ਮਹਿਲਾ ਕਾਂਗਰਸ ਦਿਹਾਤੀ ਨੇ ਕੀਤਾ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ

Monday, Oct 29, 2018 - 02:12 AM (IST)

ਮਹਿਲਾ ਕਾਂਗਰਸ ਦਿਹਾਤੀ ਨੇ ਕੀਤਾ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ

 ਫਗਵਾਡ਼ਾ,   (ਜਲੋਟਾ)—  ਮਹਿਲਾ ਕਾਂਗਰਸ ਬਲਾਕ ਫਗਵਾਡ਼ਾ ਦਿਹਾਤੀ ਵਲੋਂ ਬਲਾਕ ਪ੍ਰਧਾਨ ਰਜਨੀ ਬਾਲਾ ਦੀ ਅਗਵਾਈ ਹੇਠ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਖਿਲਾਫ ਪਿੰਡ ਖਜੂਰਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਦੌਰਾਨ ਮੈਡਮ ਰਜਨੀ ਬਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਐੱਲ. ਪੀ. ਜੀ. ਗੈਸ ਸਿਲੰਡਰ ਨੂੰ ਖਰੀਦਣਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ।  ਮੋਦੀ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਸਬਸਿਡੀ ਛੱਡਣ ਲਈ ਝਾਂਸੇ ਵਿਚ ਲਿਆ। 
ਫਿਰ ਉੱਜਵਲਾ ਯੋਜਨਾ ਤਹਿਤ  ਗਰੀਬ ਵਰਗ ਦੇ ਲੋਕਾਂ ਨੂੰ ਫਰੀ ਵਿਚ ਐੱਲ. ਪੀ. ਜੀ. ਕੁਨੈਕਸ਼ਨ ਅਤੇ ਸਿਲੰਡਰ ਵੰਡੇ ਅਤੇ ਹੁਣ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਨੂੰ ਆਮ ਅਤੇ ਮਿਡਲ ਕਲਾਸ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਨਾਰਾਜ਼ਗੀ ਅਤੇ ਗੁੱਸਾ ਹੈ। ਇਸ ਮੌਕੇ ਜ਼ਿਲਾ ਕਪੂਰਥਲਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਬੀਬੀ ਕੁਲਵਿੰਦਰ ਕੌਰ ਅਤੇ ਹੋਰ ਮਹਿਲਾ ਵਰਕਰਾਂ ਵੀ ਹਾਜ਼ਰ ਸਨ।
 


Related News