ਪਹਿਲਾਂ ਮੀਂਹ ਨੇ ਘਰ ਦੇ ਮਕਾਨ ਦੀ ਹਾਲਤ ਕੀਤੀ ਖ਼ਸਤਾ, ਹੁਣ ਅੱਗ ਨੇ ਸਾਰਾ ਕੁਝ ਕੀਤਾ ਤਬਾਹ
Friday, Sep 19, 2025 - 06:47 PM (IST)

ਜਲੰਧਰ (ਵਰਿਆਣਾ)- ਪਿੰਡ ਵਰਿਆਣਾ ਵਿਖੇ ਇਕ ਗ਼ਰੀਬ ਪਰਿਵਾਰ ਦੇ ਘਰ ਦੇ ਮਕਾਨ ਨੂੰ ਮੀਂਹ ਨੇ ਬਿਲਕੁਲ ਖ਼ਸਤਾ ਕਰ ਦਿੱਤਾ ਸੀ ਅਤੇ ਹੁਣ ਰਾਤ ਅਚਾਨਕ ਲੱਗੀ ਅੱਗ ਕਾਰਨ ਜਿੱਥੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਉਥੇ ਹੀ ਇਸ ਅੱਗ ਨਾਲ ਮਕਾਨ ਡਿੱਗਣ ਕਿਨਾਰੇ ਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਸੋਮ ਲਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਘਰ ਦੀ ਹਾਲਤ ਖ਼ਸਤਾ ਹੋ ਗਈ ਸੀ, ਜਿਸ ਕਾਰਨ ਉਹ ਕੁਝ ਦਿਨਾਂ ਤੋਂ ਆਪਣੇ ਗੁਆਂਢ ਦੇ ਘਰ ਰਹਿ ਰਿਹਾ ਸੀ।
ਇਹ ਵੀ ਪੜ੍ਹੋ: TV ਸ਼ੋਅ 'ਕੌਣ ਬਣੇਗਾ ਕਰੋੜਪਤੀ 17 ' 'ਚ 50 ਲੱਖ ਰੁਪਏ ਜਿੱਤਿਆ ਜਲੰਧਰ ਦਾ ਨੌਜਵਾਨ, ਅਮਿਤਾਭ ਵੀ ਹੋਏ ਪ੍ਰਭਾਵਿਤ
ਉਨ੍ਹਾਂ ਨੇ ਦੱਸਿਆ ਅੱਜ ਸਵੇਰੇ ਜਦੋਂ ਉਹ ਉੱਠਿਆ ਤਾਂ ਕਿਸੇ ਨੇ ਦੱਸਿਆ ਤੁਹਾਡੇ ਘਰ ਦੇ ਕਮਰੇ ਵਿਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਉਹ ਤੁਰੰਤ ਘਰ ਗਿਆ, ਜਦੋਂ ਦਰਵਾਜਾ ਖੋਲ੍ਹਿਆ ਤਾਂ ਵੇਖਿਆ ਕਿ ਅੰਦਰ ਪਿਆ ਸਾਰਾ ਸਮਾਨ ਸੜ ਚੁੱਕਾ ਸੀ। ਮਕਾਨ ਦੀ ਛੱਤ ਦੇ ਬਾਲੇ ਸੜਨ ਕਾਰਨ ਛੱਤ ਨੁਕਸਾਨੀ ਗਈ, ਕੰਧਾਂ ਨੂੰ ਤਰੇੜ੍ਹਾਂ ਆ ਗਈਆਂ। ਉਨ੍ਹਾਂ ਨੇ ਦੱਸਿਆ ਅੱਗ ਨਾਲ ਫਰਿੱਜ, ਅਲਮਾਰੀ, ਟੀ. ਵੀ, ਪੇਟੀ ਵਿਚ ਪਿਆ ਸਾਮਾਨ ਅਤੇ ਹੋਰ ਕੀਮਤੀ ਸਾਮਾਨ ਪੂਰੀ ਤਰਾਂ ਸੜ ਚੁੱਕਾ ਸੀ।
ਉਨ੍ਹਾਂ ਨੇ ਦੱਸਿਆ ਬਰਸਾਤ ਕਾਰਨ ਘਰ ਦੀ ਛੱਤ ਚੋ ਰਹੀ ਸੀ, ਜਿਸ ਕਾਰਨ ਹੋ ਸਕਦਾ ਬਿਜਲੀ ਦੀਆਂ ਤਾਰਾਂ ਸਪਾਰਕ ਕਰ ਗਈਆਂ ਹੋਣ ਅਤੇ ਅੱਗ ਲੱਗ ਗਈ ਹੋਵੇ। ਉਨ੍ਹਾਂ ਨੇ ਦੱਸਿਆ ਉਹ ਰੋਜ਼ਾਨਾ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ, ਮਕਾਨ ਨਵੇਂ ਸਿਰਿਓਂ ਬਣਾਉਣਾ ਅਤੇ ਘਰ ਦਾ ਲੋੜੀਂਦਾ ਸਾਮਾਨ ਲੈਣਾ ਉਸ ਦੀ ਪਹੁੰਚ ਤੋਂ ਬਾਹਰ ਹੈ, ਉਨ੍ਹਾਂ ਨੇ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲਗਾਤਾਰ ਦੋ ਛੁੱਟੀਆਂ ਦਾ ਐਲਾਨ, ਇਹ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8