ਲੇਕਮੈ ਕੰਪਨੀ ਜਾਅਲੀ ਮਾਲ ਬਰਾਮਦ, 4 ਖਿਲਾਫ਼ ਕੇਸ ਦਰਜ

Saturday, Jul 20, 2019 - 04:25 AM (IST)

ਲੇਕਮੈ ਕੰਪਨੀ ਜਾਅਲੀ ਮਾਲ ਬਰਾਮਦ, 4 ਖਿਲਾਫ਼ ਕੇਸ ਦਰਜ

ਫਗਵਾੜਾ, (ਹਰਜੋਤ)- ਲੇਕਮੈ ਕੰਪਨੀ ਦੀਆਂ ਜਾਅਲੀ ਕਰੀਮਾ, ਲਿਪਸਟਿਕ ਸਮੇਤ ਵੱਡੀ ਗਿਣਤੀ 'ਚ ਜਾਅਲੀ ਸਮੱਗਰੀ ਸਿਟੀ ਪੁਲਸ ਨੇ ਇੱਥੇ ਵੱਖ-ਵੱਖ ਦੁਕਾਨਦਾਰਾਂ ਤੋਂ ਬਰਾਮਦ ਕਰ ਕੇ 63 ਕਾਪੀ ਰਾਈਟ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸ.ਐੱਚ.ਓ. ਵਿਜੈਕੰਵਰ ਨੇ ਦੱਸਿਆ ਕਿ ਕੰਪਨੀ ਦੀ ਅਧਿਕਾਰੀ ਨਾਇਨਾ ਤਾਰਾ ਡੋਨੀ ਪਤਨੀ ਡੋਨੀ ਡੈਵਿਗ ਵਾਸੀ ਬੰਗਲੌਰ ਜੋ ਕੰਪਨੀ ਦੀ ਅਧਿਕਾਰੀ ਹੈ ਨੇ ਅੱਜ ਵੱਖ -ਵੱਖ ਦੁਕਾਨਾਂ ’ਤੇ ਜਾ ਕੇ ਮਾਲ ਦੀ ਚੈਕਿੰਗ ਕਰਵਾਈ ਜੋ ਜਾਅਲੀ ਪਾਈ ਗਈ। ਜਿਸ ਸਬੰਧੀ ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਵਾਇਆ ਹੈ , ਜਿਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ, ਉਨ੍ਹਾਂ 'ਚ ਯੁਗੇਸ਼ ਕੁਮਾਰ ਪੁੱਤਰ ਬਲਦੇਵ ਰਾਜ ਮੋਤੀ ਬਾਜ਼ਾਰ, ਪ੍ਰਵੀਨ ਕੁਮਾਰ ਪੁੱਤਰ ਦਰਸ਼ਨ ਲਾਲ, ਅਸ਼ੋਕ ਕੁਮਾਰ ਤੇ ਪਰਦੀਪ ਕੁਮਾਰ ਪੁੱਤਰ ਪ੍ਰਕਾਸ਼ ਰਾਮ ਦੇ ਨਾਂ ਸ਼ਾਮਿਲ ਹਨ।


author

Bharat Thapa

Content Editor

Related News