ਨਰਕ ਭਰੇ ਮਾਹੌਲ ''ਚ ਜ਼ਿੰਦਗੀ ਕੱਟ ਰਹੇ ਨੇ ਕਾਜ਼ੀ ਮੰਡੀ ਤੇ ਬਸ਼ੀਰਪੁਰੇ ਦੇ ਲੋਕ

Saturday, Sep 21, 2019 - 12:41 PM (IST)

ਨਰਕ ਭਰੇ ਮਾਹੌਲ ''ਚ ਜ਼ਿੰਦਗੀ ਕੱਟ ਰਹੇ ਨੇ ਕਾਜ਼ੀ ਮੰਡੀ ਤੇ ਬਸ਼ੀਰਪੁਰੇ ਦੇ ਲੋਕ

ਜਲੰਧਰ (ਜ. ਬ.)— ਜਲੰਧਰ ਦੇ ਕਾਜ਼ੀ ਮੰਡੀ ਅਤੇ ਬਸ਼ੀਰਪੁਰੇ ਦੇ ਲੋਕ ਇਨ੍ਹੀਂ ਦਿਨੀਂ ਨਰਕ ਤੋਂ ਵੀ ਭੈੜੇ ਹਾਲਾਤ 'ਚ ਜ਼ਿੰਦਗੀ ਬਤੀਤ ਕਰ ਰਹੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਇਲਾਕੇ ਦੇ ਕੌਂਸਲਰ ਅਤੇ ਵਿਧਾਇਕ ਨੂੰ ਆਪਣੀ ਸਮੱਸਿਆ ਦੱਸੀ ਪਰ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਦਮੋਰੀਆ ਪੁਲ ਤੋਂ ਜੋ ਰਸਤਾ ਕਾਜ਼ੀ ਮੰਡੀ ਵੱਲ ਉਤਰਦਾ ਹੈ, ਉਸ ਦੇ ਨਾਲ ਹੀ ਕੂੜੇ ਦਾ ਵੱਡਾ ਢੇਰ ਲੱਗਾ ਹੈ ਤੇ ਨਾਲ ਹੀ ਗੰਦੇ ਪਾਣੀ ਦਾ ਭੰਡਾਰ ਲੱਗਾ ਹੈ, ਜਿਸ ਨੂੰ ਲੰਬੇ ਸਮੇਂ ਤੋਂ ਸਾਫ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਪਰ ਕੋਈ ਅਸਰ ਨਹੀਂ ਹੋ ਰਿਹਾ। ਕਈ ਘਰਾਂ ਵਿਚ ਗਊਆਂ, ਮੱਝਾਂ ਰੱਖੀਆਂ ਹਨ, ਗੋਬਰ ਇਲਾਕੇ ਦੇ ਸੀਵਰੇਜ 'ਚ ਡਿਗਦਾ ਹੈ।

ਇਲਾਕੇ ਦੇ ਲੋਕਾਂ ਨੇ ਆਪਣੀ ਇਕ ਹੋਰ ਮੁਸ਼ਕਲ ਦੱਸਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਨੇ ਸ਼ਹਿਰ ਵਿਚੋਂ ਸਾਰੀਆਂ ਡੇਅਰੀਆਂ ਜਮਸ਼ੇਰ 'ਚ ਸ਼ਿਫਟ ਕਰ ਦਿੱਤੀਆਂ ਹਨ ਪਰ ਬਸ਼ੀਰਪੁਰਾ ਦੇ ਦਰਜਨਾਂ ਘਰਾਂ ਵਿਚ ਗਊਆਂ, ਮੱਝਾਂ ਰੱਖੀਆਂ ਹੋਈਆਂ ਹਨ। ਜਿਨ੍ਹਾਂ ਦਾ ਗੋਬਰ ਰੇਹੜੀਆਂ 'ਤੇ ਲਿਜਾਂਦੇ ਸਮੇਂ ਅਕਸਰ ਸੜਕਾਂ 'ਤੇ ਖਿੱਲਰਿਆ ਰਹਿੰਦਾ ਹੈ ਜਾਂ ਉਸ ਨੂੰ ਲੋਕ ਇਲਾਕੇ ਦੇ ਸੀਵਰੇਜ ਵਿਚ ਵਹਾਅ ਦਿੰਦੇ ਹਨ, ਜਿਸ ਕਾਰਣ ਅਕਸਰ ਇਲਾਕੇ ਦਾ ਸੀਵਰੇਜ ਸਿਸਟਮ ਜਾਮ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਇਲਾਕੇ ਦੇ ਘਰਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਦੁਧਾਰੂ ਪਸ਼ੂਆਂ ਨੂੰ ਜਮਸ਼ੇਰ ਸ਼ਿਫਟ ਕਰਵਾਉਣਾ ਚਾਹੀਦਾ ਹੈ।

PunjabKesari
ਨਿਗਮ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ : ਵਿੱਜ
ਮਾਮਲੇ ਬਾਰੇ ਕਾਂਗਰਸੀ ਆਗੂ ਸੁਦੇਸ਼ ਵਿੱਜ ਦਾ ਕਹਿਣਾ ਹੈ ਕਿ ਡੇਅਰੀਆਂ ਨੂੰ ਸਰਕਾਰ ਨੇ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦੇ ਹੁਕਮ ਦਿੱਤੇ ਸਨ ਪਰ ਜੇਕਰ ਬਸ਼ੀਰਪੁਰਾ ਵਿਚ ਡੇਅਰੀਆਂ ਚੱਲ ਰਹੀਆਂ ਹਨ ਤਾਂ ਤੁਰੰਤ ਉਥੋਂ ਹਟਾਈਆਂ ਜਾਣ ਤਾਂ ਜੋ ਲੋਕਾਂ ਨੂੰ ਮੁਸ਼ਕਲ ਨਾ ਪੇਸ਼ ਆਵੇ।


author

shivani attri

Content Editor

Related News