40 ਦਿਨਾਂ ’ਚ ਕਪੂਰਥਲਾ ਕੇਂਦਰੀ ਜੇਲ ’ਚੋਂ ਮਿਲੇ 30 ਮੋਬਾਇਲ ਫ਼ੋਨ ਤੇ ਸਿਮ ਕਾਰਡ

02/10/2021 11:58:47 AM

ਕਪੂਰਥਲਾ (ਭੂਸ਼ਣ)-ਤਿੰਨ ਜ਼ਿਲਿਆਂ ਨਾਲ ਸਬੰਧਤ ਕਰੀਬ 3500 ਕੈਦੀਆਂ ਅਤੇ ਹਵਾਲਾਤੀਆਂ ਦਾ ਭਾਰ ਢੋਹ ਰਹੀ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ’ਚ ਇਸ ਸਾਲ ਵੀ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਬਰਾਮਦਗੀ ਦਾ ਦੌਰ ਲਗਾਤਾਰ ਜਾਰੀ ਹੈ। ਆਲਮ ਤਾਂ ਇਹ ਹੈ ਕਿ ਸਾਲ 2021 ਦੇ ਪਹਿਲੇ 40 ਦਿਨਾਂ ਦੇ ਦੌਰਾਨ ਕੇਂਦਰੀ ਜੇਲ ਕੰਪਲੈਕਸ ਦੀਆਂ ਵੱਖ-ਵੱਖ ਬੈਰਕਾਂ ’ਚੋਂ 30 ਮੋਬਾਈਲ ਫ਼ੋਨ ਅਤੇ ਸਿਮ ਕਾਰਡ ਬਰਾਮਦ ਹੋ ਚੁੱਕੇ ਹਨ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

ਜ਼ਿਕਰਯੋਗ ਹੈ ਕਿ ਸਾਲ 2011 ’ਚ 3 ਜ਼ਿਲ੍ਹਿਆਂ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ ਤੇ ਕਪੂਰਥਲਾ ਦੇ ਲਈ ਕਰੀਬ 70 ਏਕਡ਼ ਜ਼ਮੀਨ ’ਚ ਬਣਾਈ ਗਈ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੀਤੇ ਕਈ ਸਾਲਾਂ ਤੋਂ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜੇਲ ਕੰਪਲੈਕਸ ਦੇ ਅੰਦਰ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦੇ ਸਿਲਸਿਲੇ ਨੂੰ ਦੇਖਦੇ ਹੋਏ ਬੀਤੇ ਸਾਲ ਜੇਲ ਕੰਪਲੈਕਸ ’ਚ ਸੀ. ਆਰ. ਪੀ. ਐੱਫ. ਦੇ 90 ਜਵਾਨਾਂ ਤੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਸੀ ਤਾਂ ਜੋ ਅਜਿਹੀਆਂ ਚੀਜਾਂ ਨੂੰ ਜੇਲ ਕੰਪਲੈਕਸ ਦੇ ਅੰਦਰ ਜਾਣ ਤੋਂ ਰੋਕਿਆ ਜਾ ਸਕੇ। ਇਸ ਦੇ ਬਾਵਜੂਦ ਸਾਲ 2020 ’ਚ ਜੇਲ ਕੰਪਲੈਕਸ ਦੇ ਅੰਦਰੋਂ ਸਰਚ ਮੁਹਿੰਮ ਦੌਰਾਨ 400 ਦੇ ਕਰੀਬ ਮੋਬਾਇਲ ਫੋਨ ਤੇ ਸਿਮ ਕਾਰਡ ਬਰਾਮਦ ਕੀਤੇ ਗਏ ਸਨ। ਜਿਸ ਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਸ ਨੇ ਵੱਡੀ ਗਿਣਤੀ ’ਚ ਮਾਮਲੇ ਦਰਜ ਕੀਤੇ ਸਨ।

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

ਇਸ ਪੂਰੀ ਬਰਾਮਦਗੀ ਨੂੰ ਦੇਖਦੇ ਹੋਏ ਜੇਲ ਪ੍ਰਸ਼ਾਸਨ ਨੇ ਸਾਲ 2021 ’ਚ ਕੇਂਦਰੀ ਜੇਲ ਕੰਪਲੈਕਸ ’ਚ ਮੋਬਾਈਲ ਫ਼ੋਨ ਦੇ ਇਸਤੇਮਾਲ ਨੂੰ ਰੋਕਣ ਲਈ ਕਈ ਨਵੇਂ ਸੁਰੱਖਿਆ ਪ੍ਰੋਗਰਾਮ ਲਾਂਚ ਕੀਤੇ ਗਏ ਸਨ ਪਰ ਇਸਦੇ ਬਾਵਜੂਦ ਹਾਲਤ ਇਹ ਹੈ ਕਿ ਸਾਲ 2021 ਦੇ ਪਹਿਲਾਂ 40 ਦਿਨਾਂ ਦੇ ਦੌਰਾਨ ਜੇਲ ਕੰਪਲੈਕਸ ’ਚ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਸੀ. ਆਰ. ਪੀ. ਐੱਫ. ਤੇ ਪੀ. ਏ. ਪੀ. ਦੀਆਂ ਟੀਮਾਂ 30 ਮੋਬਾਈਲ ਫ਼ੋਨ ਅਤੇ ਸਿਮ ਕਾਰਡ ਬਰਾਮਦ ਕਰ ਚੁੱਕੇ ਹਨ। ਜਿਨ੍ਹਾਂ ’ਚੋਂ ਕਈ ਮੋਬਾਈਲ ਫ਼ੋਨ ਤਾਂ ਲਾਵਾਰਿਸ ਹਾਲਤ ’ਚ ਬਰਾਮਦ ਹੋਏ ਹਨ, ਜੋ ਕਿਤੇ ਨਾ ਕਿਤੇ ਕੇਂਦਰੀ ਜੇਲ ਕੰਪਲੈਕਸ ਦੇ ਅੰਦਰ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਖਡ਼੍ਹੇ ਕਰਦੇ ਹਨ। ਉੱਥੇ ਹੀ ਜੇਲ ’ਚ ਬੈਠੇ ਕਈ ਅਪਰਾਧੀ ਮੋਬਾਈਲ ਫ਼ੋਨ ਦੀ ਮਦਦ ਨਾਲ ਬਾਹਰੀ ਦੁਨੀਆਂ ਨਾਲ ਸੰਪਰਕ ਕਰਦੇ ਹਨ।

ਕੀ ਕਹਿੰਦੇ ਹਨ ਸੁਪਰਡੈਂਟ ਜੇਲ
ਇਸ ਸਬੰਧ ’ਚ ਜਦੋਂ ਸੁਪਰਡੈਂਟ ਜੇਲ ਬਲਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰੀ ਜੇਲ ’ਚ ਮੋਬਾਈਲ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ, ਜਲਦ ਹੀ ਇਸਦਾ ਭਾਰੀ ਅਸਰ ਵੇਖਣ ਨੂੰ ਮਿਲੇਗਾ।


shivani attri

Content Editor

Related News