ਜਲੰਧਰ : ਚੱਲਦੀ ਟਰੇਨ ''ਚੋਂ ਡਿੱਗਣ ਕਾਰਨ ਵਿਅਕਤੀ ਦੀ ਕੱਟੀ ਗਈ ਲੱਤ

12/26/2019 10:03:10 AM

ਜਲੰਧਰ (ਸੁਨੀਲ) : ਜਲੰਧਰ ਰੇਲਵੇ ਸਟੇਸ਼ਨ 'ਤੇ ਚੱਲਦੀ ਟਰੇਨ 'ਚੋਂ ਹੇਠਾਂ ਡਿੱਗਣ ਕਾਰਨ ਇਕ ਵਿਅਕਤੀ ਦੀ ਲੱਤ ਕੱਟੀ ਗਈ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਜ਼ਖਮੀ ਵਿਅਕਤੀ ਦੀ ਪਛਾਣ ਰਾਜੂ ਨਿਵਾਸੀ ਡੇਰਾ ਬਾਬਾ ਨਾਨਕ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਮੁਤਾਬਕ ਰਾਜੂ ਡੇਰਾ ਬਾਬਾ ਨਾਨਕ ਤੋਂ ਟਰੇਨ ਵਿਚ ਜਲੰਧਰ ਕੈਂਟ ਚਰਚ ਵਿਚ ਪ੍ਰਾਰਥਨਾ ਲਈ ਬੁੱਧਵਾਰ ਨੂੰ ਜਲੰਧਰ ਆ ਰਿਹਾ ਸੀ ਅਤੇ ਚਲਦੀ ਟਰੇਨ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿਚ ਉਸ ਦੀ ਖੱਬੀ ਲੱਤ ਕੱਟੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਜੀ.ਆਰ.ਪੀ. ਨੇ ਆਰ.ਪੀ.ਐਫ. ਨੂੰ ਵੀ ਸੂਚਨਾ ਦੇ ਦਿੱਤੀ। ਐਂਬੂਲੈਂਸ ਆਉਣ ਤੋਂ ਬਾਅਦ ਉਸ ਨੂੰ ਜੀ.ਆਰ.ਪੀ. ਦੀ ਮਦਦ ਨਾਲ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ।


cherry

Content Editor

Related News