ਨੂਰਪੁਰਬੇਦੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਸਮੁੰਦੜੀਆਂ ਦੇ ਤਾਲੇ ਟੁੱਟੇ, ਕੈਮਰੇ ''ਚ ਕੈਦ ਹੋਏ ਚੋਰ
Friday, Feb 21, 2025 - 01:39 PM (IST)

ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ ਖੇਤਰ ’ਚ ਲਗਾਤਾਰ ਚੋਰੀਆਂ ’ਚ ਵਾਧਾ ਹੋ ਰਿਹਾ ਹੈ, ਜਿਸ ਤਹਿਤ ਦੇਰ ਰਾਤ ਚੋਰਾਂ ਨੇ ਪੁਲਸ ਚੌਂਕੀ ਕਲਵਾਂ ਅਧੀਨ ਪੈਂਦੇ ਖੇਤਰ ਦੇ ਪਿੰਡ ਸਮੁੰਦੜੀਆਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ੍ਹੇ ਅਤੇ ਜੋ ਸਕੂਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਏ। ਜਾਣਕਾਰੀ ਅਨੁਸਾਰ ਚੋਰ ਉਕਤ ਸਕੂਲ ਦੇ 2 ਕਮਰਿਆਂ ਦੇ ਦਰਵਾਜਿਆਂ ਨੂੰ ਲੱਗੇ ਜਿੰਦਰਿਆਂ ਨੂੰ ਕੁੰਡਿਆ ਸਮੇਤ ਤੋੜ੍ਹਨ ’ਚ ਕਾਮਯਾਬ ਰਹੇ ਪਰ ਦਰਵਾਜਿਆਂ ਨੂੰ ਲੱਗੇ ਸੈਂਟਰ ਲਾਕ ਨੂੰ ਤੋੜ੍ਹਨ ’ਚ ਅਸਮਰੱਥ ਰਹੇ ਚੋਰ ਭਾਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ’ਚ ਅਸਫ਼ਲ ਰਹਿਣ ਪਰ ਸਕੂਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਏ।
ਇਹ ਵੀ ਪੜ੍ਹੋ : ਜਲੰਧਰ 'ਚ ਕਾਰੋਬਾਰੀਆਂ ਦੇ 2 ਪੁੱਤਾਂ ਨਾਲ ਵਾਪਰੇ ਹਾਦਸੇ ਦੀ ਰੂਹ ਕੰਬਾਊ CCTV ਆਈ ਸਾਹਮਣੇ
ਇਸ ਵਾਰਦਾਤ ਸਬੰਧੀ ਸਕੂਲ ਸਟਾਫ ਨੂੰ ਸਵੇਰੇ ਸਕੂਲ ਖੁੱਲ੍ਹਣ ’ਤੇ ਪਤਾ ਚੱਲਿਆ। ਸਕੂਲ ਦੇ ਇੰਚਾਰਜ ਪ੍ਰਿੰਸ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ ਸਕੂਲ ’ਚ ਚੋਰਾਂ ਨੇ ਦਾਖ਼ਲ ਹੋ ਕੇ ਕਮਰਿਆਂ ਦੇ ਜਿੰਦਰਿਆਂ ਨੂੰ ਤੋੜ੍ਹ ਦਿੱਤਾ ਪਰ ਉਹ ਸੈਂਟਰ ਲਾਕ ਨਹੀਂ ਖੋਲ੍ਹ ਸਕੇ। ਉਨ੍ਹਾਂ ਦੱਸਿਆ ਕਿ ਸਕੂਲ ’ਚ ਪਿਆ ਜ਼ਰੂਰੀ ਰਿਕਾਰਡ ਤੇ ਹੋਰ ਕੀਮਤੀ ਸਾਮਾਨ ਚੋਰੀ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਸਕੂਲ ਦੇ ਕੈਮਰੇ ’ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀ ਕੈਦ ਹੋਏ ਹਨ ਜਿਨ੍ਹਾਂ ਸਬੰਧੀ ਚੌਂਕੀ ਕਲਵਾਂ ਦੀ ਪੁਲਸ ਨੂੰ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ 2 ਪਰਿਵਾਰਾਂ ਨਾਲ ਵੱਡਾ ਹਾਦਸਾ, ਕਾਰਾਂ ਦੇ ਉੱਡੇ ਪਰਖੱਚੇ, ਪਤੀ-ਪਤਨੀ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e