ਲੇਡੀਜ਼ ਜਿਮਖਾਨਾ ਦੇ ਦੋਵਾਂ ਗਰੁੱਪਾਂ ਨੇ ਖੇਡਿਆ ਤੰਬੋਲਾ

07/23/2019 10:20:45 AM

ਜਲੰਧਰ (ਖੁਰਾਣਾ)— ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਸਿਰਫ 4-5 ਦਿਨ ਰਹਿ ਗਏ ਹਨ। ਅਜਿਹੇ 'ਚ ਚੋਣ ਗਤੀਵਿਧੀਆਂ ਪੂਰਾ ਜ਼ੋਰ ਫੜ ਚੁੱਕੀਆਂ ਹਨ। ਚੋਣਾਂ 'ਚ ਖੜ੍ਹੇ ਦੋਵਾਂ ਹੀ ਗਰੁੱਪਾਂ ਦੀਆਂ ਟੀਮਾਂ ਜਾਂਬਾਜ਼ ਅਤੇ ਡਾਇਨੈਮਿਕ ਗਰੁੱਪ ਨੇ ਡੋਰ-ਟੂ-ਡੋਰ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਲੇਡੀਜ਼ ਜਿਮਖਾਨਾ ਦੀ ਸੈਕਟਰੀ ਸ਼ੈਲਜਾ ਅਗਰਵਾਲ ਦੀ ਦੇਖ-ਰੇਖ 'ਚ ਤੰਬੋਲਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ 'ਚ ਦੋਵਾਂ ਗਰੁੱਪਾਂ ਦੇ ਉਮੀਦਵਾਰ ਅਤੇ ਸਮਰਥਕ ਆਦਿ ਸ਼ਾਮਲ ਸਨ। ਭਾਵੇਂ ਚੋਣਾਂ ਦੀ ਗਹਿਮਾ-ਗਹਿਮੀ ਵਿਚ ਦੋਵੇਂ ਗਰੁੱਪ ਆਹਮੋ-ਸਾਹਮਣੇ ਹਨ ਅਤੇ ਪੂਰਾ ਜ਼ੋਰ ਲਗਾ ਰਹੇ ਹਨ, ਉਥੇ ਹੀ ਮੌਜੂਦਾ ਟੀਮ ਦੇ ਆਖਰੀ ਪ੍ਰੋਗਰਾਮ ਦੌਰਾਨ ਦੋਵਾਂ ਗਰੁੱਪਾਂ ਦੇ ਉਮੀਦਵਾਰ ਅਤੇ ਸਮਰਥਕ ਇਕ-ਦੂਸਰੇ ਨਾਲ ਗਲੇ ਮਿਲਦੇ ਦਿਸੇ।

ਜਿਮਖਾਨਾ ਕਲੱਬ 'ਚ ਹੋਈ ਪਹਿਲੀ ਐਗਜ਼ੀਕਿਊਟਿਵ ਬੈਠਕ
ਹਾਲ ਹੀ 'ਚ ਜਿਮਖਾਨਾ ਕਲੱਬ ਦੀਆਂ ਚੋਣਾਂ ਸੰਪੰਨ ਹੋਈਆਂ, ਜਿਸ ਦੌਰਾਨ ਜਿੱਤ ਕੇ ਆਈ ਟੀਮ ਵੱਲੋਂ ਪਹਿਲੀ ਐਗਜ਼ੀਕਿਊਟਿਵ ਬੈਠਕ ਬੀਤੇ ਦਿਨ ਸੈਕਟਰੀ ਤਰੁਣ ਸਿੱਕਾ ਦੀ ਅਗਵਾਈ ਵਿਚ ਹੋਈ, ਜਿਸ ਦੌਰਾਨ ਸਿੱਕਾ ਤੋਂ ਇਲਾਵਾ ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਟਰੀ ਸੌਰਵ ਖੁੱਲਰ ਅਤੇ ਖਜ਼ਾਨਚੀ ਅਮਿਤ ਕੁਕਰੇਜਾ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਅਨੂ ਮਾਟਾ, ਪ੍ਰੋ. ਝਾਂਜੀ, ਸ਼ਾਲਿਨ ਜੋਸ਼ੀ, ਸੁਮਿਤ ਸ਼ਰਮਾ, ਐਡ. ਗੁਣਦੀਪ ਸੋਢੀ, ਸੀ. ਏ. ਰਾਜੀਵ ਬਾਂਸਲ ਆਦਿ ਮੌਜੂਦ ਸਨ। ਬੈਠਕ ਦੌਰਾਨ ਫੈਸਲਾ ਲਿਆ ਗਿਆ ਕਿ ਜਿਮਖਾਨਾ ਕਲੱਬ ਦੇ ਵਿਕਾਸ ਲਈ ਹੁਣ ਕੋਈ ਵੀ ਮੈਂਬਰ ਗਰੁੱਪਬਾਜ਼ੀ 'ਚ ਨਹੀਂ ਪਵੇਗਾ ਅਤੇ ਦੋਵੇਂ ਗਰੁੱਪ ਮਿਲ ਕੇ ਕਲੱਬ ਦਾ ਸੰਚਾਲਨ ਕਰਨਗੇ। ਸਿੱਕਾ ਨੇ ਦੱਸਿਆ ਕਿ ਜਲਦੀ ਹੀ ਕਲੱਬ ਪ੍ਰਧਾਨ ਵਲੋਂ ਸਬ-ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

PunjabKesari

ਇਸ ਤੋਂ ਇਲਾਵਾ ਕਾਰਜਕਾਰਨੀ ਬੈਠਕ ਦੌਰਾਨ ਕਲੱਬ ਦੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਸਖਤ ਫੈਸਲੇ ਲਏ ਗਏ। ਸਿੱਕਾ ਵੱਲੋਂ ਸਾਰੇ ਅਹੁਦੇਦਾਰਾਂ ਨੂੰ ਦੱਸਿਆ ਗਿਆ ਕਿ ਹੁਣ ਕਲੱਬ ਵਿਚ ਡਰੈੱਸ ਕੋਡ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਗੋਲ ਗਲੇ ਵਾਲੀ ਟੀ-ਸ਼ਰਟ ਪਾ ਕੇ ਆਏ ਕਿਸੇ ਵੀ ਮੈਂਬਰ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਹੁਣ ਕਲੱਬ 'ਚ ਜੈਕਟ ਦੇ ਨਾਲ-ਨਾਲ ਕਮੀਜ਼ਾਂ ਵੀ ਰੱਖੀਆਂ ਜਾਣਗੀਆਂ ਤਾਂ ਕਿ ਕੁੜਤਾ-ਪਜ਼ਾਮਾ ਪਾ ਕੇ ਆਉਣ ਵਾਲੇ ਮੈਂਬਰ ਜੈਕੇਟ ਅਤੇ ਗੋਲ ਗਲੇ ਦੀ ਟੀ-ਸ਼ਰਟ ਪਾ ਕੇ ਆਉਣ ਵਾਲਾ ਮੈਂਬਰ ਕਲੱਬ ਤੋਂ ਕਮੀਜ਼ ਲੈ ਕੇ ਪਾ ਸਕੇ। ਕਮੀਜ਼ ਮੁਹੱਈਆ ਕਰਵਾਉਣ ਦੇ ਇਵਜ਼ 'ਚ ਕਲੱਬ ਕੇਵਲ 50 ਰੁਪਏ ਚਾਰਜ ਲਾਵੇਗਾ। ਇਸ ਤੋਂ ਇਲਾਵਾ ਕਲੱਬ 'ਚ ਗੈਸਟ ਐਂਟਰੀ ਸਿਰਫ ਕਲੱਬ ਮੈਂਬਰ ਦੇ ਨਾਲ ਆਉਣ ਵਾਲੇ ਮਹਿਮਾਨਾਂ ਨੂੰ ਮਿਲੇਗੀ। ਮਹਿਮਾਨਾਂ ਨੂੰ ਵੀ ਡਰੈੱਸ ਕੋਡ ਦੀ ਪੂਰੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਕਲੱਬ ਦੀਆਂ ਸਪੋਰਟਸ ਸਹੂਲਤਾਂ ਵਿਚ ਬਾਹਰੀ ਵਿਅਕਤੀਆਂ ਦੀ ਐਂਟਰੀ ਨੂੰ ਬੰਦ ਕੀਤਾ ਜਾ ਰਿਹਾ ਹੈ।

ਓਪਨ ਟੂ ਸਕਾਈ ਬਾਰ ਐਤਵਾਰ ਨੂੰ ਓਪਨ ਹੋਵੇਗੀ
ਬੈਠਕ ਦੌਰਾਨ ਫੈਸਲਾ ਲਿਆ ਗਿਆ ਕਿ ਕਲੱਬ ਰੈਸਟੋਰੈਂਟ ਵਾਲੀ ਬਿਲਡਿੰਗ ਦੇ ਉੱਪਰ ਬਣ ਰਹੀ ਓਪਨ ਟੂ ਸਕਾਈ ਬਾਰ ਦਾ ਉਦਘਾਟਨ ਇਸ ਐਤਵਾਰ ਨੂੰ ਕੀਤਾ ਜਾਵੇਗਾ। ਉਸ ਦਿਨ ਜੇਕਰ ਕਲੱਬ ਪ੍ਰਧਾਨ ਮੌਜੂਦ ਰਹੇ ਤਾਂ ਨਵੀਂ ਟੀਮ ਦੀ ਪਹਿਲੀ ਬੈਠਕ ਵੀ ਹੋਵੇਗੀ। ਜ਼ਿਕਰਯੋਗ ਹੈ ਕਿ ਓਪਨ ਟੂ ਸਕਾਈ ਬਾਰ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਜਲਦੀ ਹੀ ਉਸ ਵਿਚ ਫਰਨੀਚਰ ਲਾ ਦਿੱਤਾ ਜਾਵੇਗਾ।


shivani attri

Content Editor

Related News