ਲਾਜਪਤ ਨਗਰ ਐਨਕਾਊਂਟਰ ’ਚ ਲੋੜੀਂਦਾ ਕਾਲੀ ਵੀ ਗ੍ਰਿਫ਼ਤਾਰ, ਹਥਿਆਰ ਬਰਾਮਦ

Monday, Sep 02, 2024 - 04:50 PM (IST)

ਲਾਜਪਤ ਨਗਰ ਐਨਕਾਊਂਟਰ ’ਚ ਲੋੜੀਂਦਾ ਕਾਲੀ ਵੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਜਲੰਧਰ (ਵਰੁਣ)-ਲਾਜਪਤ ਨਗਰ ’ਚ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ’ਚ ਪੁਲਸ ਨੇ ਕਾਲੀ ਨਾਂ ਦੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਕੋਲੋਂ ਇਕ ਹਥਿਆਰ ਵੀ ਬਰਾਮਦ ਕੀਤਾ ਹੈ, ਜਿਸ ਦਾ ਪੁਲਸ ਜਲਦ ਖ਼ੁਲਾਸਾ ਕਰੇਗੀ। ਇਸੇ ਮਾਮਲੇ ਵਿਚ ਮੌਕੇ ਤੋਂ ਫੜੇ ਗਏ ਨਵੀਨ ਉਰਫ਼ ਕਾਕਾ ਵਾਸੀ ਆਬਾਦਪੁਰਾ ਨੂੰ ਪੁਲਸ ਨੇ ਚਾਰ ਦਿਨਾਂ ਦਾ ਰਿਮਾਂਡ ਖ਼ਤਮ ਹੋਣ ’ਤੇ ਜੇਲ੍ਹ ਭੇਜ ਦਿੱਤਾ ਹੈ। ਪੁਲਸ ਨਿਗਮ ਕਰਮਚਾਰੀ ਅੰਸ਼ੂ ਨੂੰ ਸੋਮਵਾਰ ਅਦਾਲਤ ’ਚ ਪੇਸ਼ ਕਰੇਗੀ।
ਅੰਸ਼ੂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਕੋਲ ਜੋ ਹਥਿਆਰ ਸੀ, ਉਹ ਉਸ ਨੂੰ ਕਾਲੀ ਨੇ ਦਿੱਤਾ ਸੀ। ਪੁਲਸ ਨੇ ਟਰੈਪ ਲਾ ਕੇ ਕਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਥਿਆਰ ਵੀ ਬਰਾਮਦ ਕਰ ਲਿਆ। ਦੂਜੇ ਪਾਸੇ ਬਿਕਰਮ ਬਾਬਾ ਅਤੇ ਹੋਰ ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ’ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News