ਜਲੰਧਰ ਨਗਰ ਨਿਗਮ ਕੌਂਸਲਰ ਹਾਊਸ ਦੀ ਮੀਟਿੰਗ ਦਾ ਅਧਿਕਾਰੀਆਂ ਨੇ ਕੀਤਾ ਬਾਈਕਾਟ
Thursday, Oct 18, 2018 - 06:32 PM (IST)

ਜਲੰਧਰ (ਖੁਰਾਣਾ)— ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਮੇਅਰ ਜਗਦੀਸ਼ ਰਾਜਾ ਦੀ ਅਗਵਾਈ 'ਚ ਕੀਤੀ ਗਈ। ਮੀਟਿੰਗ 'ਚ ਭਾਜਪਾ ਵੱਲੋਂ ਕਾਂਗਰਸ ਦਾ ਘਿਰਾਓ ਕਰਨ ਦੀ ਨੀਤੀ ਬਣਾਈ ਗਈ ਹੈ। ਇਸ 'ਚ ਪ੍ਰੀਤ ਨਗਰ ਸਟਾਰਮ ਵਾਟਰ, ਕੂੜੇ ਦੇ ਪਲਾਂਟ, ਸਵੀਪਿੰਗ ਮਸ਼ੀਨਾਂ ਦੀ ਖਰੀਦ, ਪੈਚਵਰਕ ਘਪਲਾ, ਵਿਗਿਆਪਨ ਪਾਲਿਸੀ ਅਤੇ ਹੋਰ ਮੁੱਦਿਆਂ 'ਤੇ ਚਰਚਾ ਹੋਵੇਗੀ। ਉਥੇ ਹੀ ਦੂਜੇ ਪਾਸੇ ਨਿਗਮ ਦੇ ਸਾਰੇ ਅਧਿਕਾਰੀਆਂ ਨੇ ਕੌਂਸਲਰ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ।
ਦੱਸ ਦੇਈਏ ਕਿ ਸਾਬਕਾ ਮੇਅਰ ਸੁਨੀਲ ਜੋਤੀ ਦੇ ਕਾਰਜਕਾਲ 'ਚ ਹੋਏ ਰੋਡ ਸਵੀਪਿੰਗ ਦੇ ਸਮਝੌਤੇ 'ਤੇ ਮੇਅਰ ਜਗਦੀਸ਼ ਰਾਜਾ ਨੇ ਸਵਾਲ ਚੁੱਕਣ ਦੇ ਨਾਲ ਹੀ ਇਸ ਪ੍ਰਾਜੈਕਟ 'ਚ ਵੱਡੇ ਪੈਮਾਨੇ 'ਤੇ ਘਪਲਾ ਹੋਣ ਦੀ ਸ਼ੰਕਾ ਜਤਾਈ ਸੀ। ਮੇਅਰ ਰਾਜਾ ਨੇ ਰੋਡ ਸਵੀਪਿੰਗ ਪ੍ਰਾਜੈਕਟ ਦੀ ਜਾਂਚ ਦੋ ਜੁਆਇੰਟ ਕਮਿਸ਼ਨਰਾਂ, ਡੀ. ਸੀ. ਐੱਫ. ਅਤੇ ਡੀ. ਸੀ. ਐੱਲ. ਏ. ਸਮੇਂ 'ਤੇ ਚਾਰ ਮੈਂਬਰਾਂ ਦੀ ਕਮੇਟੀ ਗਠਿਤ ਕੀਤੀ ਸੀ। ਸਾਬਕਾ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੇ ਟਰਾਂਸਫਰ ਹੋਣ ਤੋਂ ਪਹਿਲਾਂ ਹੀ ਮੇਅਰ ਨੂੰ ਬੰਦ ਲਿਫਾਫੇ 'ਚ ਜਾਂਚ ਕਮੇਟੀ ਦੀ ਰਿਪੋਰਟ ਸੌਂਪ ਦਿੱਤੀ ਸੀ।