ਰਸੋਈ ’ਚ ਪਾਣੀ ਪੀਣ ਗਏ ਦਿਵਿਆਂਗ ਨੂੰ ਲੱਗੀ ਅੱਗ, ਹੋਈ ਮੌਤ

12/06/2021 6:06:25 PM

ਜਲੰਧਰ— ਇਥੋਂ ਦੇ ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਤੱਲ੍ਹਣ ’ਚ 10 ਦਿਨ ਪਹਿਲਾਂ ਝੁਲਸਣ ਨਾਲ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਭੁਪਿੰਦਰ ਸਿੰਘ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਭੁਪਿੰਦਰ ਸਿੰਘ ਦਿਵਿਆਂਗ ਸੀ। ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ 26 ਨਵੰਬਰ ਨੂੰ ਭੁਪਿੰਦਰ ਘਰ ’ਚ ਮੌਜੂਦ ਸੀ ਅਤੇ ਕਿਰਨਦੀਪ ਕੌਰ ਕੰਮ ਕਰ ਰਹੀ ਸੀ। ਇਸ ਦੌਰਾਨ ਭੁਪਿੰਦਰ ਪਾਣੀ ਪੀਣ ਲਈ ਕਿਸੇ ਤਰ੍ਹਾਂ ਰਸੋਈ ’ਚ ਪਹੁੰਚਿਆ, ਜਿੱਥੇ ਉਹ ਅੱਗ ਦੀ ਲਪੇਟ ’ਚ ਆ ਗਿਆ।

ਇਹ ਵੀ ਪੜ੍ਹੋ: ਜਲੰਧਰ: ਸਰਕਾਰ ਲਈ ਵੱਡੀ ਚੁਣੌਤੀ, ਕੱਲ ਤੋਂ ਅਣਮਿੱਥੇ ਸਮੇਂ ਲਈ 2100 ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ

ਦਰਅਸਲ ਰਸੋਈ ਗੈਸ ’ਤੇ ਦਾਲ ਬਣ ਰਹੀ ਸੀ। ਇਕਦਮ ਨਾਲ ਉਥੇ ਅੱਗ ਲੱਗੀ ਤਾਂ ਦਿਵਿਆਂਗ ਹੋਣ ਕਾਰਨ ਬੁਰੀ ਤਰ੍ਹਾਂ ਨਾਲ ਝੁਲਸੇ ਭੁਪਿੰਦਰ ਸਿੰਘ ਦੀ ਆਵਾਜ਼ ਸੁਣ ਕੇ ਪਰਿਵਾਰ ਨੂੰ ਹਾਦਸੇ ਦਾ ਪਤਾ ਲੱਗਾ। ਪਤਨੀ ਨੇ ਕਿਸੇ ਤਰ੍ਹਾਂ ਨਾਲ ਅੱਗ ਬੁਝਾਈ ਅਤੇ ਨੇੜੇ ਦੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਥੋਂ ਉਸ ਨੂੰ ਜੌਹਲ ਹਸਪਤਾਲ ਭੇਜ ਦਿੱਤਾ ਗਿਆ। ਪਤਾਰਾ ਦੀ ਪੁਲਸ ਨੇ ਕਿਰਨਦੀਪ ਕੌਰ ਦੇ ਬਿਆਨ ’ਤੇ ਸੀ. ਆਰ. ਪੀ. ਸੀ. 174 ਦੀ ਕਾਰਵਾਈ ਕਰ ਦਿੱਤੀ ਹੈ। ਮਿ੍ਰਤਕ ਦੀ ਇਕ ਬੇਟੀ ਅਤੇ ਦੋ ਬੇਟੇ ਹਨ। ਸੀਮੈਂਟ ਦੀ ਦੁਕਾਨ ਚਲਾ ਕੇ ਉਕਤ ਵਿਅਕਤੀ ਗੁਜ਼ਾਰਾ ਕਰਦਾ ਸੀ।  

ਇਹ ਵੀ ਪੜ੍ਹੋ:  ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਐੱਸ. ਸੀ. ਭਾਈਚਾਰੇ ਲਈ ਕਰ ਸਕਦੇ ਨੇ ਵੱਡੇ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News