ਜਲੰਧਰ ਜ਼ਿਲ੍ਹੇ ਦੇ ਇਨ੍ਹਾਂ ਸਰਕਾਰੀ ਸਕੂਲਾਂ ਨੂੰ ਸਿੱਖਿਆ ਮਹਿਕਮਾ ਦੇਵੇਗਾ 22 ਲੱਖ ਦਾ ਇਨਾਮ, ਜਾਣੋ ਕੀ ਰਹੀ ਵਜ੍ਹਾ

Monday, Jun 07, 2021 - 07:07 PM (IST)

ਜਲੰਧਰ— ਸਿੱਖਿਆ ਮਹਿਕਮੇ ਨੇ ਸਰਕਾਰੀ ਸਕੂਲਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੀ ਐਵਾਰਡ ਸਕੀਮ ਦੇ ਤਹਿਤ ਹਰ ਇਕ ਜ਼ਿਲ੍ਹੇ ’ਚ 2020-21 ਸੈਸ਼ਨ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚੋਂ ਇਕ-ਇਕ ਵਧੀਆ ਸਕਲਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ’ਚ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖ਼ਾਸ (ਲੜਕੇ), ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਅਤੇ ਸਰਕਾਰੀ ਮਿਡਲ ਸਕੂਲ ਲੋਹਾਰਾਂ ਛਾਹਕੇ ਨੂੰ ਸ਼ਾਮਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਇਕ ਮਹੀਨੇ ਬਾਅਦ ਵਿਦੇਸ਼ ਤੋਂ ਪਰਤੀ ਕਿਸ਼ਨਗੜ੍ਹ ਵਾਸੀ ਦੀ ਮ੍ਰਿਤਕ ਦੇਹ, ਪਰਿਵਾਰ ਹੋਇਆ ਹਾਲੋ-ਬੇਹਾਲ

ਇਸ ’ਚ ਮਿਡਲ ਸਕੂਲ ਨੂੰ 5 ਲੱਖ ਰੁਪਏ, ਹਾਈ ਸਕੂਲ ਨੂੰ ਸਾਢੇ 7 ਲੱਖ ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ ਸਕੂਲ ’ਚ ਵਧੀਆ ਸਿੱਖਿਆ, 100 ਫ਼ੀਸਦੀ ਨਤੀਜੇ, ਬੱਚਿਆਂ ਦੀ ਸਮਾਰਟਨੈੱਸ ਅਤੇ ਕੁਆਲਿਟੀ, ਬੱਚਿਆਂ ਦੇ ਗਿਆਨ ਤੋਂ ਲੈ ਕੇ ਵਧੀਆ ਕਲਾਸ ਰੂਮ ਆਦਿ ਸਹੂਲਤਾਂ ਲਈ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ: ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ

ਸਿੱਖਿਆ ਮਹਿਕਮੇ ਦੇ ਡਾਇਰੈਕਟਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸਕੂਲਾਂ ਦੇ ਬੈਂਕ ਖ਼ਾਤੇ ’ਚ ਇਨਾਮ ਦੀ ਰਕਮ ਜਮ੍ਹਾ ਕਰਵਾ ਕੇ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧ ’ਚ ਜਨਵਰੀ ਅਤੇ ਫਰਵਰੀ ਦੇ ਮੱਧ ਟੀਮਾਂ ਨੇ ਸਰਵੇ ਕੀਤਾ ਸੀ। ਟੀਮਾਂ ਸਕੂਲ ਦੀ ਇਮਾਰਤ, ਇੰਫ੍ਰਾਸਟ੍ਰਕਚਰ, ਕੁਆਲਿਟੀ ਐਜੂਕੇਸ਼ਨ, ਬੱਚਿਆਂ ਦੇ ਨਾਲ ਗੱਲਬਾਤ ਤੋਂ ਬਾਅਜ ਪੂਰੀ ਰਿਪੋਰਟ ਤਿਆਰ ਕਰਦੀ ਹੈ। ਇਸ ਦੇ ਆਧਾਰ ’ਤੇ ਹੀ ਤਿੰਨੇ ਸਕੂਲ ਜ਼ਿਲ੍ਹੇ ’ਚੋਂ ਚੁਣੇ ਗਏ ਹਨ। 

ਇਹ ਵੀ ਪੜ੍ਹੋ: ਫਿਲੌਰ ਵਿਖੇ ਭਿਆਨਕ ਸੜਕ ਹਾਦਸੇ ’ਚ ਪ੍ਰੇਮੀ-ਪ੍ਰੇਮਿਕਾ ਦੀ ਮੌਤ, ਕਾਰ ’ਚ ਅਜਿਹੀ ਚੀਜ਼ ਨੂੰ ਵੇਖ ਉੱਡੇ ਲੋਕਾਂ ਦੇ ਹੋਸ਼

PunjabKesari

ਜਮਸ਼ੇਰ ਖਾਸ ਦਾ ਮੁੰਡਿਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਗ੍ਰੇਡਿੰਗ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਅਸ਼ੋਕ ਬਸਰਾ ਮੁਤਾਬਕ ਜੂਨ 2012 ’ਚ ਉਨ੍ਹਾਂ ਨੇ ਬਤੌਰ ਪ੍ਰਿੰਸੀਪਲ ਚਾਰਜ ਸੰਭਾਲਿਆ ਸੀ। ਜਦੋਂ ਉਨ੍ਹਾਂ ਨੇ ਸਕੂਲ ਜੁਆਇਨ ਕੀਤਾ ਸੀ ਤਾਂ ਸਕੂਲ ਦੀ ਹਾਲਤ ਬੇਹੱਦ ਖਰਾਬ ਸੀ। ਉਨ੍ਹਾਂ ਨੇ ਐੱਨ. ਆਰ. ਆਈਜ਼ ਦੀ ਮਦਦ ਨਾਲ 80 ਲੱਖ ਰੁਪਏ ਫੰਡ ਇਕੱਠੇ ਕੀਤੇ। ਇਸ ਨਾਲ ਮਾਰਨਿੰਗ ਅਸੈਂਬਲੀ ਲਈ ਸਥਾਨ ਤਿਆਰ ਕੀਤਾ। ਐਜੂਕੇਸ਼ਨਲ ਪਾਰ ਬਣਾਇਆ, 10 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਅਤੇ ਹੋਰ ਸੋਲਰ ਸਿਸਟਮ ਲਗਵਾਇਆ। ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ 417 ਸੀ ਅਤੇ ਹੁਣ 847 ਤੱਕ ਪਹੁੰਚ ਗਈ ਹੈ। 

ਇਹ ਵੀ ਪੜ੍ਹੋ: ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ

ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਦੀ ਹੈੱਡ ਸ਼ਿਖਾ ਸਹਿਗਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਜਨਵਰੀ 2019 ’ਚ ਸਕੂਲ ਜੁਆਇਨ ਕੀਤਾ ਤਾਂ ਸਕੂਲ ਦੀ ਹਾਲਤ ਬਹੁਤ ਖ਼ਰਾਬ ਸੀ। ਪਿੰਡ ਵਾਸੀ ਅਤੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਸਕੂਲ ਦੀ ਹਾਲਤ ਨੂੰ ਸੁਧਾਰਿਆ। ਸਕੂਲ ਦੀ ਸਟ੍ਰੈਂਥ ਪਹਿਲਾਂ 250 ਸੀ, ਜੋਕਿ ਹੁਣ 315 ਤੱਕ ਪਹੁੰਚ ਗਈ ਹੈ। ਸਕੂਲ ਦੀਆਂ ਕੰਧਾਂ ’ਤੇ ਕਲਰ ਕੋਡਿੰਗ ਕਰਵਾਈ ਗਈ, ਇੰਟਰਲਾਕਿੰਗ ਟਾਈਲਸ ਲਗਵਾਈਆਂ ਗਈਆਂ। ਸਕੂਲ ’ਚ ਐਜੂਕੇਸ਼ਨ ਪਾਰਕ ਵੀ ਬਣਾਇਆ ਗਿਆ ਹੈ। ਸਕੂਲ ਕੰਪਲੈਕਸ ’ਚ 16 ਸੀ. ਸੀ. ਟੀ. ਵੀ. ਕੈਮਰੇ ਲਗਵਾਏ।

ਇਹ ਵੀ ਪੜ੍ਹੋ: ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News