ 'ਚ ਕੰਮ ਕਰਨ ਤੋਂ ਬਾਅਦ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਅਜੇ ਤੱਕ ਸੁਰਜੀਤ ਦੀ ਲਾਸ਼ ਵਿਦੇਸ਼ ਤੋਂ ਨਹੀਂ ਮੰਗਵਾਈ ਗਈ ਸੀ।

ਹੁਣ ਟਰੱਸਟ ਸਰਬਤ ਦਾ ਭਲਾ ਦੀ ਮਦਦ ਤੋਂ ਬਾਅਦ ਸੁਰਜੀਤ ਕੁਮਾਰ ਦੀ ਲਾਸ਼ ਪਿੰਡ ਪਹੁੰਚੇਗੀ। ਸੁਰਜੀਤ ਦੀ ਪਤਨੀ ਰਜਨੀ ਬਾਲਾ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਸਮੁੰਦੜਾ ਦੇ ਇਕ ਏਜੰਟ ਜ਼ਰੀਏ 1.30 ਲੱਖ ਰੁਪਏ ਦੇ ਕੇ ਆਬੂਧਾਬੀ ਗਿਆ ਸੀ। ਆਬੂਧਾਬੀ 'ਚ ਕੁਝ ਸਮੇਂ ਤੱਕ ਕੰਮ ਵਧੀਆ ਰਿਹਾ। ਪਿਛਲੇ ਇਕ ਸਾਲ ਤੋਂ ਸੁਰਜੀਤ ਕਹਿ ਰਿਹਾ ਸੀ ਕਿ ਕੰਪਨੀ  ਕੰਮ ਤਾਂ ਕਰਵਾ ਰਹੀ ਹੈ ਪਰ ਪੈਸੇ ਨਹੀਂ ਦੇ ਰਹੀ। ਇਸ ਚੱਕਰ 'ਚ ਉਸ ਨੇ ਕਈ ਕੰਪਨੀਆਂ ਬਦਲੀਆਂ। ਇਸੇ ਕਰਕੇ ਸੁਰਜੀਤ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ ਸੀ। ਇਸੇ ਤਣਾਅ ਦੇ ਚਲਦਿਆਂ ਨੇ ਉਸ ਦੀ ਮੌਤ ਹੋ ਗਈ ਸੀ। ਸੁਰਜੀਤ ਦੀ ਲਾਸ਼ ਸੜਕ ਕੰਢੇ ਤੋਂ ਮਿਲੀ ਸੀ।


shivani attri

Content Editor

Related News