ਨਿਗਮ ਦੇ 3 ਸਾਲ ਪੂਰੇ ਹੋਣ ’ਤੇ ਕੱਟਿਆ ਕੇਕ, ਕੌਂਸਲਰ ਸਮਰਾਏ ਨੇ 2 ਸਾਲ ਲਈ ਬਣਾਈ ਪਲਾਨਿੰਗ

Wednesday, Jan 27, 2021 - 11:03 AM (IST)

ਨਿਗਮ ਦੇ 3 ਸਾਲ ਪੂਰੇ ਹੋਣ ’ਤੇ ਕੱਟਿਆ ਕੇਕ, ਕੌਂਸਲਰ ਸਮਰਾਏ ਨੇ 2 ਸਾਲ ਲਈ ਬਣਾਈ ਪਲਾਨਿੰਗ

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਮੇਅਰ ਦਾ 3 ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਵਾਰਡ ਨੰਬਰ 78 ਵਿਚ ਕੇਕ ਕੱਟ ਕੇ ਖੁਸ਼ੀ ਮਨਾਈ ਗਈ, ਜਿਸ ਦੌਰਾਨ ਕੌਂਸਲਰ ਜਗਦੀਸ਼ ਸਮਰਾਏ, ਕਾਂਗਰਸੀ ਨੇਤਾ ਅਤੁੱਲ ਚੱਢਾ, ਰਵੀ ਸ਼ੰਕਰ, ਹਰਪ੍ਰੀਤ ਸਿੰਘ ਆਜ਼ਾਦ, ਪ੍ਰਮੋਦ ਸ਼ਰਮਾ, ਪਰਮਿੰਦਰ ਸਿੰਘ ਖਾਲਸਾ, ਜੇ. ਕੇ. ਦੱਤਾ, ਗੁਰਵਿੰਦਰ ਸਿੰਘ, ਹਰੀਸ਼ ਸਾਹਨੀ, ਹਨੀਫ ਮੁਹੰਮਦ, ਆਸ਼ਾ ਰਾਣੀ ਸਮਰਾਏ, ਸੁਭਾਸ਼ ਸ਼ਰਮਾ, ਆਸ਼ਾ ਰਾਣੀ ਕੋਂਡਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੌਂਸਲਰ ਸਮਰਾਏ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਮੇਅਰ ਰਾਜਾ, ਵਿਧਾਇਕ ਰਿੰਕੂ ਅਤੇ ਵਿਧਾਇਕ ਬਾਵਾ ਹੈਨਰੀ ਦੇ ਸਹਿਯੋਗ ਨਾਲ ਵਾਰਡ ਦੇ 65 ਫ਼ੀਸਦੀ ਹਿੱਸੇ ਦਾ ਵਿਕਾਸ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ 2 ਸਾਲਾਂ ਵਿਚ 35 ਫ਼ੀਸਦੀ ਬਾਕੀ ਕੰਮ ਵੀ ਪੂਰੇ ਕਰਵਾ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪੂਰਾ ਵਾਰਡ ਹੀ ਅਣਡਿਕਲੇਅਰ ਅਤੇ ਸਲੱਮ ਆਬਾਦੀ ਵਾਲਾ ਹੋਣ ਕਾਰਣ ਕਾਫੀ ਸਮੱਸਿਆਵਾਂ ਆਈਆਂ ਪਰ ਜਲਦ ਹੀ ਇਹ ਵਾਰਡ ਇਕ ਮਾਡਲ ਵਾਰਡ ਵਜੋਂ ਉਭਰੇਗਾ।


author

shivani attri

Content Editor

Related News