ਸੋਢਲ ਮੇਲਾ ਇਲਾਕੇ ਦੀ ਸਫਾਈ ਵਿਵਸਥਾ ਦਾ ਜਾਇਜ਼ਾ ਲੈਣ ਪਹੁੰਚੇ ਨਿਗਮ ਦੇ ਜੁਆਇੰਟ ਕਮਿਸ਼ਨਰ ਮੈਡਮ ਰੰਧਾਵਾ
Tuesday, Aug 08, 2023 - 05:42 PM (IST)

ਜਲੰਧਰ (ਖੁਰਾਣਾ) – ‘ਜਗ ਬਾਣੀ’ ਨੇ 6 ਅਗਸਤ ਦੇ ਅੰਕ ਵਿਚ ਸੋਢਲ ਮੇਲਾ ਇਲਾਕੇ ਵਿਚ ਫੈਲੀ ਗੰਦਗੀ ਬਾਰੇ ਵਿਸਥਾਰ ਨਾਲ ਖ਼ਬਰ ਛਾਪੀ ਸੀ, ਜਿਸ ਤੋਂ ਬਾਅਦ ਨਿਗਮ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹੀਆਂ ਹਨ।
ਨਿਗਮ ਦੇ ਜੁਆਇੰਟ ਕਮਿਸ਼ਨਰ ਮੈਡਮ ਗੁਰਵਿੰਦਰ ਕੌਰ ਰੰਧਾਵਾ ਨੇ ਅੱਜ ਸੈਨੇਟਰੀ ਇੰਸ. ਸੰਜੀਵ ਅਤੇ ਵਿਕ੍ਰਾਂਤ ਸਿੱਧੂ ਆਦਿ ਨੂੰ ਨਾਲ ਲੈ ਕੇ ਸੋਢਲ ਮੇਲਾ ਇਲਾਕੇ ਦਾ ਦੌਰਾ ਕੀਤਾ ਅਤੇ ਸਾਫ-ਸਫਾਈ ਪ੍ਰਤੀ ਵਿਸ਼ੇਸ਼ ਧਿਆਨ ਰੱਖਣ ਲਈ ਨਿਰਦੇਸ਼ ਜਾਰੀ ਕੀਤੇ।
ਇਹ ਖ਼ਬਰ ਵੀ ਪੜ੍ਹੋ : AUM Global Consultant ਦੀਆਂ ਬ੍ਰਾਂਚਾਂ 'ਤੇ ਜੀਐੱਸਟੀ ਦੀ ਰੇਡ, ਲੈਪਟਾਪ ਸਣੇ ਅਹਿਮ ਦਸਤਾਵੇਜ਼ ਕੀਤੇ ਜ਼ਬਤ
ਨਿਗਮ ਟੀਮ ਨੂੰ ਸਰਵੇ ਦੌਰਾਨ ਨਹੀਂ ਮਿਲਿਆ ਡੇਂਗੂ ਦਾ ਲਾਰਵਾ
ਸ਼ਹਿਰ ’ਚ ਡੇਂਗੂ ਦੇ ਪਾਜ਼ੇਟਿਵ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਇਸ ਬਾਰੇ ਨਿਗਮ ਨੇ ਵਿਸ਼ੇਸ਼ ਮੁਹਿੰਮ ਵੀ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਅੱਜ ਹੈਲਥ ਆਫਿਸਰ ਡਾ. ਰਾਜ ਕਮਲ ਦੀ ਅਗਵਾਈ ਵਿਚ ਵਾਰਡ ਨੰਬਰ 71 ਤਹਿਤ ਮੋਤੀ ਨਗਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਵਿਸ਼ੇਸ਼ ਸਰਵੇ ਕੀਤਾ ਗਿਆ।
ਇਸ ਦੌਰਾਨ ਸੈਨੇਟਰੀ ਇੰਸ. ਸੰਜੀਵ ਕੁਮਾਰ, ਰਾਜ ਕੁਮਾਰ, ਪਵਨ ਕੁਮਾਰ ਅਤੇ ਸੁਪਰਵਾਈਜ਼ਰ ਸੂਰਜ ਆਦਿ ਨੇ ਵੀ ਹਿੱਸਾ ਲਿਆ। ਲਗਭਗ 80 ਘਰਾਂ ਅਤੇ ਦੁਕਾਨਾਂ ਨੂੰ ਚੈੱਕ ਕਰਨ ਤੋਂ ਬਾਅਦ ਨਿਗਮ ਦੀ ਟੀਮ ਨੂੰ ਕਿਤਿਓਂ ਵੀ ਡੇਂਗੂ ਦਾ ਲਾਰਵਾ ਨਹੀਂ ਮਿਲਿਆ।
ਇਹ ਖ਼ਬਰ ਵੀ ਪੜ੍ਹੋ : ਅਜੇ ਤੱਕ ਨਹੀਂ ਮਿਲਿਆ ਆਮਦਨ ਕਰ ਰਿਫੰਡ ਤਾਂ ਇੰਝ ਚੈੱਕ ਕਰੋ ਆਪਣਾ ਸਟੇਟਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8