ਪੁਲਸ ਹੱਥ ਲੱਗਾ ਇਕ ਹੋਰ ਏ. ਟੀ. ਐੱਮ. ਬਦਲ ਕੇ ਠੱਗਣ ਵਾਲਾ ਗਿਰੋਹ
Monday, Nov 19, 2018 - 11:08 AM (IST)
ਜਲੰਧਰ (ਕਮਲੇਸ਼)— ਰਾਮਾਮੰਡੀ ਪੁਲਸ ਹੱਥ ਇਕ ਹੋਰ ਏ. ਟੀ. ਐੱਮ. ਕਾਰਡ ਬਦਲ ਕੇ ਠੱਗੀ ਕਰਨ ਵਾਲਾ ਗਿਰੋਹ ਲੱਗਾ ਹੈ। ਏ. ਐੱਸ. ਆਈ. ਕੁਲਦੀਪ ਨੇ ਕਿਹਾ ਕਿ ਉਨ੍ਹਾਂ ਨੇ 2 ਮੁਲਜ਼ਮਾਂ ਨੂੰ ਉਠਾਇਆ, ਉਨ੍ਹਾਂ 'ਚੋਂ ਇਕ ਵਿਜੇ ਕਾਲੀਆ ਕਾਲੋਨੀ ਦਾ ਰਹਿਣ ਵਾਲਾ ਹੈ। ਵਿਜੇ ਪਹਿਲਾਂ ਵੀ ਕਾਫੀ ਮਾਮਲਿਆਂ 'ਚ ਚਰਚਾ 'ਚ ਰਹਿ ਚੁੱਕਾ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ 'ਚ ਏ. ਟੀ. ਐੱਮਜ਼ ਕਾਰਡ ਬਰਾਮਦ ਹੋਏ ਹਨ। ਪੁਲਸ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ 'ਚ ਵੱਡਾ ਖੁਲਾਸਾ ਕਰੇਗੀ।
