ਅੱਜ ਵੀ ਕੁੰਡੀ ਕੁਨੈਕਸ਼ਨ ਨਾਲ ਹੀ ਚੱਲ ਰਹੀਆਂ ਹਨ ਸਮਾਰਟ ਸਿਟੀ ਜਲੰਧਰ ਦੀਆਂ ਹਜ਼ਾਰਾਂ LED ਲਾਈਟਾਂ

Wednesday, Jun 08, 2022 - 02:24 AM (IST)

ਅੱਜ ਵੀ ਕੁੰਡੀ ਕੁਨੈਕਸ਼ਨ ਨਾਲ ਹੀ ਚੱਲ ਰਹੀਆਂ ਹਨ ਸਮਾਰਟ ਸਿਟੀ ਜਲੰਧਰ ਦੀਆਂ ਹਜ਼ਾਰਾਂ LED ਲਾਈਟਾਂ

ਜਲੰਧਰ (ਖੁਰਾਣਾ) : ਸਮਾਰਟ ਸਿਟੀ ਫੰਡ 'ਚੋਂ ਲਗਭਗ 50 ਕਰੋੜ ਰੁਪਏ ਖਰਚ ਕਰਕੇ ਇਨ੍ਹੀਂ ਦਿਨੀਂ ਸ਼ਹਿਰ ਦੀਆਂ ਪੁਰਾਣੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ 60 ਦੇ ਲਗਭਗ ਜਿਥੇ ਨਵੀਆਂ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਚੁੱਕੀਆਂ ਹਨ, ਉਥੇ ਹੀ ਇਹ ਪ੍ਰਾਜੈਕਟ ਅਜੇ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ ਪਰ ਹੈਰਾਨੀਜਨਕ ਤੱਥ ਇਹ ਹੈ ਕਿ ਸਮਾਰਟ ਸਿਟੀ ਦੇ ਕੰਮ ਹੋਣ ਦੇ ਬਾਵਜੂਦ ਅੱਜ ਵੀ ਸ਼ਹਿਰ ਦੀਆਂ ਹਜ਼ਾਰਾਂ ਸਟਰੀਟ ਲਾਈਟਾਂ ਕੁੰਡੀ ਕੁਨੈਕਸ਼ਨ ਨਾਲ ਹੀ ਚੱਲ ਰਹੀਆਂ ਹਨ। ਅੱਜ ਵੀ ਸ਼ਹਿਰ 'ਚ ਹਜ਼ਾਰਾਂ ਗਲੀਆਂ ਅਜਿਹੀਆਂ ਹਨ, ਜਿਨ੍ਹਾਂ ਦੀਆਂ ਸਟਰੀਟ ਲਾਈਟਾਂ ਜਗਾਉਣ ਲਈ ਲੋਕ ਤਾਰਾਂ ਨੂੰ ਆਪਸ 'ਚ ਜੋੜ ਕੇ ਕੁੰਡੀ ਲਾਉਂਦੇ ਹਨ ਅਤੇ ਇਨ੍ਹਾਂ ਲਾਈਟਾਂ ਨੂੰ ਬੁਝਾਉਣ ਲਈ ਦਿਨ ਸਮੇਂ ਉਸ ਕੁੰਡੀ ਨੂੰ ਲਾਹ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : 'RAPE' ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਸਟ ਬੰਗਾਲ ਤੋਂ ਸਾਈਕਲ 'ਤੇ ਨਿਕਲਿਆ ਇਹ ਨੌਜਵਾਨ (ਵੀਡੀਓ)

ਖਾਸ ਗੱਲ ਇਹ ਹੈ ਕਿ ਜਦੋਂ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ, ਉਦੋਂ ਦਾਅਵੇ ਕੀਤੇ ਗਏ ਸਨ ਕਿ ਕੰਪਨੀ ਸ਼ਹਿਰ ਵਿੱਚ ਕਈ ਸੀ. ਸੀ. ਐੱਮ. ਐੱਸ. (ਸੈਂਟਰਲ ਕੰਟਰੋਲ ਐਂਡ ਮਾਨੀਟਰਿੰਗ ਸਿਸਟਮ) ਦੇ ਬਕਸੇ ਲਾਵੇਗੀ, ਜਿਥੋਂ ਸਾਰੀਆਂ ਲਾਈਟਾਂ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਆਟੋਮੈਟਿਕ ਢੰਗ ਨਾਲ ਜਗਾਇਆ-ਬੁਝਾਇਆ ਜਾਵੇਗਾ। ਇਸ ਦੇ ਬਾਵਜੂਦ ਕੁੰਡੀ ਸਿਸਟਮ ਨਾਲ ਨਵੀਆਂ ਐੱਲ. ਈ. ਡੀ. ਲਾਈਟਾਂ ਜਗਾਉਣ ਅਤੇ ਬੁਝਾਉਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੰਪਨੀ ਦੀ ਕਾਰਗੁਜ਼ਾਰੀ ਕੀ ਹੈ ਤੇ ਸਮਾਰਟ ਸਿਟੀ ਅਤੇ ਜਲੰਧਰ ਨਿਗਮ ਦੇ ਅਧਿਕਾਰੀ ਇਸ ਪ੍ਰਾਜੈਕਟ ਦੀ ਕਿਹੋ ਜਿਹੀ ਦੇਖ-ਰੇਖ ਕਰ ਰਹੇ ਹਨ।

ਇਹ ਵੀ ਪੜ੍ਹੋ : McDonald ਦੀ ਕੋਲਡ ਡਰਿੰਕ 'ਚ ਕਿਰਲੀ ਮਿਲਣ 'ਤੇ ਕਾਰਵਾਈ, ਆਊਟਲੈੱਟ 'ਤੇ 1 ਲੱਖ ਦਾ ਜੁਰਮਾਨਾ

PunjabKesari

ਪੀ. ਐੱਫ. ਤੇ ਈ. ਐੱਸ. ਆਈ. ਤਾਂ ਕੀ, ਕਰਮਚਾਰੀਆਂ ਨੂੰ ਤਨਖਾਹ ਤੱਕ ਨਹੀਂ ਦੇ ਰਹੀ ਕੰਪਨੀ

ਨਵੀਆਂ ਐੱਲ. ਈ. ਡੀ. ਲਾਈਟਾਂ ਲਾਉਣ ਵਾਲੀ ਕੰਪਨੀ 'ਚ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰ ਰਹੇ ਲਲਿਤ ਸ਼ਰਮਾ ਅਤੇ ਹੋਰਨਾਂ ਨੇ ਦੱਸਿਆ ਕਿ ਕੰਪਨੀ ਦੇ ਅਧਿਕਾਰੀ ਅਜੇ ਵੀ ਉਨ੍ਹਾਂ ਨੂੰ ਬਣਦੀ ਤਨਖਾਹ ਅਦਾ ਨਹੀਂ ਕਰ ਰਹੇ। ਮੰਗਲਵਾਰ ਕਮਿਸ਼ਨਰ ਨੂੰ ਮਿਲਣ ਨਿਗਮ ਕੰਪਲੈਕਸ ਪੁੱਜੇ ਇਨ੍ਹਾਂ ਕਰਮਚਾਰੀਆਂ ਨੇ ਕਿਹਾ ਕਿ ਤਨਖਾਹ ਨਾ ਮਿਲਣ ਸਬੰਧੀ ਸ਼ਿਕਾਇਤ ਸਮਾਰਟ ਸਿਟੀ ਅਤੇ ਨਿਗਮ ਅਧਿਕਾਰੀਆਂ ਨੂੰ ਵੀ ਕੀਤੀ ਗਈ ਸੀ ਪਰ ਕੰਪਨੀ ਦੇ ਅਧਿਕਾਰੀ ਉਨ੍ਹਾਂ ਦਾ ਕਹਿਣਾ ਵੀ ਨਹੀਂ ਮੰਨ ਰਹੇ। ਕਮਿਸ਼ਨਰ ਨੇ ਪਹਿਲਾਂ ਵੀ ਤਨਖਾਹ ਰਿਲੀਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਉਸ ਦਾ ਵੀ ਪਾਲਣ ਨਹੀਂ ਹੋਇਆ। ਇਨ੍ਹਾਂ ਕਰਮਚਾਰੀਆਂ ਨੇ ਫਿਰ ਦੋਸ਼ ਲਾਇਆ ਕਿ ਦਿੱਲੀ ਦੀ ਇਹ ਕੰਪਨੀ ਉਨ੍ਹਾਂ ਨੂੰ ਪੀ. ਐੱਫ. ਦੀ ਸਹੂਲਤ ਵੀ ਨਹੀਂ ਦੇ ਰਹੀ। ਈ. ਐੱਸ. ਆਈ. ਅਤੇ ਮੈਡੀਕਲ ਲਾਭ ਵੀ ਨਹੀਂ ਦਿੱਤੇ ਜਾ ਰਹੇ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਵਿਧਾਇਕ ਰਮਨ ਅਰੋੜਾ ਦੀ ਗਲੀ 'ਚ ਦੇਸੀ ਢੰਗ ਨਾਲ ਜਗਦੀਆਂ ਲਾਈਟਾਂ

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਆਸ ਪ੍ਰਗਟਾਈ ਜਾਂਦੀ ਹੈ ਕਿ ਜਲੰਧਰ 'ਆਪ' ਵਿਧਾਇਕ ਰਮਨ ਅਰੋੜਾ ਤੋਂ ਸਰਕਾਰੀ ਅਧਿਕਾਰੀ ਡਰਦੇ ਹੋਣਗੇ ਪਰ ਇਥੇ ਹਾਲਾਤ ਉਲਟ ਹਨ। ਸਮਾਰਟ ਸਿਟੀ ਕੰਪਨੀ ਨੇ 50 ਕਰੋੜ ਰੁਪਏ ਨਾਲ ਜਿਹੜਾ ਕੰਮ ਕਰਵਾਇਆ ਹੈ, ਉਸ ਤਹਿਤ ਵਿਧਾਇਕ ਰਮਨ ਅਰੋੜਾ ਦੇ ਘਰ ਵਾਲੀ ਗਲੀ 'ਚ ਦੇਸੀ ਸਵਿਚ ਲਾ ਕੇ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ, ਜਦੋਂ ਕਿ ਟੈਂਡਰ ਦੀ ਸ਼ਰਤ ਮੁਤਾਬਕ ਇਨ੍ਹਾਂ ਲਾਈਟਾਂ 'ਤੇ ਆਟੋਮੈਟਿਕ ਕੰਟਰੋਲ ਸਿਸਟਮ ਲੱਗਣੇ ਚਾਹੀਦੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News