ਕਪੂਰਥਲਾ ਜ਼ਿਲ੍ਹੇ ''ਚ ਪਿੱਛਲੇ 24 ਘੰਟਿਆਂ ’ਚ ਕੋਰੋਨਾ ਦੇ 36 ਨਵੇਂ ਕੇਸ ਆਏ ਸਾਹਮਣੇੇ

10/27/2020 1:04:44 AM

ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਸੋਮਵਾਰ ਨੂੰ ਕੋਰੋਨਾ ਨੇ ਇਕ ਹੋਰ ਮਰੀਜ਼ ਨੂੰ ਮੌਤ ਦਾ ਸ਼ਿਕਾਰ ਬਣਾ ਲਿਆ। ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 166 ਤਕ ਪਹੁੰਚ ਗਈ ਹੈ। ਉੱਥੇ ਹੀ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਜ਼ਿਲੇ ’ਚ ਕੋਰੋਨਾ ਦੇ 36 ਨਵੇਂ ਕੇਸ ਦਰਜ ਕੀਤੇ ਗਏ। ਪਾਜ਼ੇਟਿਵ ਮਾਮਲਿਆਂ ’ਚੋਂ 6 ਮਰੀਜ਼ ਇੱਕਲੇ ਆਰ. ਸੀ. ਐੱਫ. ਨਾਲ ਸਬੰਧਤ ਹਨ। ਇਕ ਵਾਰ ਫਿਰ ਆਰ. ਸੀ. ਐੱਫ. ’ਚ ਕੋਰੋਨਾ ਦੇ ਦਸਤਕ ਦੇਣ ਨਾਲ ਆਰ. ਸੀ. ਐੱਫ. ਵਾਸੀਆਂ ’ਚ ਖੌਫ ਤੇ ਡਰ ਦਾ ਮਾਹੌਲ ਵੱਧ ਗਿਆ ਹੈ। ਕੋਰੋਨਾ ਨਾਲ ਪਿੰਡ ਮਨਸੂਰਵਾਲ ਬੇਟ ਵਾਸੀ 37 ਸਾਲਾ ਮਹਿਲਾ ਦੀ ਮੌਤ ਹੋ ਗਈ, ਜੋ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜਲੰਧਰ ਦੇ ਨਿੱਜੀ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਹੀ ਸੀ।

ਪਾਜ਼ੇਟਿਵ ਪਾਏ ਗਏ 36 ਮਾਮਲਿਆਂ ’ਚ ਕਪੂਰਥਲਾ ਸਬ-ਡਵੀਜ਼ਨ ਨਾਲ 11, ਫਗਵਾਡ਼ਾ ਸਬ-ਡਵੀਜ਼ਨ ਨਾਲ 4, ਭੁਲੱਥ ਸਬ-ਡਵੀਜ਼ਨ ਨਾਲ 10 ਤੇ ਸੁਲਤਾਨਪੁਰ ਲੋਧੀ ਨਾਲ 3 ਮਰੀਜ਼ ਸਬੰਧਤ ਹਨ, ਜਦਕਿ 1 ਹੋਰ ਮਰੀਜ਼ ਨਕੋਦਰ ਚੌਕ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਬਾਕੀ ਦੇ ਮਰੀਜ਼ ਕਪੂਰਥਲਾ ਤੇ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹਨ।

16 ਮਰੀਜ਼ ਹੋਏ ਸਿਹਤਮੰਦ, 1624 ਲੋਕਾਂ ਦੀ ਕੀਤੀ ਸੈਂਪਲਿੰਗ

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਇਨ੍ਹੀਂ ਦਿਨੀਂ ਬਦਲਦੇ ਮੌਸਮ ’ਚ ਇਸ ਬੀਮਾਰੀ ਦੇ ਦੁਬਾਰਾ ਵੱਧਣ ਦੇ ਆਸਾਰ ਹਨ। ਜੇਕਰ ਇਸ ਬੀਮਾਰੀ ’ਤੇ ਕਾਬੂ ਪਾਉਣਾ ਹੈ ਤਾਂ ਲੋਕਾਂ ਨੂੰ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ ’ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੈਂਪਲਿੰਗ ਵੀ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਜ਼ਿਲੇ ’ਚ 1624 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਜਿਸ ’ਚ ਕਪੂਰਥਲਾ ਤੋਂ 258, ਫਗਵਾਡ਼ਾ ਤੋਂ 228, ਭੁਲੱਥ ਤੋਂ 84, ਸੁਲਤਾਨਪੁਰ ਲੋਧੀ ਤੋਂ 160, ਬੇਗੋਵਾਲ ਤੋਂ 105, ਢਿਲਵਾਂ ਤੋਂ 138, ਕਾਲਾ ਸੰਘਿਆ ਤੋਂ 169, ਫੱਤੂਢੀਂਗਾ ਤੋਂ 144, ਪਾਂਛਟਾ ਤੋਂ 210 ਤੇ ਟਿੱਬਾ ਤੋਂ 128 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 16 ਨੇ ਕੋਰੋਨਾ ਨੂੰ ਹਰਾਇਆ, ਜਿਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਘਰਾਂ ’ਚ ਭੇਜ ਦਿੱਤਾ ਗਿਆ।

ਕੋਰੋਨਾ ਅਪਡੇਟ

ਕੁੱਲ ਮਾਮਲੇ : 4002

ਠੀਕ ਹੋਏ : 3696

ਐਕਟਿਵ ਮਾਮਲੇ : 140

ਕੁੱਲ ਮੌਤਾਂ : 166

ਸਕੂਲ ਸਟਾਫ ਮੈਂਬਰਾਂ ਨੇ ਕਰਵਾਇਆ ਕੋਰੋਨਾ ਟੈਸਟ

ਕਪੂਰਥਲਾ, (ਮੱਲ੍ਹੀ)-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਕੋਰੋਨਾ ਟੈਸਟ ਕਰਵਾਇਆ ਗਿਆ।

ਰੂਰਲ ਮੈਡੀਕਲ ਅਫਸਰ ਡਾ. ਅਮਨਪ੍ਰੀਤ ਕੌਰ ਤੇ ਹੈਲਥ ਅਫਸਰ ਸੰਦੀਪ ਗਾਂਧੀ ਨੇ ਸਟਾਫ ਮੈਂਬਰਾਂ ਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਸਮੂਹ ਸਟਾਫ ਮੈਂਬਰਾਂ ਵੱਲੋਂ ਕੋਰੋਨਾ ਟੈਸਟ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਸਮੂਹ ਸਟਾਫ ਮੈਂਬਰਾਂ ਤੇ ਕਰਮਚਾਰੀਆਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।


Bharat Thapa

Content Editor

Related News