ਜਲੰਧਰ ''ਚ ਸ਼ਰਾਬ ਨੂੰ ਲੈ ਕੇ ਭਿੜੇ ਸ਼ਰਾਬੀ, ਹੋਇਆ ਹੰਗਾਮਾ

10/30/2019 3:05:03 PM

ਜਲੰਧਰ (ਸ਼ੋਰੀ)— ਬੇਸ਼ੱਕ ਪੁਲਸ ਅਧਿਕਾਰੀਆਂ ਨੇ ਸਖਤ ਹੁਕਮ ਦਿੱਤੇ ਹਨ ਕਿ ਦੇਰ ਰਾਤ 11 ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਨ ਅਤੇ ਪਰ ਪੁਲਸ ਅਧਿਕਾਰੀਆਂ ਦੇ ਦਾਅਵਿਆਂ ਦੀ ਹਵਾ ਕੱਢਣ 'ਚ ਕੁਝ ਸ਼ਰਾਬ ਦੇ ਠੇਕੇਦਾਰਾਂ ਕੋਲ ਕੰਮ ਕਰਨ ਵਾਲੇ ਕਰਿੰਦੇ ਪਿੱਛੇ ਨਹੀਂ ਹਨ। ਇੰਝ ਹੀ ਬੀਤੀ ਦੇਰ ਰਾਤ ਕਰੀਬ 1 ਵਜੇ ਤੋਂ ਬਾਅਦ ਦੇਖਣ ਨੂੰ ਮਿਲਿਆ ਜਦੋਂ ਪੁਰਾਣੀ ਸਬਜ਼ੀ ਮੰਡੀ ਕੋਲ ਸਥਿਤ ਸ਼ਰਾਬ ਦੇ ਠੇਕੇ ਦਾ ਸ਼ਟਰ ਤਾਂ ਬੰਦ ਸੀ ਪਰ ਚੋਰ ਖਿੜਕੀ ਤੋਂ ਸ਼ਰਾਬ ਸ਼ਰੇਆਮ ਵੇਚੀ ਜਾ ਰਹੀ ਸੀ, ਸ਼ਟਰ ਨੂੰ ਬਾਹਰੋਂ ਤਾਲਾ ਲੱਗਾ ਸੀ ਅਤੇ ਕਰਿੰਦਾ ਲੋਕਾਂ ਨੂੰ ਸ਼ਰਾਬ ਨਿਰਧਾਰਿਤ ਰੇਟਾਂ ਦੀ ਤੁਲਨਾ 'ਚ ਮਹਿੰਗੀ ਵੇਚ ਰਿਹਾ ਸੀ।

ਇਸ ਦੌਰਾਨ ਸ਼ਰਾਬ ਜਲਦੀ ਲੈਣ ਨੂੰ ਲੈ ਕੇ ਕੁਝ ਨੌਜਵਾਨਾਂ 'ਚ ਝਗੜਾ ਹੋ ਗਿਆ ਅਤੇ ਗੱਲ ਹੱਥੋਪਾਈ ਤੱਕ ਆ ਗਈ। ਹਾਲਾਂਕਿ ਇਸ ਦੌਰਾਨ ਥਾਣਾ ਨੰ. 4 'ਚ ਤਾਇਨਾਤ ਸਬ-ਇੰਸਪੈਕਟਰ ਬਸੰਤ ਸਿੰਘ ਪੁਲਸ ਨੌਜਵਾਨਾਂ ਦੇ ਨਾਲ ਨਾਈਟ ਚੈਕਿੰਗ ਕਰਦਿਆਂ ਜਿਉਂ ਹੀ ਪੁਰਾਣੀ ਸਬਜ਼ੀ ਮੰਡੀ ਚੌਕ ਕੋਲ ਪਹੁੰਚੇ ਤਾਂ ਪੁਲਸ ਦੀ ਗੱਡੀ ਦੇਖ ਕੇ ਹੰਗਾਮਾ ਅਤੇ ਕੁੱਟਮਾਰ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ, ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਸ਼ਰਾਬ ਦੀ ਬੋਤਲ ਵੀ ਠੇਕੇ ਦੇ ਕੋਲ ਹੀ ਰਹਿ ਗਈ। ਸਬ-ਇੰਸਪੈਕਟਰ ਬਸੰਤ ਸਿੰਘ ਨੇ ਗੱਡੀ 'ਚੋਂ ਉਤਰ ਕੇ ਠੇਕੇ ਦੀ ਖਿੜਕੀ ਤੋਂ ਕਰਿੰਦੇ ਨੂੰ ਫਿਟਕਾਰ ਲਗਾ ਕੇ ਖਿੜਕੀ ਬੰਦ ਕਰਨ ਨੂੰ ਕਿਹਾ। ਹਾਲਾਂਕਿ ਜੋ ਕੰਮ ਥਾਣਾ ਨੰ. 2 ਦੀ ਪੁਲਸ ਦਾ ਸੀ ਉਹ ਕੰਮ ਥਾਣਾ ਨੰ. 4 ਦੀ ਪੁਲਸ ਨੇ ਕੀਤਾ। ਜ਼ਿਕਰਯੋਗ ਹੈ ਕਿ ਥਾਣਾ ਨੰ. 2 ਦੇ ਕੋਲ ਕੁਝ ਦੂਰੀ 'ਤੇ ਹੀ ਠੇਕਾ ਹੈ ਅਤੇ ਜੇਕਰ ਰਾਤ ਤੱਕ ਸ਼ਰਾਬ ਵਿਕਦੀ ਰਹੀ ਤਾਂ ਕਿਤੇ ਆਉਣ ਵਾਲੇ ਦਿਨਾਂ 'ਚ ਕੋਈ ਅਣਹੋਣੀ ਨਾ ਹੋ ਜਾਵੇ।

PunjabKesari

ਕਿਸ ਦੀ ਸ਼ਹਿ 'ਤੇ ਵਿਕ ਰਹੀ ਹੈ ਦੇਰ ਰਾਤ ਸ਼ਰਾਬ
ਸਬਜ਼ੀ ਮੰਡੀ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਦੇਰ ਰਾਤ ਤੱਕ ਮਹਿਫਲਾਂ ਸਜਦੀਆਂ ਹਨ ਅਤੇ ਠੇਕੇ ਦੇ ਬਾਹਰ ਬੈਠ ਕੇ ਹੀ ਲੋਕ ਸ਼ਰਾਬ 11 ਵਜੇ ਤੋਂ ਬਾਅਦ ਤੱਕ ਪੀਂਦੇ ਨਜ਼ਰ ਆਉਂਦੇ ਹਨ। ਕੁਝ ਮਹੀਨੇ ਪਹਿਲਾਂ ਵੀ ਇਕ ਸ਼ਰਾਬੀ ਨੇ ਦੂਜੇ ਸ਼ਰਾਬੀ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਸਖਤੀ ਵੀ ਕੀਤੀ ਪਰ ਸਖਤੀ ਦੇ ਬਾਵਜੂਦ ਵੀ ਪਤਾ ਨਹੀਂ ਕਿਸ ਦੀ ਸ਼ਹਿ 'ਤੇ ਦੁਬਾਰਾ ਸ਼ਰਾਬ ਦੇਰ ਰਾਤ ਤਕ ਵਿਕ ਰਹੀ ਹੈ।

ਆਈ. ਪੀ. ਐੱਸ. ਮੈਡਮ ਕਰ ਚੁੱਕੀ ਹੈ ਪਹਿਲਾਂ ਕਾਰਵਾਈ
ਪੁਲਸ ਕਮਿਸ਼ਰੇਟ 'ਚ ਤਾਇਨਾਤ ਮਹਿਲਾ ਆਈ. ਪੀ. ਐੱਸ. ਅਧਿਕਾਰੀ ਸੂਡਰਵਿਜੀ ਨੇ ਦੇਰ ਰਾਤ ਚੈਕਿੰਗ ਦੌਰਾਨ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਚ ਦੇਰ ਰਾਤ 11 ਵਜੇ ਚੋਰ ਖਿੜਕੀ ਰਾਹੀਂ ਵਿਕਣ ਵਾਲੀ ਸ਼ਰਾਬ 'ਤੇ ਰੋਕ ਲਾਉਂਦੇ ਹੋਏ ਕਰਿੰਦਿਆਂ ਖਿਲਾਫ ਕੇਸ ਦਰਜ ਕੀਤਾ ਸੀ। ਇੰਨਾ ਹੀ ਨਹੀਂ, ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਵੀ ਕੁਝ ਸਮਾਂ ਪਹਿਲਾਂ ਬੱਸ ਸਟੈਂਡ 'ਚ ਠੇਕੇ 'ਤੇ ਚੋਰ ਖਿੜਕੀ 'ਚੋਂ ਵਿਕਣ ਵਾਲੀ ਸ਼ਰਾਬ ਰੋਕਣ ਲਈ ਖਿੜਕੀ ਨੂੰ ਪੱਕੇ ਤੌਰ 'ਤੇ ਵੈਲਡਿੰਗ ਕਰਵਾ ਕੇ ਬੰਦ ਕਰਵਾ ਦਿੱਤਾ ਸੀ। ਹੁਣ ਦੇਖਣਾ ਹੈ ਕਿ ਥਾਣਾ ਨੰ. 2 ਦੀ ਪੁਲਸ ਕਿਸ ਤਰ੍ਹਾਂ ਆਪਣੇ ਇਲਾਕੇ 'ਚ ਦੇਰ ਰਾਤ ਤਕ ਗਲਤ ਤਰੀਕੇ ਨਾਲ ਵਿਕਣ ਵਾਲੀ ਸ਼ਰਾਬ ਨੂੰ ਰੋਕਦੀ ਹੈ।

PunjabKesari

ਰਾਤ ਨੂੰ ਸ਼ਰਾਬ ਵੇਚੀ ਤਾਂ ਹੋਵੇਗੀ ਕਾਰਵਾਈ : ਡੀ. ਸੀ. ਪੀ. ਬਲਕਾਰ ਸਿੰਘ
ਉਥੇ ਹੀ ਡੀ. ਸੀ. ਪੀ. ਲਾਅ ਐਂਡ ਆਰਡਰ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਹ ਸਾਰੇ ਥਾਣਾ ਪੱਧਰ 'ਚ ਤਾਇਨਾਤ ਐੱਸ. ਐੱਚ. ਓ. ਨੂੰ ਹੁਕਮ ਦੇਣਗੇ ਕਿ ਦੇਰ ਰਾਤ 11 ਵਜੇ ਉਨ੍ਹਾਂ ਦੇ ਇਲਾਕੇ 'ਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਨ ਅਤੇ ਚੋਰ ਖਿੜਕੀ ਜਾਂ ਕਿਸੇ ਹੋਰ ਤਰੀਕੇ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਕਰਿੰਦੇ ਸ਼ਰਾਬ ਨਾ ਵੇਚਣ। ਅਜਿਹੇ ਠੇਕੇ ਖਿਲਾਫ ਕਾਰਵਾਈ ਹੋਵੇਗੀ ਅਤੇ ਪੁਲਸ ਸਖਤੀ ਵਰਤੇਗੀ।


shivani attri

Content Editor

Related News