ਸਮਾਰਟ ਸਿਟੀ ਦੀਆਂ ਸਟਰੀਟ ਲਾਈਟਾਂ ਲੱਗਣ ਨੂੰ ਹੀ ਹਾਲੇ ਲੱਗੇਗਾ ਪੂਰਾ ਸਾਲ

12/10/2019 5:20:44 PM

ਜਲੰਧਰ : ਸਰਕਾਰ ਵੱਲੋਂ ਮਨਜੂਰੀ ਤੋਂ ਬਾਅਦ ਸਮਾਰਟ ਸਿਟੀ ਤਹਿਤ 3 ਵੱਡੇ ਪ੍ਰਾਜੈਕਟਾਂ ਦਾ ਸਮਾਰਟ ਸਿਟੀ ਕੰਪਨੀ ਨੇ ਸੋਮਵਾਰ ਨੂੰ ਟੈਂਡਰ ਜਾਰੀ ਕਰ ਦਿੱਤਾ ਹੈ। ਇਸ ਵਿਚ 49 ਕਰੋੜ ਦੀ ਲਾਗਤ ਨਾਲ ਐਲ.ਈ.ਡੀ. ਸਟਰੀਟ ਲਾਈਟ, 73 ਕਰੋੜ ਦੇ ਬਾਇਓ ਮਾਈਨਿੰਗ ਪ੍ਰਾਜੈਕਟ ਅਤੇ ਸਿਟੀ ਵਿਚ 76 ਥਾਂਵਾਂ 'ਤੇ ਲੱਗਣ ਵਾਲੀਆਂ ਸੈਨੇਟਰੀ ਵੈਡਿੰਗ ਮਸ਼ੀਨ ਦਾ ਕੰਮ ਸ਼ਾਮਲ ਹੈ। ਸਮਾਰਟ ਸਿਟੀ ਕੰਪਨੀ ਦੇ ਸੀ.ਈ.ਓ. ਦੀਪਰਵ ਲਾਕੜਾ ਨੇ ਦੱਸਿਆ ਕਿ 21 ਦਿਨ ਵਿਚ ਟੈਂਡਰ ਦੀ ਪ੍ਰਕਿਰਿਆ ਪੂਰੀ ਕਰਕੇ ਨਵੇਂ ਸਾਲ ਵਿਚ ਕੰਮ ਸ਼ੁਰੂ ਕਰਵਾ ਦਿੱਤਾ ਜਾਏਗਾ। ਇਸ ਤੋਂ ਬਾਅਦ ਕਰੀਬ 1 ਹਫਤੇ ਵਿਚ 120 ਫੁੱਟੀ ਰੋਡ 'ਤੇ 20 ਕਰੋੜ ਦੀ ਲਾਗਤ ਨਾਲ ਸਟਰਾਮ ਵਾਟਰ ਸੀਵਰੇਜ ਪ੍ਰਾਜੈਕਟ ਦਾ ਟੈਂਡਰ ਜਾਰੀ ਕੀਤਾ ਜਾਏਗਾ। ਐਲ.ਈ.ਡੀ. ਪ੍ਰਾਜੈਕਟ ਦਾ ਕੰਮ ਪੂਰਾ ਹੋਣ ਤੱਕ ਲੋਕਾਂ ਨੂੰ ਮੌਜੂਦਾ ਨਿਗਮ ਠੇਕੇਦਾਰ ਵੱਲੋਂ ਸਟਰੀਟ ਲਾਈਟ ਦੇ ਕੀਤੇ ਜਾ ਰਹੇ ਘਟੀਆ ਰੱਖ-ਰਖਾਅ ਕਾਰਨ ਹਨੇਰੇ ਨਾਲ ਜੂਝਣਾ ਹੋਵੇਗਾ।
49 ਕਰੋੜ ਦੇ ਐਲ.ਈ.ਡੀ ਲਾਈਟ ਪ੍ਰਾਜੈਕਟ ਵਿਚ ਠੇਕਾ ਕੰਪਨੀ ਇਕ ਸਾਲ ਵਿਚ ਸਾਰੇ 80 ਵਾਰਡਾਂ ਵਿਚ 59000 ਨਵੀਂਆਂ ਲਾਈਆਂ ਲਗਾਏਗੀ। ਇਸ ਤੋਂ ਇਲਾਵਾ ਕੈਂਟ ਹਲਕੇ ਦੇ ਨਿਗਮ ਦਾਇਰੇ ਵਿਚ ਸ਼ਾਮਲ ਕੀਤੇ ਗਏ 11 ਪਿੰਡਾਂ ਵਿਚ ਵੀ 1200 ਲਾਈਟਾਂ ਲਗਾਈਆਂ ਜਾਣਗੀਆਂ, ਜਦਕਿ ਪੀ.ਸੀ.ਪੀ. ਕੰਪਨੀ ਵੱਲੋਂ ਲਗਾਏ ਗਏ 5500 ਲਾਈਟਾਂ ਦੀ ਨਵੀਂ ਕੰਪਨੀ ਸਿਰਫ ਮੈਟੇਨੈਂਸ ਹੀ ਕਰੇਗੀ। ਠੇਕਾ ਕੰਪਨੀ ਨਵੀਆਂ ਲਾਈਟਾਂ ਲਗਾਉਣ ਦੇ ਨਾਲ ਹੀ ਸਾਰੀਆਂ 65000 ਲਾਈਟਾਂ ਦੀ 5 ਸਾਲ ਤੱਕ ਮੈਟੇਨੈਂਸ ਕਰੇਗੀ।

ਵਰਿਆਣਾ ਡੰਪ ਦਾ ਕੂੜਾ ਪ੍ਰੋਸੈਸ ਕਰਨ ਵਿਚ ਲੱਗਣਗੇ 4 ਸਾਲ
ਕਮਿਸ਼ਨਰ ਲਾਕੜਾ ਨੇ ਦੱਸਿਆ ਕਿ ਵਰਿਆਣਾ ਡੰਪ 'ਤੇ ਜਮ੍ਹਾ 7.34 ਲੱਖ ਮੀਟ੍ਰਿਕ ਟਮ ਜਮ੍ਹਾ ਕੂੜੇ ਦੇ ਪਹਾੜ ਨੂੰ ਬਾਇਓ ਮਾਈਨਿੰਗ ਤਕਨੀਕ ਨਾਲ ਖਤਮ ਕੀਤਾ ਜਾਏਗਾ। ਇਸ 'ਤੇ 73 ਕਰੋੜ ਰੁਪਏ ਖਰਚ ਹੋਣਗੇ। ਇਸ ਵਿਚ 4 ਸਾਲ ਦਾ ਸਮਾਂ ਲੱਗੇਗਾ।

ਕਿੱਥੇ ਲੱਗਣਗੀਆਂ ਕਿੰਨੀਆਂ ਮਸ਼ੀਨਾਂ
ਨਿਗਮ ਦੇ 25 ਬਣੇ ਹੋਏ ਪਬਲਿਕ ਟਾਇਲਟ ਅਤੇ 40 ਥਾਵਾਂ 'ਤੇ ਪ੍ਰਸਤਾਵਿਤ ਟਾਇਲਟ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ 'ਤੇ 2, ਬੱਸ ਸਟੈਂਡ 'ਤੇ 2, ਮਾਡਲ ਟਾਊਨ ਮਾਰਕਿਟ ਵਿਚ 2, ਰੈਣਕ ਬਾਜ਼ਾਰ ਵਿਚ 1, ਸਹਿਦੇਵ ਮਾਰਕਿਟ ਵਿਚ ਇਕ, ਮੋਤਾ ਸਿੰਘ ਨਗਰ ਵਿਚ 1, ਸਿਵਲ ਹਸਪਤਾਲ ਵਿਚ 1, ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ 1, ਡੀ.ਏ.ਵੀ ਕਾਲਜ ਵਿਚ 1, ਦੋਆਬਾ ਕਾਲਜ ਵਿਚ 1, ਡੀ.ਸੀ. ਕੰਪਲੈਕਸ ਵਿਚ 1, ਕੰਪਨੀ ਬਾਗ ਪਾਰਕ ਵਿਚ 1, ਅਦਾਲਤ ਕੰਪਲੈਕਸ ਵਿਚ 2, ਆਦਰਸ਼ ਨਗਰ ਮਾਰਕਿਟ ਵਿਚ 1, ਨਿੱਕੂ ਪਾਰਕ ਵਿਚ 1 ਮਸ਼ੀਨ ਲੱਗੇਗੀ।

ਸਿਟੀ ਵਿਚ 100 ਜਨਤਕ ਥਾਂਵਾਂ 'ਤੇ ਲੱਗਣਗੀਆਂ ਸੈਨੇਟਰੀ ਵੈਂਡਿੰਗ ਮਸ਼ੀਨਾਂ
ਸਮਾਰਟ ਸਿਟੀ ਵਿਚ ਸਿਟੀ ਦੀਆਂ 76 ਜਨਤਕ ਥਾਂਵਾਂ 'ਤੇ ਲੜਕੀਆਂ ਅਤੇ ਔਰਤਾਂ ਦੀ ਸੁਵਿਧਾ ਲਈ ਸੈਨੇਟਰੀ ਵੈਡਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ। ਮਸ਼ੀਨ ਵਿਚ ਨੋਟ ਦੇ ਨਾਲ ਸਿੱਕੇ ਇਸਤੇਮਾਲ ਹੋਣਗੇ, ਜਿੱਥੇ ਕੇਂਦਰ ਸਰਕਾਰ ਵੱਲੋਂ ਤੈਅ ਮੁੱਲ ਵਾਲੇ ਸੈਨੇਟਰੀ ਪੈਡ 5 ਰੁਪਏ ਵਿਚ 1 ਅਤੇ 10 ਰੁਪਏ ਵਿਚ 3 ਮਿਲਣਗੇ। ਇਸ ਪ੍ਰਾਜੈਕਟ ਦਾ ਟੈਂਡਰ 93 ਲੱਖ ਰੁਪਏ ਦਾ ਜਾਰੀ ਕੀਤਾ ਗਿਆ ਹੈ। ਇਸ ਨਾਲ ਠੇਕਾ ਕੰਪਨੀ ਹੀ ਮਸ਼ੀਨ ਦੇ ਆਪਸ਼ਨ ਅਤੇ ਮੈਟੇਨੈਂਸ ਦੇ ਨਾਲ ਵਰਤੇ ਗਏ ਸੈਨੇਟਰੀ ਪੈਡ ਦਾ ਵੀ ਨਿਪਟਾਰਾ ਕਰੇਗੀ। ਇਸ ਲਈ ਕੰਪਨੀ ਐਪ ਵੀ ਬਣਾਏਗੀ, ਜਿਸ ਨਾਲ ਲੋਕ ਸੈਨੇਟਰੀ ਪੈਡ ਮਸ਼ੀਨ ਦੀ ਸੁਵਿਧਾ ਵਾਲੀ ਜਗ੍ਹਾ ਨੂੰ ਲੱਭ ਸੱਕਣਗੇ।


cherry

Content Editor

Related News