60 ਲੱਖ ਦੀ ਡਿਜੀਟਲ ਠੱਗੀ ਮਾਰਨ ''ਤੇ ਸੱਤ ਖਿਲਾਫ ਮਾਮਲਾ ਦਰਜ

Monday, Jun 01, 2026 - 05:19 PM (IST)

60 ਲੱਖ ਦੀ ਡਿਜੀਟਲ ਠੱਗੀ ਮਾਰਨ ''ਤੇ ਸੱਤ ਖਿਲਾਫ ਮਾਮਲਾ ਦਰਜ

ਨਾਭਾ (ਪੁਰੀ) : ਨਾਭਾ ਥਾਣਾ ਕੋਤਵਾਲੀ ਪੁਲਸ ਨੇ ਸੱਤ ਵਿਅਕਤੀਆਂ ਵਿਰੁੱਧ ਡਿਜੀਟਲ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਭੁਪਿੰਦਰ ਬਾਂਸਲ ਸੋਨੂ ਵਾਸੀ ਜੱਟਾਂ ਵਾਲਾ ਬਾਂਸ ਵੱਲੋਂ ਐੱਸਐੱਸਪੀ ਪਟਿਆਲਾ ਨੂੰ ਸ਼ਿਕਾਇਤ ਦਰਜ ਕੀਤੀ ਸੀ ਕਿ ਸ਼ਸ਼ੀ ਜਿੰਦਲ, ਉਸ ਦੀ ਪਤਨੀ ਨੀਸ਼ੂ ਜਿੰਦਲ, ਸਪੁੱਤਰ ਹਤੇਸ਼ ਜਿੰਦਲ ਵਾਸੀਅਨ ਬਸੰਤਪੁਰਾ ਮਹੱਲਾ, ਰਿਸ਼ਤੇਦਾਰ ਮਹੇਸ਼, ਮੋਨਾ ਧਮਨ, ਗੌਤਮ ਅਤੇ ਹਰਸ਼ਲ ਗਰਗ ਨੇ ਸ਼ਿਕਾਇਤ ਕਰਤਾ ਦੀ ਆਈਡੀ ਹਾਸਲ ਕਰਕੇ 60 ਲੱਖ ਰੁਪਏ ਡਿਜੀਟਲ ਕਰੰਸੀ ਨੂੰ ਖੁਰਦ ਬੁਰਦ ਕਰ ਦਿੱਤਾ। 

ਇਸ ਠੱਗੀ ਤੋਂ ਬਾਅਦ ਵੀ ਕਥਿਤ ਦੋਸ਼ੀਆਂ ਨੇ ਸ਼ਿਕਾਇਤਕਰਤਾ ਦਾ ਇਕ ਵੀ ਰੁਪਈਆ ਵਾਪਸ ਨਹੀਂ ਮੋੜਿਆ ਜਿਸ ਤੋਂ ਬਾਅਦ ਸ਼ਿਕਾਇਤ ਤੋਂ ਬਾਅਦ ਥਾਣਾ ਕੋਤਵਾਲੀ ਪੁਲਸ ਨੇ ਮਾਮਲੇ ਦੀ ਤਫਤੀਸ਼ ਕਰਕੇ ਧਾਰਾ 406,420,465,467,471, 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਪੁਲਸ ਵੱਲੋਂ ਬਸੰਤਪੁਰਾ ਮਹੱਲਾ ਵਿਖੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ । ਇਸ ਮਾਮਲੇ 'ਤੇ ਕਥਿਤ ਦੋਸ਼ੀ ਸ਼ਸ਼ੀ ਜਿੰਦਲ ਅਤੇ ਉਸਦੇ ਸਾਥੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਹੋਣ ਕਰਕੇ ਸੰਪਰਕ ਨਹੀਂ ਹੋਇਆ। ਇਸ ਸਬੰਧੀ ਥਾਣਾ ਕੋਤਵਾਲੀ ਦੇ ਇੰਚਾਰਜ ਗੁਰਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਰੇਡ ਕੀਤੀ ਜਾ ਰਹੀ ਹੈ।


author

Gurminder Singh

Content Editor

Related News