ਮਗਨਰੇਗਾ ਕਰਮਚਾਰੀਆਂ ਦਾ ਧਰਨਾ 8ਵੇਂ ਦਿਨ ’ਚ ਦਾਖਲ

09/23/2019 11:53:12 PM

ਕਪੂਰਥਲਾ, (ਮਹਾਜਨ)- ਮਗਨਰੇਗਾ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਭਰ ’ਚ ਚੱਲ ਰਹੇ ਧਰਨਿਆਂ ਤਹਿਤ ਕਪੂਰਥਲਾ ਦੇ ਕਰਮਚਾਰੀਆਂ ਨੇ ਬੀ. ਡੀ. ਪੀ. ਓ. ਦਫਤਰ ਵਿਖੇ 8ਵੇਂ ਦਿਨ ਵੀ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਜਾਰੀ ਰੱਖੀ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਅਪਣਾਈ ਟਾਲ-ਮਟੋਲ ਵਾਲੀ ਨੀਤੀ ਕਾਰਣ ਕਰਮਚਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਉਨ੍ਹਾਂ ਦੀਆਂ ਕਈ ਮੰਗਾਂ ਵੱਲ ਬਿਲਕੁੱਲ ਹੀ ਧਿਆਨ ਨਹੀਂ ਦੇ ਰਹੀ, ਜਦਕਿ ਗ੍ਰਾਮੀਣ ਖੇਤਰਾਂ ’ਚ ਜ਼ਿਆਦਾਤਰ ਕੰਮ ਮਗਨਰੇਗਾ ਕਰਮਚਾਰੀਆਂ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਐਕਟ 2016 ਤਹਿਤ 1539 ਮਗਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਮੋਬਾਇਲ ਇੰਟਰਨੈੱਟ ਭੱਤਾ ਦਿੱਤਾ ਜਾਵੇ, ਮੈਡੀਕਲ ਸਹੂਲਤ ਦਿੱਤੀ ਜਾਵੇ ਤੇ ਟੀ. ਏ. ’ਚ ਵਾਧਾ ਕੀਤਾ ਜਾਵੇ, ਮਗਨਰੇਗਾ ਕਰਮਚਾਰੀਆਂ ਦਾ ਈ. ਪੀ. ਐੱਫ. ਕੱਟਿਆ ਜਾਵੇ, ਈ. ਐੱਸ. ਆਈ. ਕਾਰਡ ਬਣਾਏ ਜਾਣ, ਡਿਊਟੀ ਦੌਰਾਨ ਮੌਤ ਵਾਲੇ ਕੇਸਾਂ ’ਚ ਯੋਗਤਾ ਅਨੁਸਾਰ ਵਾਰਿਸਾਂ ਨੂੰ ਨੌਕਰੀ ਦਿੱਤੀ ਜਾਵੇ, ਮਗਨਰੇਗਾ ਤਹਿਤ ਦਿੱਤੇ ਗਏ ਵਾਧੂ ਕੰਮਾਂ ਦਾ ਮਿਹਨਤਾਨਾ ਦਿੱਤਾ ਜਾਵੇ ਤੇ ਬਿਨਾਂ ਕਿਸੇ ਦੋਸ਼ ਦੇ ਕੱਢੇ ਗਏ ਕਰਮਚਾਰੀਆਂ ਨੂੰ ਬਹਾਲ ਕੀਤਾ ਜਾਵੇ।

ਇਸ ਮੌਕੇ ਰਘੁਬੀਰ ਸਿੰਘ, ਵਿਕਰਾਂਤ, ਵਿਸ਼ਾਲ ਅਰੋਡ਼ਾ, ਰਾਮ ਦਿੱਤਾ, ਵਿਸ਼ਾਲ ਅਰੋਡ਼ਾ, ਗੁਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਮਨਜਿੰਦਰ ਕੌਰ, ਸੋਨੀਆ, ਰਣਜੀਤ ਸਿੰਘ, ਟਿੰਕੂ, ਸੁਰਜੀਤ ਕੁਮਾਰ, ਹਰਦੀਪ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ ਸਨ।


Bharat Thapa

Content Editor

Related News