ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ’ਤੇ ਮੇਅਰ ਜਗਜੀਸ਼ ਰਾਜਾ ਨੇ ਗਿਣਾਈਆਂ ਪ੍ਰਾਪਤੀਆਂ

01/25/2021 2:36:24 PM

ਜਲੰਧਰ (ਖੁਰਾਣਾ)- ਜਲੰਧਰ ਵਿਚ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ’ਤੇ ਮੇਅਰ ਜਗਦੀਸ਼ ਰਾਜ ਰਾਜਾ ਨੇ ਨਗਰ ਨਿਗਮ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਕਿਹਾ ਕਿ ਇਸ ਕਾਰਜਕਾਲ ਦੌਰਾਨ ਅਰਬਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਅਤੇ ਕਈ ਮੁੱਖ ਪ੍ਰਾਜੈਕਟ ਹਾਲੇ ਵੀ ਪਾਈਪ ਲਾਈਨ ਵਿਚ ਹਨ, ਜੋ ਤੇਜ਼ੀ ਨਾਲ ਚੱਲ ਰਹੇ ਹਨ। ਆਉਣ ਵਾਲੇ ਸਮੇਂ ਵਿਚ ਇਨ੍ਹਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ ਅਤੇ ਸਾਲਾਂ ਪੁਰਾਣੀਆਂ ਸਮੱਸਿਆਵਾਂ ਹੱਲ ਹੋਣਗੀਆਂ। ਮੇਅਰ ਦਾ ਦਾਅਵਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਏ ਗਏ 274 ਕਰੋੜ ਰੁਪਏ ਦੀ ਐੱਲ. ਈ. ਡੀ. ਪ੍ਰਾਜੈਕਟ ਨੂੰ ਖ਼ਤਮ ਕਰਕੇ ਅਤੇ ਹੋਰ 44 ਕਰੋੜ ਦਾ ਪ੍ਰਾਜੈਕਟ ਸ਼ੁਰੂ ਕਰਕੇ ਜਿੱਥੇ ਨਿਗਮ ਦੇ ਕਰੋੜਾਂ ਰੁਪਏ ਬਚਾਏ ਹਨ ਉੱਥੇ ਹੀ ਸਵੀਪਿੰਗ ਮਸ਼ੀਨ ਉੱਪਰ ਖ਼ਰਚ ਹੋਣ ਵਾਲਾ 30 ਕਰੋੜ ਰੁਪਇਆ ਬਚਾ ਕੇ ਨਿਗਮ ਨੇ ਸਮਾਰਟ ਸਿਟੀ ਫੰਡ ਵਿਚੋਂ ਨਵੀਆਂ ਮਸ਼ੀਨਾਂ ਖਰੀਦੀਆਂ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਮੇਅਰ ਵੱਲੋਂ ਗਣਾਈਆਂ ਗਈਆਂ ਪ੍ਰਾਪਤੀਆਂ ਅਤੇ ਵਿਕਾਸ ਦੇ ਪ੍ਰਾਜੈਕਟ :
ਬੀ. ਐਂਡ ਆਰ. ਮਹਿਕਮੇ ਨੇ ਤਿੰਨ ਸਾਲ ਵਿਚ ਅਰਬਨ ਡਿਵੈਲਪਮੈਂਟ ਮਿਸ਼ਨ ਤਹਿਤ 18.73 ਕਰੋੜ ਦੇ ਕੰਮ ਕਰਵਾਏ।
ਅਮੂਰਤ ਯੋਜਨਾ ਤਹਿਤ ਇਨ੍ਹਾਂ ਤਿੰਨ ਸਾਲਾਂ ਵਿਚ 20.96 ਕਰੋੜ ਦੇ ਕੰਮ ਕਰਵਾਏ ਗਏ, ਇਨ੍ਹਾਂ ਤਿੰਨ ਸਾਲਾਂ ਵਿਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬੀ. ਐਂਡ. ਆਰ. 66 ਕਰੋੜ ਦੇ ਕੰਮ ਕਰਵਾਏ।
ਬੀ. ਐਂਡ. ਆਰ. ਨੇ ਸਵੱਛ ਭਾਰਤ ਮਿਸ਼ਨ ਤਹਿਤ 6.13 ਕਰੋੜ ਦੇ ਕੰਮ ਕਰਵਾਏ ਜਾ ਚੁੱਕੇ ਹਨ।
ਬੀ. ਐਂਡ ਆਰ. ਨੇ ਆਪਣੇ ਫੰਡ ਵਿਚੋਂ 43 ਕਰੋੜ ਰੁਪਏ ਦੇ ਕੰਮ ਪੂਰੇ ਕੀਤੇ ਹਨ। ਚਾਰੇ ਵਿਧਾਨ ਸਭਾ ਖੇਤਰਾਂ ਵਿਚ 43 ਕਰੋੜ ਦੇ ਕੰਮ ਚੱਲ ਰਹੇ ਹਨ ਜਦਕਿ 30 ਕਰੋੜ ਦੇ ਟੈਂਡਰ ਕਾਲ ਅਤੇ ਰੀ-ਕਾਲ ਕੀਤੇ ਗਏ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੋਏ ਸਰਵੇ ਵਿਚ 5124 ਲਾਭਪਾਤਰੀਆਂ ਦੀ ਪਛਾਣ ਹੋਈ, ਪਿਛਲੇ ਲਾਭਪਾਤਰੀਆਂ ਨੂੰ ਕਰੋਡ਼ਾਂ ਰੁਪਏ ਅਦਾ ਕੀਤੇ ਗਏ।
ਡਿਜ਼ੀਟਲ ਪੇਮੈਂਟ ਮਾਮਲੇ ਵਿਚ ਜਲੰਧਰ ਸਮਾਰਟ ਸਿਟੀ ਪੂਰੇ ਦੇਸ਼ ਵਿਚ 5ਵੇਂ ਸਥਾਨ ’ਤੇ
ਵਾਟਰ ਸਪਲਾਈ ਤੇ ਸੀਵਰੇਜ ਦੇ 19 ਕਰੋੜ ਰੁਪਏ ਦੇ ਕੰਮ ਕੀਤੇ ਗਏ ਅਤੇ 22 ਨਵੇਂ ਟਿਊਬਵੈੱਲ ਚਾਰ ਕਰੋੜ ਵਿਚ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ:  ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ
ਭਾਰਤ ਸਰਕਾਰ ਦੀ ਸਵਨਿਧੀ ਯੋਜਨਾ ਤਹਿਤ 720 ਸਟ੍ਰੀਟ ਵੈਂਡਰਜ਼ ਨੂੰ ਬੈਂਕ ਤੋਂ ਲੋਨ ਮਿਲ ਚੁੱਕਾ ਹੈ ਅਤੇ 12350 ਵੈਂਡਰਾਂ ਨੂੰ ਪ੍ਰੇਰਿਤ ਕੀਤਾ ਜਾ ਚੁੱਕਾ ਹੈ।
ਵਾਟਰ ਸਪਲਾਈ ਤੇ ਸੀਵਰੇਜ ’ਤੇ 18 ਕਰੋੜ ਦੇ ਕੰਮ ਕਰਵਾਏ ਜਾ ਜਾ ਰਹੇ ਹਨ ਅਤੇ ਕਰੋੜਾਂ ਦੇ ਕੰਮ ਪੂਰੇ ਹੋ ਚੁੱਕੇ ਹਨ।
2100 ਤੋਂ ਜ਼ਿਆਦਾ ਆਵਾਰਾ ਪਸ਼ੂਆਂ ਨੂੰ ਫ਼ਰੀਦਕੋਟ ਅਤੇ ਸ਼ਾਹਕੋਟ ਗਊਸ਼ਾਲਾ ਵਿਚ ਭੇਜਿਆ ਜਾ ਚੁੱਕਾ ਹੈ।
20 ਹਜ਼ਾਰ ਤੋਂ ਜ਼ਿਆਦਾ ਆਵਾਰਾ ਕੁੱਤਿਆਂ ਦੀ ਨਸਬੰਦੀ ਕਰ ਕੇ ਸ਼ਹਿਰ ਨੂੰ ਇਸ ਸਮੱਸਿਆ ਤੋਂ ਮੁਕਤ ਕੀਤਾ ਜਾ ਰਿਹਾ ਹੈ।
ਸ਼ਹਿਰ ਵਿਚ ਪਿੱਟ ਕੰਪੋਸਟਿੰਗ ਯੂਨਿਟ ਬਣਾਉਣ ਅਤੇ ਕੂੜੇ ਨੂੰ ਵੱਖ-ਵੱਖ ਕਰਨ ਦਾ ਕੰਮ ਤੇਜ਼ ਗਤੀ ਨਾਲ ਜਾਰੀ ਹੈ, ਜਿਸ ਦੇ ਨਤੀਜੇ ਆਉਣ ਵਾਲੇ ਕੁਝ ਮਹੀਨਿਆਂ ਵਿਚ ਦਿਖਣ ਲੱਗਣਗੇ।
ਸਮਾਰਟ ਸਿਟੀ ਮਿਸ਼ਨ ਦੇ ਤਹਿਤ 45 ਕਰੋਡ਼ ਦੇ 10 ਪ੍ਰਾਜੈਕਟ ਪੂਰੇ ਕੀਤੇ ਜਾ ਚੁੱਕੇ ਹਨ ਅਤੇ 340 ਕਰੋੜ ਰੁਪਏ ਦੀ 18 ਕੰਮ ਚੱਲ ਰਹੇ ਹਨ।  
212 ਕਰੋੜ ਦੇ 18 ਕੰਮਾਂ ਦਾ ਟੈਂਡਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ 137 ਕਰੋੜ ਦੇ 5 ਕੰਮ ਜਲਦ ਸ਼ੁਰੂ ਕੀਤੇ ਜਾ ਰਹੇ ਹਨ ।
175 ਕਰੋੜ ਰੁਪਏ ਦੇ ਕੰਮਾਂ ਦੀ ਡੀ. ਪੀ. ਆਰ. ਬਣਾਈ ਜਾ ਰਹੀ ਹੈ।
ਸਮਾਰਟ ਸਿਟੀ ਦੇ ਤਹਿਤ ਦੋ ਸਵੀਪਿੰਗ ਮਸ਼ੀਨਾਂ ਖ਼ਰੀਦੀਆਂ ਗਈਆਂ। ਟ੍ਰੈਫਿਕ ਸਾਈਨੇਜ਼ ਲਾਏ ਗਏ, ਰੂਫਟਾਪ ਸੋਲਰ ਪੈਨਲ ਲੱਗੇ, ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ


shivani attri

Content Editor

Related News