ਸ਼੍ਰੀ ਗੀਤਾ ਜਯੰਤੀ ਮਹਾਉਤਸਵ ਮੌਕੇ ਜਲੰਧਰ 'ਚ ਕੱਢੀ ਗਈ ਸ਼ੋਭਾ ਯਾਤਰਾ
Sunday, Dec 08, 2019 - 04:34 PM (IST)

ਜਲੰਧਰ (ਸੋਨੂੰ) - ਗੀਤਾ ਜਯੰਤੀ ਮਹਾਪੁਰਾਣ ਮੌਕੇ ਸ਼੍ਰੀ ਗੀਤਾ ਜਯੰਤੀ ਮਹਾਉਤਸਵ ਕਮੇਟੀ ਜਲੰਧਰ ਵਲੋਂ ਨਗਰ ’ਚ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਲੰਧਰ ਦੇ ਮੁੱਖ ਮਾਰਗਾਂ ਤੋਂ ਨਿਕਲ ਰਹੀ ਇਸ ਯਾਤਰਾ ਦਾ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਵਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ। ਇਸ ਮੌਕੇ ਆਯੋਜਿਤ ਮਹਾਸੰਮੇਲਨ ’ਚ ਪੂਰੇ ਭਾਰਤ ਤੋਂ ਵੱਡੇ-ਵੱਡੇ ਸੰਤ-ਮਹਾਪੁਰਸ਼ ਪਧਾਰੇ। ਇਸ ਮੌਕੇ ਸੰਸਥਾਵਾਂ ਵਲੋਂ ਵੱਖ-ਵੱਖ ਥਾਵਾਂ 'ਤੇ ਲੰਗਰ, ਛਬੀਲ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ ਕੱਢੀ ਜਾ ਰਹੀ ਇਸ ਸ਼ੋਭਾ ਯਾਤਰਾ 'ਚ ਵੱਖ-ਵੱਖ ਸੁੰਦਰ ਝਾਕੀਆਂ ਸਜਾਈਆਂ ਗਈਆਂ ਸਨ, ਜਿਨ੍ਹਾਂ 'ਚ ਸ਼੍ਰੀ ਗੀਤਾ ਜੀ ਦੀ ਪਾਲਕੀ ਵੀ ਸ਼ਾਮਲ ਸੀ।
ਸ਼ੋਭਾ ਯਾਤਰਾ ਦੇ ਸਬੰਧ 'ਚ ਪੰਜਾਬ ਕੇਸਰੀ ਗਰਾਉਂਡ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਰਾਮ ਚੌਕ ਕੰਪਨੀ ਬਾਗ ਤੋਂ ਰਵਾਨਾ ਕੀਤਾ ਗਿਆ। ਇਹ ਸ਼ੋਭਾ ਯਾਤਰਾ ਗੀਤਾ ਜਯੰਤੀ ਮੰਦਰ ਦੇ ਪ੍ਰਧਾਨ ਦੀ ਅਗਵਾਈ ਹੇਠ ਕੱਢੀ ਗਈ। ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਵੱਖ-ਵੱਖ ਮਾਰਗਾਂ ਤੋਂ ਹੁੰਦੇ ਹੋਏ ਇਸ ਸ਼ੋਭਾ ਯਾਤਰਾ ਦੀ ਸਮਾਪਤੀ ਜਨਤਾ ਮੰਦਰ ਪੱਕਾ ਬਾਗ ਵਿਖੇ ਹੋਵੇਗੀ।
ਇਸ ਮੌਕੇ ਪੰਡਿਤ ਕੇਵਲ ਕ੍ਰਿਸ਼ਨ ਸ਼ਰਮਾ ਨੇ ਕਿਹਾ ਗੀਤਾ ਨੂੰ ਪੜ੍ਹਨ ਨਾਲ ਹੀ ਸਾਡਾ ਕਲਿਆਣ ਹੈ। ਇਸ ਸਮੇਂ ਸਵਾਮੀ ਦੇਵੇਂਦਰਾਨੰਦ ਗਿਰੀ, ਸਵਾਮੀ ਚੰਦਰਸ਼ੇਖਰਾਨੰਦ, ਸਵਾਮੀ ਗੀਤਾਨੰਦ, ਸਵਾਮੀ ਮਹੇਸ਼ਵਰਾਨੰਦ ਗਿਰੀ ਜੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਆਪਣੇ ਸੰਬੋਧਨ ’ਚ ਸੰਸਥਾ ਦੇ ਪ੍ਰਧਾਨ ਰਵੀ ਸ਼ੰਕਰ ਸ਼ਰਮਾ ਨੇ ਸਾਰੇ ਦੇਸ਼ਵਾਸੀਆਂ ਨੂੰ ਸ਼੍ਰੀ ਗੀਤਾ ਜਯੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੀ ਗੀਤਾ ਜੀ ਦਾ ਉਪਦੇਸ਼ ਸੰਪੂਰਨ ਪ੍ਰਾਣੀ ਮਾਤਰ ਲਈ ਹੈ, ਸਮਾਜ ਦੇ ਭਲੇ ਲਈ ਕੀਤਾ ਗਿਆ ਹਰ ਕਰਮ ਯੋਗ ਹੈ।