ਕਪੂਰਥਲਾ: ਵਿਦੇਸ਼ ਭੇਜਣ ਦੇ ਨਾਂ ’ਤੇ ਏਜੰਟ ਨੇ ਲੋਕਾਂ ਨੂੰ ਮਾਰੀ ਕਰੀਬ 68 ਲੱਖ ਦੀ ਠੱਗੀ

06/21/2020 5:27:37 PM

ਕਪੂਰਥਲਾ (ਅਮਰੀਕ ਕੁਮਾਰ) - ਸਾਡੇ ਦੇਸ਼ ਦੀ ਤ੍ਰਾਸਦੀ ਇਹ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਨੌਜਵਾਨਾਂ ਦਾ ਚੰਗਾ ਭਵਿੱਖ ਬਣਾਉਣ ਲਈ ਰੋਜ਼ਗਾਰ ਉਪਲੱਬਧ ਨਹੀਂ ਕਰਵਾ ਸਕਦੀਆਂ। ਇਸੇ ਕਰਕੇ ਨੌਜਵਾਨਾਂ ਨੂੰ ਆਪਣੇ ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਤਲਾਸ਼ ਵਿੱਚ ਮਜ਼ਬੂਰਨ ਵਿਦੇਸ਼ਾਂ ਦਾ ਰੁੱਖ ਕਰਨਾ ਪੈਂਦਾ ਹੈ। ਇਸੇ ਲਈ ਲਗਾਤਾਰ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੇਨੋਵਾਲ ਖੁਰਦ ਦਾ ਸਾਹਮਣੇ ਆਇਆ ਹੈ, ਜਿੱਥੇ ਕਪੂਰਥਲਾ ਦੇ ਇੱਕ ਏਜੰਟ ਵਲੋਂ ਕੁਝ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਲਗਭਗ 68 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਇਸ ਸਬੰਧ ਪੀੜਤ ਸਤਨਾਮ ਸਿੰਘ ਪੁੱਤਰ ਬੂਝਾ ਰਾਮ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਪਿੰਡ ਦੇ ਹੀ ਇਕ ਵਿਅਕਤੀ ਨੇ ਮੈਨੂੰ ਏਜੰਟ ਪਿਉ-ਪੁੱਤਰ ਪ੍ਰਸ਼ੋਤਮ ਸ਼ਰਮਾ ਤੇ ਸੁਰਿੰਦਰ ਸ਼ਰਮਾ ਵਾਸੀ ਕਪੂਰਥਲਾ ਨਾਲ ਮਿਲਾਇਆ ਸੀ। 

ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ

ਉਸ ਨੇ ਦੱਸਿਆ ਕਿ ਏਜੰਟ ਪ੍ਰਸ਼ੋਤਮ ਸ਼ਰਮਾ ਦੀਆਂ ਗੱਲਾਂ ਵਿੱਚ ਆਕੇ ਉਸ ਨੇ ਆਪਣੇ ਮੁੰਡੇ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਲਈ 25 ਲੱਖ ਰੁਪਏ ਦਿੱਤੇ, ਇਸੇ ਤਰ੍ਹਾਂ ਮੇਰੇ ਭਾਣਜੇ ਬਲਵਿੰਦਰ ਸਿੰਘ ਨੇ ਵੀ ਪਰਿਵਾਰ ਸਮੇਤ ਕੈਨੇਡਾ ਜਾਣ ਲਈ 25 ਲੱਖ ਰੁਪਏ ਦਿੱਤੇ। ਇਹ ਰਕਮ ਉਨ੍ਹਾਂ ਨੇ ਏਜੰਟ ਪ੍ਰਸ਼ੋਤਮ ਸ਼ਰਮਾ ਨੂੰ ਵੱਖ-ਵੱਖ ਸਮੇਂ ਤੇ ਨਗਦ ਅਤੇ ਚੈੱਕ ਰਾਹੀਂ ਦਿੱਤੀ। ਇਸੇ ਤਰ੍ਹਾਂ ਪਿੰਡ ਦੇ ਹੀ ਰਣਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਨੂੰ ਪੁਰਤਗਾਲ ਪੱਕੇ ਤੌਰ ’ਤੇ ਭੇਜਣ ਲਈ ਏਜੰਟ ਪ੍ਰਸ਼ੋਤਮ ਸ਼ਰਮਾ ਵੱਲੋਂ ਪਿੰਡ ਦੇ ਸਰਪੰਚ ਜਤਿੰਦਰ ਜੋਤੀ ਦੀ ਮੌਜੂਦਗੀ ਵਿੱਚ 22 ਲੱਖ ਰੁਪਏ ਲਏ। ਪਰ ਉਕਤ ਏਜੰਟ ਉਨ੍ਹਾਂ ਨੂੰ ਜਾਅਲੀ ਵੀਜੇ ’ਤੇ ਟਿਕਟਾਂ ਦੇਕੇ ਟ੍ਰੇਨ ਰਾਹੀਂ ਮੁੰਬਈ ਲੈ ਗਿਆ ਅਤੇ ਆਪ ਰਾਸਤੇ ਵਿੱਚ ਹੀ ਉਤਰ ਗਿਆ। ਹੁਣ ਏਜੰਟ ਪ੍ਰਸ਼ੋਤਮ ਸ਼ਰਮਾ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਿਸ ਕਰ ਰਿਹਾ ਹੈ ਤੇ ਨਾ ਹੀ ਵਿਦੇਸ਼ ਭੇਜ ਰਿਹਾ ਹੈ। 

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਦਰਖਾਸਤ ’ਤੇ ਜਾਂਚ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਦੇ ਆਦੇਸ਼ ’ਤੇ ਗੜ੍ਹਸ਼ੰਕਰ ਪੁਲਸ ਵੱਲੋਂ ਪ੍ਰਸ਼ੋਤਮ ਸ਼ਰਮਾ ਤੇ ਸੁਰਿੰਦਰ ਸ਼ਰਮਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਜੇਂਟ ਵਲੋਂ ਕੀਤੀ ਗਈ ਧੋਖਾਧੜੀ ਦੇ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਥਾਣਾ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਇਕਬਾਲ ਸਿੰਘ ਮੁਤਾਬਕ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ।

ਚਿਹਰੇ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਮੂੰਹ ਦੇ ਛਾਲੇ ਦੂਰ ਕਰਦਾ ਹੈ ‘ਗੁਲਕੰਦ’


rajwinder kaur

Content Editor

Related News