ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਵੈਸਟ ਹਲਕੇ ’ਚ ਹੋਣ ਵਾਲੇ 5 ਕਰੋੜ ਦੇ ਵਿਕਾਸ ਕਾਰਜਾਂ ਨੂੰ ਨਿਗਮ ਨੇ ਕੀਤਾ ਰੱਦ
Saturday, Sep 13, 2025 - 03:08 PM (IST)

ਜਲੰਧਰ (ਖੁਰਾਣਾ)–ਕੈਬਨਿਟ ਮੰਤਰੀ ਮਹਿੰਦਰ ਭਗਤ ਜਿਸ ਵੈਸਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ, ਉਸ ਹਲਕੇ ਵਿਚ ਹੋਣ ਵਾਲੇ 5 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਵਾਲੇ 44 ਵਿਕਾਸ ਕਾਰਜਾਂ ਦੇ ਟੈਂਡਰਾਂ ਵਿਚ ਗੜਬੜੀ ਸਾਬਿਤ ਹੋ ਗਈ ਹੈ ਅਤੇ ਇਸ ਗੜਬੜੀ ਦੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਨਗਰ ਨਿਗਮ ਨੇ ਵੱਡਾ ਕਦਮ ਚੁੱਕਦੇ ਹੋਏ ਸਾਰੇ ਕੰਮਾਂ ਦੇ ਟੈਂਡਰ ਰੱਦ ਕਰ ਦਿੱਤੇ ਹਨ। ਦੋਸ਼ ਹੈ ਕਿ ਨਗਰ ਨਿਗਮ ਦੇ ਠੇਕੇਦਾਰਾਂ ਨੇ ਕੁਝ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆਪਸੀ ਫਿਕਸਿੰਗ ਕਰਕੇ ਇਹ ਟੈਂਡਰ ਭਰੇ ਸਨ, ਜਿਸ ਨਾਲ ਨਿਗਮ ਨੂੰ ਕਰੋੜਾਂ ਦਾ ਵਿੱਤੀ ਨੁਕਸਾਨ ਹੋ ਸਕਦਾ ਸੀ। ਪਿਛਲੇ 15-20 ਦਿਨਾਂ ਤੋਂ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਇਸ ਮਾਮਲੇ ਨੂੰ ਲੈ ਕੇ ਜ਼ਬਰਦਸਤ ਹਲਚਲ ਰਹੀ।
ਇਹ ਵੀ ਪੜ੍ਹੋ: ਫਗਵਾੜਾ ਦੀ ਮਸ਼ਹੂਰ ਨਿੱਜੀ ਯੂਨੀਵਰਸਿਟੀ ਤੋਂ ਵੱਡੀ ਖ਼ਬਰ, ਇਸ ਹਾਲ 'ਚ ਬੀ-ਟੈੱਕ ਦੇ ਵਿਦਿਆਰਥੀ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
ਸ਼ੁੱਕਰਵਾਰ ਨੂੰ ਹੋਈ ਨਗਰ ਨਿਗਮ ਦੀ ਫਾਈਨਾਂਸ ਐਂਡ ਕਾਂਟਰੈਕਟ ਕਮੇਟੀ ਦੀ ਮੀਟਿੰਗ ਵਿਚ ਗੜਬੜੀ ਅਤੇ ਫਿਕਸਿੰਗ ਵਾਲੇ ਟੈਂਡਰਾਂ ਨੂੰ ਰੱਦ ਕਰਨ ਬਾਬਤ ਫੈਸਲਾ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਮੇਅਰ ਵਨੀਤ ਧੀਰ ਨੇ ਕੀਤੀ, ਜਿਸ ਵਿਚ ਸੀਨੀਅਰ ਡਿਪਟੀ ਮੇਅਰ ਬਲਬੀਰ ਿਸੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ, ਕਮਿਸ਼ਨਰ ਸੰਦੀਪ ਰਿਸ਼ੀ, ਕੌਂਸਲਰ ਹਿਤੇਸ਼ ਗਰੇਵਾਲ ਅਤੇ ਕੌਂਸਲਰ ਕਵਿਤਾ ਸੇਠ ਸਮੇਤ ਨਿਗਮ ਦੇ ਆਲਾ ਅਧਿਕਾਰੀ ਮੌਜੂਦ ਰਹੇ। ਮੀਟਿੰਗ ਦੌਰਾਨ ਕੁੱਲ੍ਹ 62 ਕਰੋੜ ਦੇ ਕੰਮਾਂ ਨਾਲ ਸਬੰਧਤ ਪ੍ਰਸਤਾਵ ਰੱਖੇ ਗਏ, ਜਿਨ੍ਹਾਂ ਵਿਚੋਂ ਲੱਗਭਗ 10 ਕਰੋੜ ਦੇ ਕੰਮ ਜਾਂ ਤਾਂ ਰੱਦ ਕਰ ਦਿੱਤੇ ਗਏ ਜਾਂ ਉਨ੍ਹਾਂ ਨੂੰ ਪੈਂਡਿੰਗ ਰੱਖ ਲਿਆ ਗਿਆ।
ਸੂਤਰਾਂ ਅਨੁਸਾਰ ਜਿਹੜੇ ਕੰਮਾਂ ਵਿਚ ਫਿਕਸਿੰਗ ਨਾਲ ਜੁੜੀ ਗੜਬੜੀ ਪਾਈ ਗਈ, ਉਨ੍ਹਾਂ ਵਿਚੋਂ ਵਧੇਰੇ ਕੰਮ ਮੇਅਰ ਵਨੀਤ ਧੀਰ ਦੇ ਵਾਰਡ ਨਾਲ ਵੀ ਜੁੜੇ ਹੋਏ ਹਨ। ਫਿਕਸਿੰਗ ਦਾ ਢੰਗ ਇਹ ਸੀ ਕਿ ਜਿਹੜੇ ਠੇਕੇਦਾਰ ਪਹਿਲਾਂ ਸੜਕਾਂ ਦੇ ਨਿਰਮਾਣ, ਸੀਮੈਂਟ, ਇੰਟਰਲਾਕਿੰਗ ਟਾਈਲਾਂ ਅਤੇ ਪਾਰਕਾਂ ਆਦਿ ਦੇ ਕੰਮ 40-45 ਫੀਸਦੀ ਡਿਸਕਾਊਂਟ ’ਤੇ ਲੈਂਦੇ ਹਨ, ਉਨ੍ਹਾਂ ਨੇ ਇਸ ਵਾਰ ਉਹੀ ਕੰਮ ਸਿਰਫ 1, 2 ਜਾਂ 4 ਫੀਸਦੀ ਡਿਸਕਾਊਂਟ ’ਤੇ ਭਰ ਦਿੱਤੇ ਅਤੇ ਆਪਸ ਵਿਚ ਕੰਪੀਟੀਸ਼ਨ ਨਹੀਂ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲਈ ਨਵੇਂ ਹੁਕਮ ਜਾਰੀ
ਖ਼ਾਸ ਗੱਲ ਇਹ ਰਹੀ ਕਿ ‘ਪੰਜਾਬ ਕੇਸਰੀ’ ਨੇ ਟੈਂਡਰ ਖੋਲ੍ਹੇ ਜਾਣ ਤੋਂ ਪਹਿਲਾਂ ਹੀ ਇਸ ਫਿਕਸਿੰਗ ਦੇ ਖਦਸ਼ੇ ਦਾ ਖੁਲਾਸਾ ਕਰ ਦਿੱਤਾ ਸੀ, ਜੋ 100 ਫੀਸਦੀ ਸੱਚ ਸਾਬਿਤ ਹੋਇਆ। ਫਾਈਨਾਂਸ ਐਂਡ ਕਾਂਟਰੈਕਟ ਕਮੇਟੀ ਦੇ ਇਸ ਫੈਸਲੇ ਦੇ ਬਾਅਦ ਸਾਫ ਹੋ ਗਿਆ ਹੈ ਕਿ ਵੈਸਟ ਹਲਕੇ ਵਿਚ ਵਿਕਾਸ ਕਾਰਜ ਕੁਝ ਸਮੇਂ ਤਕ ਲਟਕ ਸਕਦੇ ਹਨ ਅਤੇ ਇਸ ਨਾਲ ਆਮ ਜਨਤਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਪੂਰੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਵੀ ਹੋ ਚੁੱਕੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਜਲਦ ਇਸ ’ਤੇ ਸਖ਼ਤ ਕਾਰਵਾਈ ਹੋ ਸਕਦੀ ਹੈ। ਖ਼ਾਸ ਗੱਲ ਇਹ ਰਹੀ ਕਿ ਇਸ ਮੀਟਿੰਗ ਵਿਚ ਇਨ੍ਹਾਂ ਸਾਰੇ ਟੈਂਡਰਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਸਾਰੇ ਟੈਂਡਰ ਰੱਦ ਕਰ ਦਿੱਤੇ ਗਏ। ਹੁਣ ਇਨ੍ਹਾਂ ਸਾਰੇ ਟੈਂਡਰਾਂ ਨੂੰ ਦੁਬਾਰਾ ਲਾਇਆ ਜਾਵੇਗਾ।
ਨਿਗਮ ਦੇ ਇਕ ਐੱਸ. ਡੀ. ਓ. ’ਤੇ ਡਿੱਗੀ ਗਾਜ
ਵੈਸਟ ਵਿਧਾਨ ਸਭਾ ਹਲਕੇ ਦੇ ਟੈਂਡਰ ਭਰਦੇ ਸਮੇਂ ਨਗਰ ਨਿਗਮ ਦੇ ਠੇਕੇਦਾਰਾਂ ਨੇ ਆਪਸ ਵਿਚ ਜੋ ਪੂਲ ਕੀਤਾ, ਉਸ ਸਾਰੇ ਮਾਮਲੇ ਦੀ ਗਾਜ ਨਗਰ ਨਿਗਮ ਦੇ ਇਕ ਐੱਸ. ਡੀ. ਓ. ’ਤੇ ਡਿੱਗੀ, ਜਿਨ੍ਹਾਂ ਨੂੰ ਬੀ. ਐਂਡ ਆਰ. ਵਿਭਾਗ ਤੋਂ ਬਦਲ ਕੇ ਓ. ਐਂਡ ਐੱਮ. ਸੈੱਲ ਵਿਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਉੱਤਰੀ ਹਲਕੇ ਦਾ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ, 25 ਹਜ਼ਾਰ ਕਰੋੜ ਰੁਪਏ ਰਾਹਤ ਪੈਕੇਜ ਦੀ ਕੀਤੀ ਮੰਗ
ਵੈਸਟ ਹਲਕੇ ਦੇ ਇਨ੍ਹਾਂ ਕੰਮਾਂ ਨੂੰ ਫਿਕਸਿੰਗ ਕਾਰਨ ਰੱਦ ਕੀਤਾ ਗਿਆ
-ਆਬਾਦਪੁਰਾ, ਗਲੀ ਨੰਬਰ 4 ਦੀ ਸੀ. ਸੀ. ਸਟਰੀਟ-16.97 ਲੱਖ, ਡਿਸਕਾਊਂਟ 1.51 ਫੀਸਦੀ, ਠੇਕੇਦਾਰ : ਵਿਕਾਸ ਗੰਭੀਰ
-ਨਿਊ ਹਰਬੰਸ ਨਗਰ ਦੀ ਸੀ. ਸੀ. ਸਟਰੀਟ-20.49 ਲੱਖ, ਡਿਸਕਾਊਂਟ 2.01 ਫੀਸਦੀ, ਠੇਕੇਦਾਰ : ਕੁੰਡਲ ਕੋਆਪ੍ਰੇਟਿਵ ਸੋਸਾਇਟੀ
-ਨਿਊ ਹਰਬੰਸ ਨਗਰ ਦੀ ਸੀ. ਸੀ. ਸਟਰੀਟ-23.86 ਲੱਖ, ਡਿਸਕਾਊਂਟ 2.00 ਫੀਸਦੀ, ਠੇਕੇਦਾਰ : ਸ਼ਿਵਾ ਕੋਆਪ੍ਰੇਟਿਵ ਸੋਸਾਇਟੀ
-ਇੰਡੋ-ਜਰਮਨ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ-6.34 ਲੱਖ, ਡਿਸਕਾਊਂਟ, 2.00 ਫੀਸਦੀ, ਠੇਕੇਦਾਰ : ਸ਼ਿਵਾ ਕੋਆਪ੍ਰੇਟਿਵ ਸੋਸਾਇਟੀ
-ਰੋਹਿਨੀ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ-6.16 ਲੱਖ, ਡਿਸਕਾਊਂਟ 5.57 ਫੀਸਦੀ, ਠੇਕੇਦਾਰ : ਪਰਮਿੰਦਰ ਸਿੰਘ
-ਗੌਤਮ ਨਗਰ ਦੀ ਸੀ. ਸੀ. ਸਟਰੀਟ-14.15 ਲੱਖ, ਡਿਸਕਾਊਂਟ 2.00 ਫੀਸਦੀ, ਠੇਕੇਦਾਰ : ਸ਼ਿਵਾ ਕੋਆਪ੍ਰੇਟਿਵ ਸੋਸਾਇਟੀ
-ਮਹੰਤ ਆਗਿਆ ਿਸੰਘ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ-5.20 ਲੱਖ, ਡਿਸਕਾਊਂਟ 3.87 ਫੀਸਦੀ, ਠੇਕੇਦਾਰ : ਮਹਿੰਦਰ ਪਾਲ
-ਚੌਧਰੀ ਸੰਤ ਰਾਮ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ 4.50 ਲੱਖ, ਡਿਸਕਾਊਂਟ 2.96 ਫੀਸਦੀ, ਠੇਕੇਦਾਰ : ਗਗਨਦੀਪ ਅਰੋੜਾ
-ਆਰਿਆ ਸਕੂਲ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ-5.00 ਲੱਖ, ਡਿਸਕਾਊਂਟ 2.02 ਫੀਸਦੀ, ਠੇਕੇਦਾਰ : ਜੈਸ਼ੰਕਰ
-ਮਧੂਬਨ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ-8.36 ਲੱਖ, ਡਿਸਕਾਊਂਟ 2.11 ਫੀਸਦੀ, ਠੇਕੇਦਾਰ : ਐੱਸ. ਐੱਸ. ਇੰਜੀਨੀਅਰਿੰਗ ਐਂਡ ਬਿਲਡਰ
-ਲੈਦਰ ਕੰਪਲੈਕਸ ਦੀ ਸੀ. ਸੀ. ਸਟਰੀਟ-9.93 ਲੱਖ, ਡਿਸਕਾਊਂਟ 3.87 ਫੀਸਦੀ, ਠੇਕੇਦਾਰ : ਮਹਿੰਦਰ ਪਾਲ
-ਵਾਰਡ 53 ਦੇ ਕੰਮਾਂ ਦੀ ਮੁਰੰਮਤ ਅਤੇ ਰੱਖ-ਰਖਾਅ-9.95 ਲੱਖ, ਡਿਸਕਾਊਂਟ 1.51 ਫੀਸਦੀ, ਠੇਕੇਦਾਰ : ਵਿਕਾਸ ਗੰਭੀਰ
-ਨਿਊ ਰਸੀਲਾ ਨਗਰ, ਫੇਜ਼-2 ਦੀ ਸੀ. ਸੀ. ਸਟਰੀਟ-49.65 ਲੱਖ, ਡਿਸਕਾਊਂਟ 2.00 ਫੀਸਦੀ, ਠੇਕੇਦਾਰ : ਕੁੰਡਲ ਕੋਆਪ੍ਰੇਟਿਵ ਸੋਸਾਇਟੀ
-ਰਾਜ ਨਗਰ ਦੀ ਸੀ. ਸੀ. ਸਟਰੀਟ-9.94 ਲੱਖ, ਡਿਸਕਾਊਂਟ 2.00 ਫੀਸਦੀ, ਠੇਕੇਦਾਰ : ਸ਼ਿਵਾ ਕੋਆਪ੍ਰੇਟਿਵ ਸੋਸਾਇਟੀ
-ਵਾਰਡ ਨੰਬਰ 62, ਬਾਬਾ ਰਾਜਵੀਰ ਵਾਲੀ ਗਲੀ ਦੀ ਸੀ. ਸੀ. ਸਟਰੀਟ-9.30 ਲੱਖ, ਡਿਸਕਾਊਂਟ 2.02, ਠੇਕੇਦਾਰ : ਕੁੰਡਲ ਕੋਆਪ੍ਰੇਟਿਵ ਸੋਸਾਇਟੀ
-ਮਧੂਬਨ ਕਾਲੋਨੀ ਦੀ ਸੀ. ਸੀ. ਸਟਰੀਟ-9.33 ਲੱਖ, ਡਿਸਕਾਊਂਟ 2.11 ਫੀਸਦੀ, ਠੇਕੇਦਾਰ : ਐੱਸ. ਐੱਸ. ਇੰਜੀਨੀਅਰਿੰਗ ਐਂਡ ਬਿਲਡਰ
-ਕਬੀਰ ਮੰਦਰ ਦੇ ਪਿੱਛੇ, ਵਾਰਡ ਨੰਬਰ 62 ਦੀ ਸੀ. ਸੀ. ਸਟਰੀਟ-12.98 ਲੱਖ, ਡਿਸਕਾਊਂਟ 2.11 ਫੀਸਦੀ, ਠੇਕੇਦਾਰ : ਐੱਸ. ਐੱਸ. ਇੰਜੀਨੀਅਰਿੰਗ ਐਂਡ ਬਿਲਡਰ
-ਰਾਜ ਨਗਰ, ਲਾਲੀ ਪ੍ਰਧਾਨ ਵਾਲੀ ਗਲੀ ਦੀ ਸੀ. ਸੀ. ਸਟਰੀਟ-15.68 ਲੱਖ, ਡਿਸਕਾਊਂਟ 1.51 ਫੀਸਦੀ, ਠੇਕੇਦਾਰ : ਵਿਕਾਸ ਗੰਭੀਰ
-ਰਾਜ ਨਗਰ, ਫੱਟੇ ਬੱਲੀ ਵਾਲੀ ਗਲੀ ਦੀ ਸੀ. ਸੀ. ਸਟਰੀਟ-21.18 ਲੱਖ, ਡਿਸਕਾਊਂਟ 2.11 ਫੀਸਦੀ, ਠੇਕੇਦਾਰ : ਐੱਸ. ਐੱਸ. ਇੰਜੀਨੀਅਰਿੰਗ ਐਂਡ ਬਿਲਡਰ
-ਵਾਰਡ ਨੰਬਰ 62, ਸ਼ਮਸ਼ਾਨਘਾਟ ਨੇੜੇ ਦੀ ਸੀ. ਸੀ. ਸਟਰੀਟ-8.16 ਲੱਖ, ਡਿਸਕਾਊਂਟ 2.01 ਫੀਸਦੀ, ਠੇਕੇਦਾਰ : ਕੁੰਡਲ ਕੋਆਪ੍ਰੇਟਿਵ ਸੋਸਾਇਟੀ
-ਵਾਰਡ ਨੰਬਰ 62 ਦੀਆਂ ਵੱਖ-ਵੱਖ ਸੜਕਾਂ ਦੀ ਮੁਰੰਮਤ ਅਤੇ ਰੱਖ-ਰਖਾਅ-9.85 ਲੱਖ, ਡਿਸਕਾਊਂਟ 3.87 ਫੀਸਦੀ, ਠੇਕੇਦਾਰ : ਮਹਿੰਦਰ ਪਾਲ
ਇਸ ਦੇ ਇਲਾਵਾ ਜਨਕ ਨਗਰ, ਮਨਜੀਤ ਨਗਰ, ਬਿੰਦਾ ਚੌਕ, ਪਵਨ ਪੁਲਸ ਵਾਲੀ ਗਲੀ ਅਤੇ ਕਈ ਵਾਰਡਾਂ ਦੀ ਮੇਨਟੀਨੈਂਸ ਦੇ ਕੰਮ ਵੀ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਹੜ੍ਹਾਂ ਮਗਰੋਂ ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਖ਼ਬਰ 'ਚ ਪੜ੍ਹੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e