ਜਲੰਧਰ ਮਹਾਨਗਰ ’ਚ ਸਰਕਾਰੀ ਠੇਕੇ ਖੁੱਲ੍ਹਣ ਤੋਂ ਪਹਿਲਾਂ ਹੀ ਸ਼ੁਰੂ ਹੋਈ ਪ੍ਰਾਈਸ ਵਾਰ

07/06/2022 6:25:36 PM

ਜਲੰਧਰ (ਪੁਨੀਤ)-ਐਕਸਾਈਜ਼ ਪਾਲਿਸੀ ਨੂੰ ਲੈ ਕੇ ਠੇਕੇਦਾਰਾਂ ਨੇ ਸ਼ੁਰੂਆਤ ’ਚ ਪੂਲ ਕਰ ਲਿਆ ਸੀ, ਜੋ ਕਿ ਹੁਣ ਟੁੱਟ ਚੁੱਕਿਆ ਹੈ, ਜਿਸ ਕਾਰਨ ਮਹਾਨਗਰ ’ਚ ਸ਼ਰਾਬ ਦੇ ਰੇਟਾਂ ਨੂੰ ਲੈ ਕੇ ਪ੍ਰਾਈਸ ਵਾਰ ਸ਼ੁਰੂ ਹੋ ਗਈ ਹੈ। ਗਾਹਕਾਂ ਨੂੰ ਆਉਣ ਵਾਲੇ ਸਮੇਂ ’ਚ ਇਸ ਦਾ ਹੋਰ ਵੀ ਲਾਭ ਮਿਲੇਗਾ ਕਿਉਂਕਿ ਅਜੇ ਸਰਕਾਰੀ ਠੇਕੇ ਖੁੱਲ੍ਹਣੇ ਬਾਕੀ ਹਨ। ਸ਼ਹਿਰ ’ਚ ਵੇਖਣ ਨੂੰ ਮਿਲ ਰਿਹਾ ਹੈ ਕਿ ਰੁਟੀਨ ’ਚ ਵਿਕਣ ਵਾਲੀ ਰਾਇਲ ਸਟੈਗ ਸ਼ਰਾਬ ਦੀ ਬੋਤਲ ਕਈ ਠੇਕਿਆਂ ਵੱਲੋਂ 600 ਰੁਪਏ ’ਚ ਵੇਚੀ ਜਾ ਰਹੀ ਹੈ। ਉਥੇ ਹੀ, ਕਈ ਠੇਕੇ ਇਸ ਦੇ ਲਈ 500 ਰੁਪਏ ਵਸੂਲ ਕਰ ਰਹੇ ਹਨ। ਸਰਕਾਰੀ ਠੇਕੇ ਖੁੱਲ੍ਹਣ ਤੋਂ ਬਾਅਦ ਰੇਟਾਂ ’ਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਿਭਾਗ ਅਧੀਨ ਠੇਕੇ ਖੁੱਲ੍ਹਣ ਨਾਲ ਠੇਕੇਦਾਰ ਪੂਲ ਨਹੀਂ ਕਰ ਸਕਣਗੇ, ਜਿਸ ਦਾ ਆਮ ਜਨਤਾ ਨੂੰ ਲਾਭ ਮਿਲੇਗਾ।

ਜਲੰਧਰ ਜ਼ਿਲ੍ਹੇ ’ਚ ਸ਼ਰਾਬ ਦੇ ਕੁੱਲ 20 ਗਰੁੱਪ ਬਣਾਏ ਗਏ ਸਨ, ਜਿਸ ਵਿਚ ਬੀਤੇ ਦਿਨ 26 ਠੇਕਿਆਂ ਵਾਲਾ ਮਾਡਲ ਹਾਊਸ ਗਰੁੱਪ ਦਾ ਵੀ ਟੈਂਡਰ ਸਫਲ ਹੋ ਗਿਆ। ਹੁਣ ਜਲੰਧਰ ਸ਼ਹਿਰ ਦੇ 5 ਗਰੁੱਪ ਬਾਕੀ ਬਚੇ ਹਨ। ਇਨ੍ਹਾਂ ਗਰੁੱਪਾਂ ਦੇ ਟੈਂਡਰ ਭਰਨ ਲਈ ਵਿਭਾਗ ਨੇ ਇਕ ਵਾਰ ਫਿਰ ਤੋਂ ਮੌਕਾ ਦਿੰਦੇ ਹੋਏ ਮੰਗਲਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ ਹੈ। ਬੀਤੇ ਦਿਨੀਂ 3 ਟੈਂਡਰ ਪ੍ਰਾਪਤ ਹੋਣ ਕਾਰਨ ਵਿਭਾਗ ਨੇ ਅੱਜ ਸਮਾਂ ਵਧਾਉਣ ’ਤੇ ਲੰਮਾ ਵਿਚਾਰ ਕੀਤਾ ਅਤੇ ਅਖੀਰ ਹੈੱਡ ਆਫਿਸ ਤੋਂ ਆਏ ਨਿਰਦੇਸ਼ਾਂ ਤੋਂ ਬਾਅਦ ਸਮੇਂ ’ਚ ਵਾਧਾ ਕਰ ਦਿੱਤਾ ਗਿਆ। ਐਕਸਾਈਜ਼ ਪਾਲਿਸੀ ਤਹਿਤ ਵਿਭਾਗ ਨੇ ਪੰਜਾਬ ਨੂੰ 3 ਹਿੱਸਿਆਂ ’ਚ ਵੰਡ ਕੇ ਤਿੰਨ ਜ਼ੋਨ ਬਣਾਏ ਸਨ। ਇਸ ਵਿਚੋਂ ਫਿਰੋਜ਼ਪੁਰ ਜ਼ੋਨ ਦੇ ਸਾਰੇ ਗਰੁੱਪ ਵਿਕ ਚੁੱਕੇ ਹਨ, ਜਦਕਿ ਪਟਿਆਲਾ ਦੇ 5 ਗਰੁੱਪ ਬਾਕੀ ਬਚੇ ਹਨ। ਉਥੇ ਹੀ, ਜਲੰਧਰ ਜ਼ੋਨ ਦੇ 15 ਗਰੁੱਪਾਂ ਲਈ ਟੈਂਡਰਾਂ ਦੀ ਉਡੀਕ ਹੈ, ਇਨ੍ਹਾਂ ਵਿਚ ਜਲੰਧਰ ਜ਼ੋਨ ਅਧੀਨ ਆਉਂਦੇ ਹੁਸ਼ਿਆਰਪੁਰ ਦੇ 4, ਨਵਾਂਸ਼ਹਿਰ ਤੇ ਅੰਮ੍ਰਿਤਸਰ ਦੇ 3-3 ਅਤੇ ਜਲੰਧਰ ਸ਼ਹਿਰ ਦੇ 5 ਗਰੁੱਪ ਸ਼ਾਮਲ ਹਨ। ਠੇਕੇਦਾਰਾਂ ਨੂੰ ਉਮੀਦ ਸੀ ਕਿ ਵਿਭਾਗ ਜਲੰਧਰ ਜ਼ੋਨ ਦੇ ਬਾਕੀ ਬਚੇ 15 ਗਰੁੱਪਾਂ ਲਈ ਟੈਂਡਰ ਫੀਸ ’ਚ ਕਮੀ ਕਰ ਦੇਵੇਗਾ ਪਰ ਅੱਜ ਤੱਕ ਟੈਂਡਰ ਆਉਣ ਕਾਰਨ ਵਿਭਾਗ ਨੇ ਰੇਟ ਨਹੀਂ ਘਟਾਏ। ਪੰਜਾਬ ’ਚ ਹੁਣ ਕੁੱਲ 20 ਗਰੁੱਪ ਬਾਕੀ ਬਚੇ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਫਰਜ਼ੀ ਟਰੈਵਲ ਏਜੰਸੀਆਂ ਦਾ ਪਰਦਾਫਾਸ਼, 536 ਪਾਸਪੋਰਟਾਂ ਸਣੇ ਫੜੇ ਮੁਲਜ਼ਮ

PunjabKesari

ਜਲੰਧਰ ਜ਼ਿਲ੍ਹੇ ਦੇ 640 ਠੇਕਿਆਂ ਲਈ 20 ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 15 ਗਰੁੱਪਾਂ ਦੇ ਸਫਲ ਟੈਂਡਰ ਹੋਣ ’ਤੇ ਬੀਤੇ ਦਿਨੀਂ 519 ਠੇਕੇ ਖੋਲ੍ਹਣ ਦੇ ਲਾਇਸੈਂਸ ਜਾਰੀ ਕਰ ਦਿੱਤੇ ਗਏ ਸਨ ਅਤੇ ਬੀਤੇ ਦਿਨ ਮਾਡਲ ਹਾਊਸ ਦਾ ਟੈਂਡਰ ਆਉਣ ਉਪਰੰਤ 26 ਠੇਕਿਆਂ ਵਾਲੇ ਉਕਤ ਗਰੁੱਪ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ। ਜਲੰਧਰ ਜ਼ਿਲੇ ’ਚ ਹੁਣ ਕੁੱਲ 545 ਠੇਕੇ ਖੋਲ੍ਹਣ ਦਾ ਲਾਇਸੈਂਸ ਜਾਰੀ ਹੋ ਚੁੱਕਾ ਹੈ। ਹੁਣ ਸ਼ਹਿਰ ’ਚ ਸਿਰਫ਼ 95 ਠੇਕੇ ਖੁੱਲ੍ਹਣੇ ਬਾਕੀ ਹਨ। ਇਨ੍ਹਾਂ ’ਚ ਬੱਸ ਸਟੈਂਡ, ਮਾਡਲ ਹਾਊਸ, ਫੋਕਲ ਪੁਆਇੰਟ ਗਰੁੱਪ ਦੇ 17-17, ਲੈਦਰ ਕੰਪਲੈਕਸ ਦੇ 25 ਤੇ ਸੋਢਲ ਦੇ 19 ਠੇਕੇ ਸ਼ਾਮਲ ਹਨ। ਬੱਸ ਅੱਡੇ ਕੋਲ ਸਥਿਤ ਜੀ. ਐੱਸ. ਟੀ. ਭਵਨ ਸਥਿਤ ਐਕਸਾਈਜ਼ ਆਫਿਸ ਅੱਜ ਕਈ ਨਵੇਂ ਬਿਨੈਕਾਰ ਟੈਂਡਰ ਸਬੰਧੀ ਜਾਣਕਾਰੀ ਹਾਸਲ ਕਰਦੇ ਦੇਖੇ ਗਏ। ਸਭ ਤੋਂ ਵੱਧ ਰੁਝਾਨ ਸੋਢਲ ਗਰੁੱਪ ਪ੍ਰਤੀ ਦੇਖਣ ਨੂੰ ਮਿਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਅਜੇ ਤੱਕ ਜਦੋਂ ਵੀ ਤਰੀਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਉਸ ਦਾ ਪਾਜ਼ੇਟਿਵ ਰਿਸਪਾਂਸ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ

10 ਸਰਕਾਰੀ ਠੇਕਿਆਂ ਲਈ ਫਾਈਨਲ ਹੋਈਆਂ ਸਾਈਟਸ
ਜਲੰਧਰ ਜ਼ਿਲ੍ਹੇ ਦੇ 20 ਗਰੁੱਪਾਂ ’ਚ ਦਿਹਾਤੀ ਦੇ 7 ਗਰੁੱਪ ਸੇਲ ਹੋ ਚੁੱਕੇ ਹਨ ਤੇ ਸ਼ਹਿਰ ਦੇ 8 ਗਰੁੱਪਾਂ ਦੇ ਵਿਕਣ ਤੋਂ ਬਾਅਦ 5 ਗਰੁੱਪ ਬਾਕੀ ਬਚੇ ਹਨ। ਵਿਭਾਗ ਵੱਲੋਂ ਇਨ੍ਹਾਂ ਬਾਕੀ ਬਚੇ ਗਰੁੱਪਾਂ ਲਈ ਕੱਲ ਤੱਕ ਉਡੀਕ ਕੀਤੀ ਜਾਵੇਗੀ ਅਤੇ ਜੇਕਰ ਸਾਕਾਰਾਤਮਕ ਰਿਸਪਾਂਸ ਨਹੀਂ ਆਉਂਦਾ ਤਾਂ ਵਿਭਾਗ ਪ੍ਰਤੀ ਗਰੁੱਪ 2-2 ਦੁਕਾਨਾਂ ਖੋਲ੍ਹ ਕੇ ਸ਼ਹਿਰ ਦੇ ਅੰਦਰ 10 ਸਰਕਾਰੀ ਠੇਕੇ ਸ਼ੁਰੂ ਕਰ ਦੇਵੇਗਾ। ਇਸ ਦੇ ਲਈ ਵਿਭਾਗ ਨੇ ਦੁਕਾਨਾਂ ਦੀਆਂ ਸਾਈਟਸ ਵੀ ਫਾਈਨਲ ਕਰ ਦਿੱਤੀਆਂ ਹਨ। ਮਾਰਕਫੈੱਡ ਨਾਲ ਮਿਲ ਕੇ ਖੋਲ੍ਹੇ ਜਾਣ ਵਾਲੇ ਉਕਤ ਠੇਕਿਆਂ ਲਈ ਦੁਕਾਨਾਂ ਨੂੰ 9 ਮਹੀਨਿਆਂ ਦੀ ਲੀਜ਼ ’ਤੇ ਲਿਆ ਜਾ ਰਿਹਾ ਹੈ। ਦੁਕਾਨਾਂ ਦੇ ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਨਿਯਮ ਅਤੇ ਸ਼ਰਤਾਂ ਦੱਸੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News