ਸ਼ਰਾਬੀ ਨੇ ਸਿਟੀ ਸਟੇਸ਼ਨ ਦੇ ਮੁੱਖ ਦਰਵਾਜ਼ੇ ''ਤੇ ਲੱਗਾ ਮੈਟਲ ਡਿਟੈਕਟਰ ਤੋੜਿਆ

02/11/2020 4:12:46 PM

ਜਲੰਧਰ (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ 'ਤੇ ਲੱਗਾ ਮੈਟਲ ਡਿਟੈਕਟਰ ਸੋਮਵਾਰ ਦੁਪਹਿਰ ਨੂੰ ਇਕ ਸ਼ਰਾਬੀ ਨੇ ਸੁੱਟ ਕੇ ਤੋੜ ਦਿੱਤਾ। ਇਸ ਦੇ ਡਿੱਗਣ ਨਾਲ ਉਸ 'ਚ ਲੱਗੀ ਬੈਟਰੀ, ਤਾਰਾਂ ਅਤੇ ਹੋਰ ਸਾਮਾਨ ਬਾਹਰ ਨਿਕਲ ਆਇਆ। ਲੱਕੜੀ ਦਾ ਭਾਰਾ ਮੈਟਲ ਡਿਟੈਕਟਰ ਹੇਠਾਂ ਡਿੱਗਣ ਨਾਲ ਜ਼ੋਰ ਦੀ ਆਵਾਜ਼ ਆਈ, ਜਿਸ ਨਾਲ ਨੇੜੇ ਖੜ੍ਹੇ ਯਾਤਰੀ ਘਬਰਾ ਗਏ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ, ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਕਿਉਂਕਿ ਇਸ ਸਮੇਂ ਚੰਡੀਗੜ੍ਹ-ਅੰਮ੍ਰਿਤਸਰ ਇੰਟਰਸਿਟੀ ਵੀ ਪਲੇਟਫਾਰਮ ਨੰਬਰ 1 'ਤੇ ਖੜ੍ਹੀ ਸੀ। ਇਸਦੇ ਯਾਤਰੀ ਵੀ ਸਟੇਸ਼ਨ ਤੋਂ ਬਾਹਰ ਆ ਰਹੇ ਸਨ। ਉਕਤ ਸ਼ਰਾਬੀ ਵਿਅਕਤੀ ਵੀ ਚੰਡੀਗੜ੍ਹ ਇੰਟਰਸਿਟੀ 'ਚੋਂ ਬਾਹਰ ਆ ਰਿਹਾ ਸੀ। ਉਹ ਲੜਖੜਾਉਂਦੇ ਹੋਏ ਮੈਟਲ ਡਿਟੈਕਟਰ ਨਾਲ ਟਕਰਾ ਗਿਆ। ਮੌਕੇ 'ਤੇ ਮੌਜੂਦ ਰੇਲਵੇ ਮੁਲਜ਼ਮਾਂ ਨੇ ਉਕਤ ਵਿਅਕਤੀ ਨੂੰ ਫੜਿਆ ਪਰ ਉਸ ਨੇ ਸ਼ਰਾਬ ਪੀਤੀ ਹੋਈ ਸੀ। ਸ਼ਰਾਬੀ ਨੇ ਜੀ. ਆਰ. ਪੀ. ਦੇ ਏ. ਐੱਸ. ਆਈ. ਬਲਦੇਵ ਰਾਜ ਕੋਲੋਂ ਵਾਰ-ਵਾਰ ਸੌਰੀ ਕਹਿ ਕੇ ਆਪਣੀ ਜਾਨ ਛੁਡਾਈ।

PunjabKesari

ਕਈ ਦਿਨਾਂ ਤੋਂ ਖਰਾਬ ਪਈ ਲਗੇਜ ਸਕਰੀਨਿੰਗ ਮਸ਼ੀਨ ਨੂੰ ਕਰਵਾਇਆ ਠੀਕ
ਸਿਟੀ ਰੇਲਵੇ ਸਟੇਸ਼ਨ ਦੇ ਐਂਟਰੀ ਗੇਟ 'ਤੇ ਲੱਗੀ ਲਗੇਜ ਸਕਰੀਨਿੰਗ ਮਸ਼ੀਨ ਪਿਛਲੇ ਕਈ ਦਿਨਾਂ ਤੋਂ ਖਰਾਬ ਪਈ ਸੀ, ਜਿਸ ਨੂੰ ਅੱਜ ਕੰਪਨੀ ਦੇ ਕਰਮਚਾਰੀ ਨੇ ਆ ਕੇ ਠੀਕ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਿਟੀ ਸਟੇਸ਼ਨ 'ਤੇ ਪਈ ਲੱਖਾਂ ਰੁਪਏ ਦੀ ਕੀਮਤੀ ਲਗੇਜ ਸਕਰੀਨਿੰਗ ਮਸ਼ੀਨ ਸਫੈਦ ਹਾਥੀ ਸਾਬਿਤ ਹੋ ਰਹੀ ਹੈ। ਇਸ ਦਾ ਕੋਈ ਫਾਇਦਾ ਨਹੀਂ ਮਿਲ ਪਾ ਰਿਹਾ ਹੈ ਕਿਉਂਕਿ ਸਟੇਸ਼ਨ 'ਤੇ ਇਕ ਤੋਂ ਜ਼ਿਆਦਾ ਐਂਟਰੀ ਪੁਆਇੰਟ ਹਨ। ਯਾਤਰੀ ਆਪਣੀ ਮਰਜ਼ੀ ਨਾਲ ਕਿਸੇ ਵੀ ਰਸਤੇ ਤੋਂ ਆ-ਜਾ ਰਹੇ ਹਨ।


shivani attri

Content Editor

Related News