ਹਵਾ ਦੇ ਬਦਲੇ ਰੁੱਖ ਨੂੰ ਵੇਖਦੇ ਰਾਮ ਸੇਤੂ ''ਤੇ ਸਵਾਲ ਖੜ੍ਹੇ ਕਰਨ ਵਾਲੀ ਪਾਰਟੀ ਨੇ ਵੀ ਲਿਆ ਯੂ-ਟਰਨ: ਤਲਵਾੜ

Thursday, Aug 06, 2020 - 11:25 AM (IST)

ਹਵਾ ਦੇ ਬਦਲੇ ਰੁੱਖ ਨੂੰ ਵੇਖਦੇ ਰਾਮ ਸੇਤੂ ''ਤੇ ਸਵਾਲ ਖੜ੍ਹੇ ਕਰਨ ਵਾਲੀ ਪਾਰਟੀ ਨੇ ਵੀ ਲਿਆ ਯੂ-ਟਰਨ: ਤਲਵਾੜ

ਗੜ੍ਹਸ਼ੰਕਰ (ਸ਼ੋਰੀ)— ਧਰਮ ਜਾਗਰਣ ਮੰਚ ਦੇ ਸੂਬਾ ਪ੍ਰਸ਼ਾਸਕ ਇੰਚਾਰਜ ਸੰਜੀਵ ਤਲਵਾੜ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਰਾਮ ਮੰਦਰ ਦੇ ਪੁਨਰ ਨਿਰਮਾਣ ਦਾ ਕੰਮ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸ਼ੁਰੂ ਹੋਣ 'ਤੇ ਆਲਮੀ ਜਗਤ 'ਚ ਰਾਮ ਨਾਮ ਜਪਣ ਵਾਲੇ ਸ਼ਰਧਾਲੂਆਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਤਲਵਾੜ ਨੇ ਕਿਹਾ ਕਿ ਜੋ ਕੰਮ 1947 'ਚ ਦੇਸ਼ ਦੀ ਆਜ਼ਾਦੀ ਉਪਰੰਤ ਤੁਰੰਤ ਹੋ ਜਾਣਾ ਚਾਹੀਦਾ ਸੀ ਉਸ ਨੂੰ ਪੂਰਾ ਕਰਨ ਲਈ 73 ਸਾਲ ਲੱਗ ਗਏ ਕਿਉਂਕਿ ਸਾਡੇ ਦੇਸ਼ 'ਚ ਧਰਮ ਨਿਰਪੱਖਤਾ ਦਿਖਾਉਣ ਦੇ ਚੱਕਰ 'ਚ ਸੱਤਾ 'ਤੇ ਕਾਬਜ਼ ਰਹਿਣ ਵਾਲੀ ਪਾਰਟੀ ਨੇ ਹਮੇਸ਼ਾ ਗੈਰ ਹਿੰਦੂਆਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਅਤੇ ਰਾਮ ਮੰਦਰ ਦੇ ਮੁੱਦੇ 'ਤੇ ਚੁੱਪ ਵੱਟਦੇ ਹੋਏ ਅੱਖਾਂ ਮੀਚ ਰੱਖੀਆਂ ।

ਉਨ੍ਹਾਂ ਕਿਹਾ ਕਿ ਵਿਦੇਸ਼ੀ ਹਮਲਾਵਰਾਂ (ਮੁਗਲਾਂ ਅਤੇ ਅੰਗਰੇਜ਼ਾਂ) ਨੇ ਸਾਡੀ ਸੰਸਕ੍ਰਿਤੀ ਨੂੰ ਨਸ਼ਟ ਕਰਨ ਲਈ ਕਈ ਹਮਲੇ ਕੀਤੇ ਜਿੰਨ੍ਹਾਂ 'ਚ ਰਾਮ ਮੰਦਰ ਨੂੰ ਤੋੜ ਕੇ ਮਸੀਤ ਬਣਾਉਣਾ 'ਕ ਮੁੱਖ ਅਤੇ ਵੱਡੀ ਘਟਨਾ ਸੀ। ਉਨ੍ਹਾਂ ਕਿਹਾ ਕਿ ਮੁਗਲਾਂ ਨੇ ਮੰਦਰ ਤੋੜ ਕੇ ਸਾਡੀ ਸੰਸਕ੍ਰਿਤੀ ਨੂੰ ਖ਼ਤਮ ਕਰਨ ਲਈ ਜੋ ਕੰਮ ਕੀਤਾ ਸੀ ਉਸੇ ਰਾਹ 'ਤੇ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੀ ਵਾਂਗਡੋਰ ਸੰਭਾਲਣ ਵਾਲੀ ਪਾਰਟੀ ਨੇ ਚੱਲਦੀ ਰਹੀਂ।

ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਲੋਕ ਮਾਣਯੋਗ ਸੁਪਰੀਮ ਕੋਰਟ 'ਚ ਰਾਮ ਸੇਤੂ ਨਾ ਹੋਣ ਦੀ ਗੱਲ ਹਲਫ਼ਨਾਮੇ 'ਚ ਕਹਿ ਚੁੱਕੇ ਹਨ ਅੱਜ ਉਸੇ ਪਾਰਟੀ ਦੇ ਲੋਕ ਬਦਲੇ ਹੋਏ ਹਵਾ ਦੇ ਰੁੱਖ ਨੂੰ ਵੇਖਦੇ ਹੋਏ ਇਸ ਖੁਸ਼ੀ ਦੇ ਪਲਾਂ 'ਚ ਘੁਸਪੈਠੀਆਂ ਵਾਂਗੂੰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਵਾਮ ਚੰਗੀ ਤਰ੍ਹਾਂ ਜਾਣਦੀ ਹੈ ਕਿ ਰਾਮ ਮੰਦਰ ਦਾ ਮੁੱਦਾ ਭਾਜਪਾ ਨੇ ਹਮੇਸ਼ਾ ਰਾਜਨੀਤਕ ਹਿੱਤਾਂ ਨੂੰ ਦਰਕਿਨਾਰ ਕਰਦੇ ਹੋਏ ਆਪਣੀ ਪ੍ਰਮੁੱਖਤਾ 'ਚ ਰੱਖਿਆ।

ਤਲਵਾੜ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਸਾਡੇ ਲਈ ਹਮੇਸ਼ਾ ਪ੍ਰੇਰਨਾ ਸਰੋਤ, ਮਰਿਆਦਾ ਪ੍ਰਸ਼ੋਤਮ ਹਨ ।  ਉਨ•ਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਸਾਡੀ ਆਸਥਾ ਦੇ ਪ੍ਰਤੀਕ ਹਨ ਅਤੇ ਜ਼ਿੰਦਗੀ ਦੇ ਹਰ ਰਿਸ਼ਤੇ ਦੀ ਅਹਿਮੀਅਤ ਨੂੰ ਨਿਭਾਉਣ ਦੀ ਜੋ ਸਿੱਖਿਆ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਮਿਲਦੀ ਹੈ ਉਹ ਸਾਡੇ ਲਈ ਇਕ ਪ੍ਰੇਰਣਾ ਸਰੋਤ ਹੈ।


author

shivani attri

Content Editor

Related News