ਸਾਡਾ ਕੀ ਵਿਗਾੜ ਲਊ ਪੁਲਸ

01/19/2020 3:09:11 PM

ਜਲੰਧਰ (ਵਰੁਣ/ਜਸਪ੍ਰੀਤ)— ਬਾਹਰੀ ਸ਼ਹਿਰਾਂ ਦੇ ਆਟੋ ਬਿਨਾਂ ਪਰਮਿਟ ਜਲੰਧਰ ਸ਼ਹਿਰ 'ਚ ਲਗਾਤਾਰ ਚੱਲ ਰਹੇ ਹਨ, ਜਿਸ ਕਾਰਨ ਟਰੈਫਿਕ ਜਾਮ ਲੱਗ ਰਿਹਾ ਹੈ। ਇਸ ਸਮੱਸਿਆ ਦਾ ਕਮਿਸ਼ਨਰੇਟ ਪੁਲਸ ਵੱਲੋਂ ਸਖਤ ਨੋਟਿਸ ਲਿਆ ਗਿਆ, ਜਿਸ ਕਾਰਨ ਟਰੈਫਿਕ ਪੁਲਸ ਨੂੰ ਨਿਰਦੇਸ਼ ਦਿੱਤੇ ਸਨ ਕਿ ਸਿਰਫ ਪਰਮਿਟ ਵਾਲੇ ਹੀ ਥ੍ਰੀ-ਵ੍ਹੀਲਰ ਚਲਾਉਣਗੇ, ਜਿਸ ਕਾਰਨ ਟਰੈਫਿਕ ਪੁਲਸ ਨੇ ਪਿਛਲੇ 2 ਹਫਤਿਆਂ 'ਚ ਸ਼ਹਿਰ 'ਚ ਬਿਨਾਂ ਪਰਮਿਟ ਦੇ ਚੱਲ ਰਹੇ ਕਰੀਬ 150 ਆਟੋਜ਼ ਨੂੰ ਸੀਜ਼ ਕਰ ਦਿੱਤਾ। ਬੀਤੇ ਦਿਨ ਪੁਲਸ ਨੇ 5 ਆਟੋਜ ਸੀਜ਼ ਕੀਤੇ।

PunjabKesari

ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਜਿਵੇਂ ਨਕੋਦਰ ਚੌਕ, ਭਗਵਾਨ ਵਾਲਮੀਕਿ ਚੌਕ, ਸ਼੍ਰੀ ਰਾਮ ਚੌਕ, ਸ਼ਾਸਤਰੀ ਮਾਰਕੀਟ, ਬੱਸ ਸਟੈਂਡ, ਮਾਈ ਹੀਰਾਂ ਗੇਟ, ਬਸਤੀ ਅੱਡਾ, ਸਿਵਲ ਹਸਪਤਾਲ ਬਾਹਰ ਬਿਨਾਂ ਕਾਰਨ ਤੋਂ ਆਟੋਜ਼ ਨੂੰ ਖੜ੍ਹਾ ਕਰ ਕੇ ਉਥੋਂ ਗਾਇਬ ਹੋ ਜਾਂਦੇ ਹਨ ਜਿਸ ਕਾਰਨ ਜਾਮ ਲੱਗ ਜਾਂਦਾ ਹੈ। ਇਸ ਤੋਂ ਲੱਗਦਾ ਹੈ ਆਟੋ ਵਾਲੇ ਸੋਚਦੇ ਹਨ ਕਿ ਪੁਲਸ ਵਾਲੇ ਉਨ੍ਹਾਂ ਦਾ ਕੀ ਵਿਗਾੜ ਲੈਣਗੇ?


shivani attri

Content Editor

Related News