ਜਲੰਧਰ ''ਚ 7 ਸਾਲ ਪਹਿਲਾਂ ਕੀਤੇ ਸੁਸਾਈਡ ਦੇ ਮਾਮਲੇ ''ਚ ਨਵਾਂ ਮੋੜ, ਕਤਲ ਦੇ ਐਂਗਲ ਤੋਂ ਜਾਂਚ ਹੋਈ ਸ਼ੁਰੂ
Saturday, Sep 13, 2025 - 05:22 PM (IST)

ਜਲੰਧਰ (ਵਰੁਣ)–7 ਸਾਲ ਪਹਿਲਾਂ ਫਰੈਂਡਜ਼ ਕਾਲੋਨੀ ਵਿਚ ਵਾਪਰੇ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਸ਼ਿਖਾ ਸ਼ਰਮਾ ਸੁਸਾਈਡ ਕੇਸ ਵਿਚ ਪੁਲਸ ਨੇ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 12 ਅਗਸਤ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਸ ਹੁਣ ਧਾਰਾ 174 ਤਹਿਤ ਹੋਈ ਕਾਰਵਾਈ ਵਿਚੋਂ ਕਤਲ ਦੇ ਤੱਥਾਂ ਨੂੰ ਚੈੱਕ ਕਰੇਗੀ।
ਪੁਲਸ ਨੇ ਹੁਣ ਪੀ. ਜੀ. ਦੇ ਮਾਲਕ, ਮ੍ਰਿਤਕਾ ਸ਼ਿਖਾ ਸ਼ਰਮਾ ਦੀਆਂ ਸਹੇਲੀਆਂ ਅਤੇ ਜਾਣਕਾਰਾਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਸ਼ਿਖਾ ਦੇ ਕਰੀਬੀ ਦੋਸਤ ਅਰਸ਼ ਤੋਂ ਪੁਲਸ ਡੂੰਘਾਈ ਨਾਲ ਪੁੱਛਗਿੱਛ ਕਰ ਸਕਦੀ ਹੈ ਕਿਉਂਕਿ ਜਦੋਂ ਸ਼ਿਖਾ ਦੀ ਫਾਹੇ ਨਾਲ ਲਟਕਦੀ ਹੋਈ ਲਾਸ਼ ਮਿਲੀ ਸੀ ਤਾਂ ਆਖਰੀ ਗੱਲ ਉਸ ਦੀ ਅਰਸ਼ ਨਾਲ ਹੀ ਹੋਈ ਸੀ, ਹਾਲਾਂਕਿ ਉਦੋਂ ਧਾਰਾ 174 ਤਹਿਤ ਕਾਰਵਾਈ ਹੋਈ ਸੀ ਤਾਂ ਪੁਲਸ ਨੇ ਉਸ ਐਂਗਲ ਤੋਂ ਜਾਂਚ ਕਰ ਕੇ ਖਾਨਾਪੂਰਤੀ ਕਰ ਦਿੱਤੀ ਸੀ ਅਤੇ ਮੋਬਾਈਲ ਨੂੰ ਜਾਂਚ ਲਈ ਭੇਜਿਆ ਹੀ ਨਹੀਂ ਸੀ।
ਇਹ ਵੀ ਪੜ੍ਹੋ: ਫਗਵਾੜਾ ਦੀ ਮਸ਼ਹੂਰ ਨਿੱਜੀ ਯੂਨੀਵਰਸਿਟੀ ਤੋਂ ਵੱਡੀ ਖ਼ਬਰ, ਇਸ ਹਾਲ 'ਚ ਬੀ-ਟੈੱਕ ਦੇ ਵਿਦਿਆਰਥੀ ਨੂੰ ਵੇਖ ਉੱਡੇ ਹੋਸ਼
ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਹੁਣ ਸ਼ੁਰੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਹੜੇ-ਜਿਹੜੇ ਲੋਕ ਸ਼ਿਖਾ ਦੇ ਨਜ਼ਦੀਕੀ ਜਾਂ ਜਾਣਕਾਰ ਸਨ, ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜੇਕਰ ਕਿਤੇ ਵੀ ਕੋਈ ਸ਼ੱਕ ਲੱਗਾ ਤਾਂ ਉਸ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਇਸ ਦੇ ਇਲਾਵਾ ਮੈਡੀਕਲ ਅਧਿਕਾਰੀਆਂ ਦੀ ਵੀ ਰਾਏ ਲਈ ਜਾਵੇਗੀ।
ਇਹ ਵੀ ਪੜ੍ਹੋ: ਅਚਾਨਕ ਪੰਜਾਬ ਦੇ ਪਿੰਡਾਂ 'ਚ ਹੋਣ ਲੱਗੀਆਂ ਅਨਾਊਸਮੈਂਟਾਂ! ਸਹਿਮੇ ਲੋਕ, ਘਰੋਂ ਬਾਹਰ ਨਿਕਲਣਾ ਵੀ ਹੋਇਆ ਔਖਾ
ਦੱਸਣਯੋਗ ਹੈ ਕਿ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸ਼ਿਖਾ ਸ਼ਰਮਾ ਦੀ ਲਾਸ਼ ਫਰੈਂਡਜ਼ ਕਾਲੋਨੀ ਸਥਿਤ ਉਸ ਦੇ ਪੀ. ਜੀ. ਵਿਚੋਂ ਫਾਹੇ ਨਾਲ ਲਟਕਦੀ ਮਿਲੀ ਸੀ। ਥਾਣਾ ਨੰਬਰ 1 ਦੀ ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕੀਤੀ ਸੀ। ਹਾਲਾਂਕਿ ਸ਼ਿਖਾ ਦੇ ਪਿਤਾ ਨਰੇਸ਼ ਸ਼ਰਮਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਇਸ ਨੂੰ ਸੁਸਾਈਡ ਨਹੀਂ, ਸਗੋਂ ਕਤਲ ਦੱਸਿਆ ਸੀ। ਨਰੇਸ਼ ਸ਼ਰਮਾ ਨੇ ਸ਼ਿਖਾ ਦੀਆਂ ਕੁਝ ਸੱਟਾਂ ਵਾਲੀਆਂ ਫੋਟੋਆਂ ਅਤੇ ਕਈ ਅਜਿਹੇ ਤੱਥ ਮਾਣਯੋਗ ਹਾਈ ਕੋਰਟ ਸਾਹਮਣੇ ਰੱਖੇ ਸਨ ਕਿ ਹਾਈ ਕੋਰਟ ਨੇ ਜਲੰਧਰ ਪੁਲਸ ਦੀ ਜਾਂਚ ਨੂੰ ਸ਼ੱਕੀ ਦੱਸ ਕੇ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਇਕ ਮਹੀਨਾ ਪਹਿਲਾਂ ਹੀ ਅਣਪਛਾਤੇ ਲੋਕਾਂ ’ਤੇ ਕਤਲ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ: ਹੜ੍ਹਾਂ ਮਗਰੋਂ ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਖ਼ਬਰ 'ਚ ਪੜ੍ਹੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e