ਕਪੂਰਥਲਾ ਦੇ ਨੌਜਵਾਨ ਦੀ ਜਲੰਧਰ ''ਚ ਸ਼ੱਕੀ ਹਾਲਾਤ ''ਚ ਮੌਤ

06/01/2019 12:37:18 AM

ਜਲੰਧਰ: ਕਪੂਰਥਲਾ ਤੋਂ ਜਲੰਧਰ ਟ੍ਰੈਵਲ ਏਜੰਟ ਨੂੰ ਮਿਲਣ ਆਏ 30 ਸਾਲਾਂ ਨੌਜਵਾਨ ਨੇ ਜਲੰਧਰ ਆ ਕੇ ਸ਼ੱਕੀ ਹਾਲਾਤਾਂ 'ਚ ਜ਼ਹਿਰ ਖਾ ਲਿਆ। ਜਿਸ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (30) ਪੁੱਤਰ ਬਲਦੇਵ ਰਾਜ ਵਾਸੀ ਭਵਾਨੀਗੜ ਕਪੂਰਥਲਾ ਦੇ ਤੌਰ 'ਤੇ ਹੋਈ ਹੈ। ਥਾਣਾ ਮੁਖੀ ਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ।
ਜਿਸ ਤੋਂ ਬਾਅਦ ਜਾਂਚ 'ਚ ਪਤਾ ਲਗਾ ਕਿ ਮ੍ਰਿਤਕ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਕੁਝ ਸਮਾਂ ਪਹਿਲਾ ਉਹ ਵਿਦੇਸ਼ ਗਿਆ ਸੀ। ਉੱਥੋ ਆ ਕੇ ਉਹ ਪ੍ਰੇਸ਼ਾਨ ਰਹਿਣ ਲੱਗਾ ਤੇ ਸਭ ਤੋਂ ਵੱਖ ਰਹਿੰਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਦੇਰ ਰਾਤ ਮ੍ਰਿਤਕ ਦੇ ਪਿਤਾ ਬਲਦੇਵ ਰਾਜ ਵਲੋਂ ਲਿਖਤ ਬਿਆਨ ਦਰਜ ਨਹੀਂ ਕਰਵਾਇਆ ਗਿਆ ਸੀ। ਬਿਆਨ ਦਰਜ ਹੋਣ ਤੋਂ ਬਾਅਦ ਪੁਲਸ ਅਗਲੀ ਕਾਰਵਾਈ ਕਰੇਗੀ।


Related News