ਸ਼ਰਾਬ ਠੇਕਿਆਂ ਦੇ ਇੰਚਾਰਜ ’ਤੇ ਹਮਲਾ ਕਰਕੇ ਲੁੱਟੇ 4 ਲੱਖ ਰੁਪਏ, 1 ਲੁਟੇਰਾ ਕਾਬੂ

02/01/2021 11:59:58 AM

ਭੋਗਪੁਰ (ਸੂਰੀ)- ਭੋਗਪੁਰ ਪੁਲਸ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਹਿਰ ਵਿਚ ਐਤਵਾਰ ਦੇਰ ਰਾਤ ਸ਼ਰਾਬ ਠੇਕਿਆਂ ਦੇ ਇੰਚਾਰਜ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕੀਤੇ ਜਾਣ ਉਪਰੰਤ ਕੈਸ਼ ਲੁੱਟ ਕੇ 3 ਲੁਟੇਰੇ ਫਰਾਰ ਹੋ ਗਏ ਅਤੇ ਹਮਲਾਵਰਾਂ ਦਾ ਇਕ ਸਾਥੀ ਕਾਬੂ ਕਰ ਲਏ ਜਾਣ ਦੀ ਅਸਪਸ਼ਟ ਸੂਚਨਾ ਠੇਕਾ ਮੁਲਾਜ਼ਮਾਂ ਵੱਲੋਂ ਭੋਗਪੁਰ ਪੁਲਸ ਨੂੰ ਦਿੱਤੀ ਗਈ। 

ਜੋਤੀ ਸ਼ਰਮਾ ਨੇ ਦੱਸਿਆ ਹੈ ਕਿ ਉਹ ਭੋਗਪੁਰ ਸ਼ਹਿਰ ਦੇ ਸਰਕਲ ਨੰਬਰ 2 ਦੇ ਠੇਕਿਆਂ ਦੇ ਇੰਚਾਰਜ ਅਸ਼ੋਕ ਕੁਮਾਰ ਪੁੱਤਰ ਜੈ ਚੰਦ ਨਾਲ ਸੁਪਰਵਾਇਜ਼ਰ ਵਜੋਂ ਨੌਕਰੀ ਕਰਦਾ ਹੈ। ਅੱਜ ਸਰਕਲ ਦੇ ਠੇਕਿਆਂ ਤੋਂ ਕੈਸ਼ ਇਕੱਠਾ ਕਰਕੇ ਰਾਤ 10 ਵਜੇ ਦੇ ਕਰੀਬ ਭੋਗਪੁਰ ਸ਼ਹਿਰ ਵਿਚਲੇ ਮੋਗਾ ਰੇਲਵੇ ਫਾਟਕ ਨੇੜੇ ਆਪਣੇ ਰਹਿਣ ਵਾਸਤੇ ਕਿਰਾਏ ’ਤੇ ਲਈ ਇਕ ਕੋਠੀ ਦੇ ਬਾਹਰ ਪੁੱਜੇ। ਜਦੋਂ ਉਹ ਕੋਠੀ ਦੇ ਗੇਟ ਦਾ ਤਾਲਾ ਖੁੱਲ੍ਹਣ ਲੱਗੇ ਤਾਂ ਇਕ ਮੋਟਰਸਾਈਕਲ ਅਤੇ ਐਕਟਿਵਾ ’ਤੇ ਸਵਾਰ 4 ਲੁਟੇਰਿਆਂ ਨੇ ਅਸ਼ੋਕ ਕੁਮਾਰ ਅਤੇ ਜੋਤੀ ਸ਼ਰਮਾ ’ਤੇ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਲੁਟੇਰਿਆਂ ਨੇ ਅਸ਼ੋਕ ਕੁਮਾਰ ਪਾਸੋਂ ਕੈਸ਼ ਵਾਲਾ ਬੈਗ ਖੋਹ ਲਿਆ, ਜਿਸ ਵਿਚ 4 ਲੱਖ ਰਪੁਏ ਦੇ ਕਰੀਬ ਨਗਦੀ ਸੀ। ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਅਸ਼ੋਕ ਕੁਮਾਰ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਅਸ਼ੋਕ ਅਤੇ ਜੋਤੀ ਸ਼ਰਮਾ ਲੁਟੇਰਿਆਂ ਨਾਲ ਉਲਝ ਪਏ ਅਤੇ ਇਕ ਲੁਟੇਰੇ ਨੂੰ ਨੇੜਲੇ ਟੋਏ ਵਿਚ ਸੁੱਟ ਲਿਆ ਪਰ ਬਾਕੀ ਤਿੰਨ ਫਰਾਰ ਹੋਣ ਵਿਚ ਸਫਲ ਹੋ ਗਏ। ਜ਼ਖ਼ਮੀ ਅਸ਼ੋਕ ਕੁਮਾਰ ਨੂੰ ਕਾਲਾ ਬੱਕਰਾ ਸਥਿਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਸ਼ੋਕ ਕੁਮਾਰ ਦੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਠੇਕੇਦਾਰਾਂ ਵੱਲੋਂ ਕਾਬੂ ਕੀਤਾ ਗਿਆ ਲੁਟੇਰਾ ਭੋਗਪੁਰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ
ਕੈਸ਼ ਲੁੱਟੇ ਜਾਣ ਦੀ ਕਹਾਣੀ ਗਲਤ : ਥਾਣਾ ਮੁਖੀ
ਇਸ ਵਾਰਦਾਤ ਸਬੰਧੀ ਜਦੋਂ ਥਾਣਾ ਭੋਗਪੁਰ ਮੁਖੀ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਬੂ ਕੀਤਾ ਗਿਆ ਆਦਮੀ ਸ਼ਰਾਬੀ ਹਾਲਤ ਵਿਚ ਹੈ। ਠੇਕਿਆਂ ਦੇ ਇਚਾਰਜ ਪਾਸੋਂ ਕੈਸ਼ ਲੁੱਟੇ ਜਾਣ ਦੀ ਕਹਾਣੀ ਗਲਤ ਹੈ, ਅਸਲ ਵਿਚ ਕੈਸ਼ ਇਚਾਰਜ ਦੇ ਕੋਲ ਹੀ ਹੈ। ਸਿਰਫ਼ ਝਗੜਾ ਹੋਇਆ ਹੈ। ਕਾਬੂ ਨੌਜ਼ਵਾਨ ਦੇ ਹੋਸ਼ ਵਿਚ ਆਉਣ ਤੋਂ ਬਾਅਦ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਹਿਲਾਂ ਲੁੱਟ ਦੀ ਸੂਚਨਾ ਦੇ ਕੇ ਬਾਅਦ ਵਿਚ ਮਾਮਲੇ ਨੂੰ ਦਬਾਉਂਦੇ ਨਜ਼ਰ ਆਏ ਠੇਕਾ ਮੁਲਾਜ਼ਮ
ਖ਼ੁਦ ਹੀ ਫੋਨ ਕਰਕੇ ਪੱਤਰਕਾਰਾਂ ਨੂੰ ਲੁੱਟ ਦੀ ਕਹਾਣੀ ਦੱਸਣ ਵਾਲੇ ਮੁਲਾਜ਼ਮ ਬਾਅਦ ਵਿਚ ਇਹ ਕਹਿ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਕਿ ਉਨ੍ਹਾਂ ਦਾ ਕੈਸ਼ ਮਿਲ ਗਿਆ ਹੈ। ਮਾਮਲਾ ਪੂਰੀ ਤਰ੍ਹਾਂ ਨਾਲ ਸ਼ੱਕ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਦੁਖਭਰੀ ਖ਼ਬਰ: ਦਿੱਲੀ ਅੰਦੋਲਨ ’ਚ ਸ਼ਾਮਲ ਹੋਏ ਪਟਿਆਲਾ ਦੇ ਨੌਜਵਾਨ ਕਿਸਾਨ ਦੀ ਮੌਤ

ਇਹ ਵੀ ਪੜ੍ਹੋ :ਅਮਰੀਕਾ ’ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸ ਰਿਹੈ ਪਰਿਵਾਰ, ਇਕ ਮਹੀਨੇ ਬਾਅਦ ਵੀ ਘਰ ਨਹੀਂ ਪੁੱਜੀ ਲਾਸ਼


shivani attri

Content Editor

Related News