ਮਾਹਿਲਪੁਰ ਵਿਖੇ ਕੰਧਾਂ ''ਤੇ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

Thursday, Mar 23, 2023 - 04:31 PM (IST)

ਮਾਹਿਲਪੁਰ ਵਿਖੇ ਕੰਧਾਂ ''ਤੇ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਮਾਹਿਲਪੁਰ/ਸੈਲਾ ਖ਼ੁਰਦ(ਰਾਜੇਸ਼ ਅਰੋੜਾ)- ਮਾਹਿਲਪੁਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਦੀ ਨੀਅਤ ਨਾਲ ਬਾਹਰਵਾਰ ਇਕ ਪੈਟਰੋਲ ਪੰਪ ਅਤੇ ਮਹਿਲਪੁਰ ਚੰਡੀਗੜ੍ਹ ਰੋਡ 'ਤੇ ਪੁੱਲ ਦੇ ਚਾਰੋਂ ਪਾਸੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ। ਥਾਣਾ ਮਹਿਲਪੁਰ ਪੁਲਸ ਨੂੰ ਇਸ ਦੀ ਸੂਚਨਾ ਮਿਲਣ 'ਤੇ ਤੁਰੰਤ ਮੌਕੇ 'ਤੇ ਪਹੁੰਚ ਕੇ ਕੰਧਾਂ 'ਤੇ ਲਿੱਖੇ ਹੋਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨੂੰ ਮਿਟਾਇਆ ਗਿਆ। 

PunjabKesari

ਪੁਲਸ ਨੇ ਮੌਕੇ 'ਤੇ ਜਾ ਕੇ ਵੇਖਿਆ ਗਿਆ ਕੇ ਸੈਲਾ ਖ਼ੁਰਦ ਦੇ ਨਰਿਆਲਾ ਪੁਲ, ਟੂਟੋਮਜ਼ਾਰਾ ਪੁਲ, ਮਾਹਿਲਪੁਰ ਪੁਲ, ਦੋਹਲਰੋ ਦੇ ਪੈਟਰੋਲ ਪੰਪ ਅਤੇ ਖਾਬੜਾ ਮੈਰਿਜ ਪੈਲੇਸ ਪਦਰਾਣਾ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਸਨ। ਇਸ ਸਬੰਧ ਵਿਚ ਜਦੋਂ ਡੀ. ਐੱਸ. ਪੀ. ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਹੁਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਿਖ ਕੇ ਮਿਟਾਇਆ ਹੋਇਆ ਸੀ ਫਿਰ ਵੀ ਜਾਂਚ ਕਰ ਰਹੇ ਹੈ ਕਿ ਕਿਸ ਨੇ ਇਹ ਸ਼ਰਾਰਤ ਕੀਤੀ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News