ਮਾਲਗੱਡੀ ਦੇ ਇਕ ਵੈਗਨ ਦਾ ਢੱਕਣ ਖੁੱਲ੍ਹਿਆ

02/11/2019 11:09:28 AM

ਜਲੰਧਰ (ਗੁਲਸ਼ਨ)— ਐਤਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 2 ਤੋਂ ਲੰਘ ਰਹੀ ਇਕ ਕੋਲੇ ਨਾਲ ਭਰੀ ਮਾਲਗੱਡੀ ਦੇ ਇਕ ਵੈਗਨ ਦਾ ਢੱਕਣ ਖੁੱਲ੍ਹਣ ਕਾਰਨ ਪਲੇਟਫਾਰਮ 'ਤੇ ਕਰੀਬ 200 ਮੀਟਰ ਤੱਕ ਦੂਰ ਕੋਲਾ ਖਿਲਰ ਗਿਆ। ਮਾਲਗੱਡੀ ਦੇ ਗਾਰਡ ਨੇ ਤੁਰੰਤ ਗੱਡੀ ਦੇ ਡਰਾਈਵਰ ਨੂੰ ਸੂਚਨਾ ਦਿੱਤੀ ਅਤੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਰੋਕੀ। ਜਿਸ ਤੋਂ ਬਾਅਦ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਖੁੱਲ੍ਹੇ ਵੈਗਨ ਨੂੰ ਬੰਦ ਕਰਨ ਦੇ  ਬਾਅਦ ਮਾਲ ਗੱਡੀ ਨੂੰ ਰਵਾਨਾ ਕੀਤਾ ਗਿਆ। ਇਸ ਦੌਰਾਨ ਮਾਲ ਗੱਡੀ ਕਰੀਬ ਅੱਧਾ ਘੰਟਾ  ਪਲੇਟਫਾਰਮ ਨੰਬਰ 2 'ਤੇ ਖੜ੍ਹੀ ਰਹੀ।
ਜਾਣਕਾਰਾਂ ਮੁਤਾਬਕ ਸਵੇਰੇ ਕਰੀਬ 9.30 ਵਜੇ ਕੋਲੇ ਨਾਲ ਭਰੀ ਮਾਲਗੱਡੀ ਗੋਇੰਦਵਾਲ ਸਾਹਿਬ ਜਾਣ ਲਈ ਪਲੇਟਫਾਰਮ ਨੰ. 2 ਤੋਂ ਬਿਨਾ ਰੁਕੇ ਨਿਕਲ ਰਹੀ ਸੀ। ਫੁੱਟ ਓਵਰ ਬ੍ਰਿਜ ਤੋਂ ਥੋੜ੍ਹਾ ਪਿੱਛੇ ਰੇਲ ਲਾਈਨਾਂ ਦੇ ਨਾਲ ਵਾਲੀ ਕੰਧ 'ਤੇ ਇਕ ਪਾਣੀ ਦੀ ਪਾਈਪ ਫਿਕਸ ਕੀਤੀ ਗÂਈ ਸੀ ਜਿਸ 'ਤੇ ਫੜਨ ਲਈ ਇਕ ਲੋਹੇ ਦੀ ਪੱਤੀ  ਲਗਾਈ ਗਈ ਸੀ। ਮਾਲਗੱਡੀ ਦਾ ਕੋਲੇ ਨਾਲ ਭਰਿਆ ਇਕ ਵੈਗਨ ਉਸ ਪਤੀ ਦੇ ਨਾਲ ਟਕਰਾ ਗਿਆ ਅਤੇ  ਵੈਗਨ ਦਾ ਢੱਕਣ ਖੁੱਲ੍ਹ ਗਿਆ, ਜਿਸ ਕਾਰਨ ਕੋਲਾ ਖਿੱਲਰ ਗਿਆ। 

PunjabKesari
ਸੂਚਨਾ ਮੁਤਾਬਕ ਉਕਤ ਵੈਗਨ ਦੇ ਪਿਛਲੇ ਹਿੱਸੇ ਨੂੰ ਪਹਿਲਾਂ ਹੀ ਤਾਰਾਂ ਦੇ ਨਾਲ ਜੁਗਾੜ ਲਗਾ ਕੇ ਬੰਦ ਕੀਤਾ  ਗਿਆ ਸੀ। ਲੋਹੇ ਦੀ ਪਤੀ ਨਾਲ ਟਕਰਾਉਣ ਦੇ ਬਾਅਦ ਇਕ ਝਟਕਾ ਲੱਗਾ ਅਤੇ ਜੁਗਾੜ ਨਾਲ ਬੰਦ ਕੀਤਾ  ਗਿਆ ਢੱਕਣ ਖੁੱਲ੍ਹ ਗਿਆ। ਕਰੀਬ ਅੱਧੇ ਘੰਟੇ ਦੇ ਬਾਅਦ ਕੋਲੇ ਦੀ ਲੀਕੇਜ ਬੰਦ ਕਰਕੇ ਮਾਲ ਗੱਡੀ ਨੂੰ ਰਵਾਨਾ ਕੀਤਾ ਗਿਆ। ਇਸ ਤੋਂ ਬਾਅਦ ਆਰ. ਪੀ. ਐੱਫ. ਨੇ ਸਫਾਈ ਕਰਮਚਾਰੀਆਂ ਦੀ  ਮਦਦ ਨਾਲ ਪਲੇਟਫਾਰਮ ਨੰ. 2 'ਤੇ ਖਿੱਲਰੇ ਕੋਲੇ ਨੂੰ ਇਕੱਠਾ ਕਰਕੇ ਬੋਰੀਆਂ 'ਚ ਭਰਿਆ ਅਤੇ ਪਾਣੀ ਨਾਲ ਪਲੇਟਫਾਰਮ ਨੂੰ ਸਾਫ ਕਰਵਾਇਆ। ਇਸ ਬਾਰੇ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ।


shivani attri

Content Editor

Related News