ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਤਸਕਰੀ, CIA ਸਟਾਫ਼ ਨੇ 50 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ
Saturday, Dec 16, 2023 - 12:47 AM (IST)
ਜਲੰਧਰ (ਸ਼ੋਰੀ)- ਜੇਲ੍ਹ 'ਚੋਂ ਬਾਹਰ ਆ ਕੇ ਮੁੜ ਨਸ਼ਾ ਸਮੱਗਲਿੰਗ ਸ਼ੁਰੂ ਕਰਨ ਵਾਲੇ ਮੁਲਜ਼ਮ ਨੂੰ ਸੀ.ਆਈ.ਏ. ਸਟਾਫ਼ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ਪੁਸ਼ਪਬਾਲੀ ਨੇ ਨਸ਼ਾ ਸਮੱਗਲਰਾਂ ਤੇ ਗਲਤ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮਕਸੂਦਾਂ ਇਲਾਕੇ ’ਚ ਹੈਰੋਇਨ ਸਪਲਾਈ ਕਰਨ ਵਾਲੇ 1 ਵਿਅਕਤੀ ਨੂੰ ਕਾਬੂ ਕੀਤਾ ਹੈ।
ਏ.ਐੱਸ.ਆਈ. ਨਵਦੀਪ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਜਿਵੇਂ ਹੀ ਨੂਰਪੁਰ ਤੋਂ ਪਿੰਡ ਬੁਲੰਦਪੁਰ ਪੁੱਜੇ ਤਾਂ ਸਟਾਰ ਐਨਕਲੇਵ ਕਾਲੋਨੀ ਦੇ ਮੋੜ ਕੋਲ ਇਕ ਵਿਅਕਤੀ ਖੜ੍ਹਾ ਦੇਖਿਆ। ਪੁਲਸ ਦੀ ਕਾਰ ਨੂੰ ਦੇਖ ਕੇ ਉਸ ਨੇ ਆਪਣੀ ਪੈਂਟ ਦੀ ਜੇਬ 'ਚੋਂ ਇਕ ਭਾਰੀ ਮੋਮੀ ਲਿਫਾਫਾ ਜ਼ਮੀਨ 'ਤੇ ਸੁੱਟ ਦਿੱਤਾ ਤੇ ਭੱਜਣ ਲੱਗਾ। ਪੁਲਸ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਕੇ ਜਦੋਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣੀ ਪਛਾਣ ਸੁਭਾਸ਼ ਚੰਦਰ ਉਰਫ ਸੁਭਾਸ਼ ਪੁੱਤਰ ਅਮਿਤ ਕੁਮਾਰ ਦੱਸੀ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਸੁਭਾਸ਼ ਚੰਦਰ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਦੌਰਾਨ ਪੁਲਸ ਨੇ ਉਸ ’ਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਇਸ ਸਬੰਧੀ ਥਾਣਾ ਮਕਸੂਦਾਂ ’ਚ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਾਲ 2020 ’ਚ ਮਕਸੂਦਾਂ ਥਾਣੇ ’ਚ ਕੇਸ ਵੀ ਦਰਜ ਕੀਤਾ ਗਿਆ ਸੀ।
ਗ਼ਲਤ ਕੰਮ ਛੱਡੋ ਜਾਂ ਦਿਹਾਤੀ ਇਲਾਕਾ : ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ
ਇਸ ਦੌਰਾਨ ਐੱਸ.ਐੱਸ.ਪੀ. ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਨਸ਼ਾ ਸਮੱਗਲਿੰਗ ’ਚ ਸ਼ਾਮਲ ਵਿਅਕਤੀਆਂ ਨੂੰ ਗ਼ਲਤ ਕੰਮ ਛੱਡ ਕੇ ਸਹੀ ਰਸਤੇ ’ਤੇ ਚੱਲਣ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਦਿਹਾਤੀ ਖੇਤਰ ’ਚ ਤਾਇਨਾਤ ਸਮੂਹ ਪੁਲਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ਕਿ ਗਲਤ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬਿਨਾਂ ਕਿਸੇ ਸਿਫ਼ਾਰਸ਼ ਦੇ ਹਰ ਹਾਲਤ ’ਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਿਆ ਜਾਵੇ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8