ਦੇਸ਼ ਭਗਤੀ ਦੇ ਜ਼ਜਬੇ ਨਾਲ ਮਨਾਇਆ ਗਿਆ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਵਸ

Saturday, Jan 23, 2021 - 01:18 PM (IST)

ਦੇਸ਼ ਭਗਤੀ ਦੇ ਜ਼ਜਬੇ ਨਾਲ ਮਨਾਇਆ ਗਿਆ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਵਸ

ਟਾਂਡਾ ਉੜਮੁੜ(ਵਰਿੰਦਰ ਪੰਡਿਤ)-ਅਹੀਅਪੁਰ ਵਿੱਚ ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਦੇਸ਼ ਭਗਤੀ ਦੇ ਜ਼ਜਬੇ ਨਾਲ ਮਨਾਇਆ ਗਿਆ। ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਯਾਦਗਾਰੀ ਕਲੱਬ ਵੱਲੋਂ ਪ੍ਰਧਾਨ ਮਹਿੰਦਰ ਅਹਿਆਪੁਰੀ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਹਾਜਿਰ ਮੁੱਖ ਮਹਿਮਾਨਾਂ ਜਵਾਹਰ ਲਾਲ ਖੁਰਾਣਾ, ਕਮਲਜੀਤ ਸਿੰਘ ਕੁਲਾਰ, ਅਮਿਤ ਤਲਵਾੜ ਲਾਡੀ, ਐੱਸ.ਐੱਸ. ਜੈਨ ਸਭਾ ਦੇ ਪ੍ਰਧਾਨ ਸੁਰੇਸ਼ ਜੈਨ ਅਤੇ ਇਲਾਕਾ ਵਾਸੀਆਂ ਨੇ ਸ਼ਹੀਦ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਤੇ ਇਨਕਲਾਬ ਜਿੰਦਾਬਾਦ ਅਤੇ ਜੈ ਹਿੰਦ ਦੇ ਨਾਅਰਿਆਂ ਵਿੱਚ ਫੁੱਲਾਂ ਦੀਆਂ ਮਾਲਾ ਪਹਿਨਾਈਆਂ।

PunjabKesari

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨੇਤਾ ਜੀ ਵੱਲੋ ਦੇਸ਼ ਦੀ ਆਜ਼ਾਦੀ ਲਈ ਕੀਤੇ ਇਤਿਹਾਸਿਕ ਸੰਘਰਸ਼ ਦੀ ਗੌਰਵਮਈ ਇਤਿਹਾਸ ਨਾਲ ਜੋੜਦੇ ਆਖਿਆ ਕਿ ਅੱਜ ਨੇਤਾ ਜੀ ਵਰਗੇ ਮਹਾਨ ਸਪੂਤਾਂ ਦੀ ਬਦੋਲਤ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ, ਉਨ੍ਹਾਂ ਕਿਹਾ ਕਿ ਦੇਸ਼ ਤਰੱਕੀ ਅਤੇ ਸਮਾਜਿਕ ਵਿਕਾਸ ਦੇ ਕੰਮ ਕਰਨੇ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੈ। ਇਸ ਮੌਕੇ ਅਸ਼ੋਕ ਜਸਰਾ, ਜਸਵੰਤ ਸਿੰਘ ਹੁੰਦਲ, ਰਾਜਨ ਸੋਂਧੀ, ਅਸ਼ਨੀ ਜੈਨ, ਡਾ.ਸ਼ਿਵ ਰਾਜ ਰੇਖੀ, ਸ਼ਿਵ ਕੁਮਾਰ ਸ਼ਰਮਾ, ਅਜੀਤ ਪਾਲ ਸਿੰਘ, ਬੋਬੀ, ਪਵਨ ਪੁਰੀ, ਜਗਜੀਤ ਸਿੰਘ, ਦਰਸਨ ਲਾਲ, ਰਾਮ ਰਕਸ਼ਪਾਲ, ਬੱਬੀ, ਗੋਲਡੀ ਸ਼ਰਮਾ, ਸਤਪਾਲ ਬਾਬਾ, ਸ਼ੀਲਾ ਪੁਰੀ, ਰਮੇਸ਼ ਕੁਮਾਰ, ਐੱਨ.ਪੀ.ਸਿੰਘ, ਰਾਜੇਸ਼ ਭੱਲਾ, ਪ੍ਰਮੋਦ ਚਾਵਲਾ, ਗੁਰਚਰਨ ਸਿੰਘ, ਪ੍ਰਭਦੀਪ ਝਾਵਰ ਆਦਿ ਮੌਜੂਦ ਸਨ। 


author

Aarti dhillon

Content Editor

Related News