ਮੈਡੀਕਲ ਨਸ਼ੇ ਦੇ ਕਾਰੋਬਾਰੀ ਬਾਂਸਲ ਦੀ ਭਾਲ ''ਚ ਦਿੱਲੀ ਤੇ ਹਰਿਆਣਾ ਸਣੇ ਕਈ ਥਾਵਾਂ ''ਤੇ ਛਾਪਾਮਾਰੀ

10/21/2020 2:59:30 PM

ਜਲੰਧਰ (ਜ. ਬ.)— 2.01 ਕਰੋੜ ਰੁਪਏ ਦਾ ਮੈਡੀਕਲ ਨਸ਼ਾ ਫੜਨ ਦੇ ਮਾਮਲੇ 'ਚ ਪੁਲਸ ਨੇ ਇਸ ਰੈਕੇਟ ਦੇ ਕਿੰਗਪਿਨ ਵਿਕਾਸ ਬਾਂਸਲ ਦੀ ਗ੍ਰਿਫ਼ਤਾਰੀ ਲਈ ਦਿੱਲੀ ਅਤੇ ਹਰਿਆਣਾ ਤੋਂ ਇਲਾਵਾ ਲੁਧਿਆਣਾ ਅਤੇ ਪੰਜਾਬ ਦੇ ਕਈ ਹੋਰ ਸ਼ਹਿਰਾਂ 'ਚ ਛਾਪੇਮਾਰੀ ਕੀਤੀ ਪਰ ਇਸ ਦੌਰਾਨ ਵਿਕਾਸ ਬਾਂਸਲ ਹੱਥ ਨਹੀਂ ਆਏ। ਪੁਲਸ ਨੇ ਪਹਿਲਾਂ ਗ੍ਰਿਫ਼ਤਾਰ ਪਿਊਸ਼ ਅਰੋੜਾ ਅਤੇ ਸੰਨੀ ਦਾ 5 ਦਿਨਾ ਰਿਮਾਂਡ ਲਿਆ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ

ਪੁਲਸ ਦੀ ਮੰਨੀਏ ਤਾਂ ਵਿਕਾਸ ਬਾਂਸਲ ਦੀ ਗ੍ਰਿਫ਼ਤਾਰੀ ਨਾਲ ਕਾਫੀ ਵੱਡੇ ਨੈੱਟਵਰਕ ਦਾ ਖ਼ੁਲਾਸਾ ਹੋਣ ਦੀ ਉਮੀਦ ਹੈ। ਦੂਜੇ ਪਾਸੇ ਵਿਕਾਸ ਬਾਂਸਲ ਦੇ ਦਿੱਲੀ ਦੀ ਦਵਾਈ ਬਣਾਉਣ ਵਾਲੀ ਕੰਪਨੀ 'ਚ ਮੈਨੇਜਰ ਹੋਣ ਕਾਰਣ ਕੰਪਨੀ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਸਾਹਮਣੇ ਆ ਰਹੀ ਹੈ। ਇਸ ਰੈਕੇਟ ਬਾਰੇ ਹੋਰ ਇਨਪੁੱਟ ਲੈਣ ਲਈ ਪੁਲਸ ਵੱਲੋਂ 14 ਅਕਤੂਬਰ ਨੂੰ ਫੜੇ ਵਿਕਾਸ ਬਾਂਸਲ ਦੇ ਕਰਿੰਦੇ ਸੰਨੀ ਅਤੇ ਮੈਡੀਕਲ ਕੰਪਨੀ ਦੇ ਪੀ. ਆਰ. ਪਿਊਸ਼ ਅਰੋੜਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਜ਼ੀਫਾ ਘਪਲੇ ਨੂੰ ਲੈ ਕੇ ਮਜੀਠੀਆ ਦੇ ਸਾਧੂ ਸਿੰਘ ਧਰਮਸੋਤ ਨੂੰ ਰਗੜ੍ਹੇ, ਮੰਗੀ ਸੀ. ਬੀ. ਆਈ. ਜਾਂਚ

ਦੋਵਾਂ ਦਾ ਇਹੀ ਕਹਿਣਾ ਹੈ ਕਿ ਉਹ ਵਿਕਾਸ ਬਾਂਸਲ ਦੇ ਕਹਿਣ 'ਤੇ ਮੈਡੀਕਲ ਨਸ਼ਾ ਸਪਲਾਈ ਕਰਦੇ ਸਨ ਅਤੇ ਉਸੇ ਦੇ ਕਹਿਣ 'ਤੇ ਪਿਊਸ਼ ਅਰੋੜਾ ਮੈਡੀਕਲ ਨਸ਼ੇ ਦੀ ਲਿਸਟ ਤਿਆਰ ਕਰਕੇ ਉਸ ਨੂੰ ਦਿੰਦਾ ਸੀ ਅਤੇ ਉਸੇ ਹਿਸਾਬ ਨਾਲ ਕੰਪਨੀ ਤੋਂ ਸਾਰਾ ਮਾਲ ਮੰਗਵਾਇਆ ਜਾਂਦਾ ਸੀ। ਪੁਲਸ ਦੀ ਜਾਂਚ ਹੁਣ ਵਿਕਾਸ ਬਾਂਸਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਅੱਗੇ ਵਧ ਸਕਦੀ ਹੈ।
ਇਹ ਵੀ ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)


shivani attri

Content Editor shivani attri