ਆਬਕਾਰੀ ਵਿਭਾਗ ਨੇ ਛਾਪਾਮਾਰੀ ਦੌਰਾਨ ਬਰਾਮਦ ਕੀਤੀ 13500 ਕਿਲੋਗ੍ਰਾਮ ਲਾਹਣ

Sunday, Jun 21, 2020 - 03:38 PM (IST)

ਆਬਕਾਰੀ ਵਿਭਾਗ ਨੇ ਛਾਪਾਮਾਰੀ ਦੌਰਾਨ ਬਰਾਮਦ ਕੀਤੀ 13500 ਕਿਲੋਗ੍ਰਾਮ ਲਾਹਣ

ਜਲੰਧਰ (ਬੁਲੰਦ) - ਆਬਕਾਰੀ ਵਿਭਾਗ ਵੱਲੋਂ ਸ਼ਾਹਕੋਟ ਅਤੇ ਲੋਹੀਆਂ ਵਿਖੇ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਗਈ ਛਾਪੇਮਾਰੀ ਦੌਰਾਨ13500 ਕਿਲੋਗ੍ਰਾਮ ਲਾਹਣ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਈ. ਟੀ. ਓ. ਨਵਜੋਤ ਭਾਰਤੀ ਨੇ ਦੱਸਿਆ ਕਿ ਏ. ਈ. ਟੀ. ਸੀ . ਕੰਵਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛਾਪੇਮਾਰੀ ਕਰਨ ਗਈ ਟੀਮ ਵਿਚ ਈ. ਟੀ. ਆਈ . ਪਵਨ ਸ਼ਰਮਾ, ਸੁਖਵਿੰਦਰ ਸਿੰਘ ਅਤੇ ਅਵਤਾਰ ਸਿੰਘ ਆਦਿ ਅਧਿਕਾਰੀ ਸ਼ਾਮਲ ਸਨ। ਗੁਪਤ ਸੂਚਨਾ ਦੇ ਆਧਾਰ ’ਤੇ ਸ਼ਾਹਕੋਟ ਦੇ ਪਿੰਡਾਂ ਬਾਊਪੁਰ ਅਤੇ ਰਾਮਪੁਰ ਵਿਖੇ ਇਹ ਰੇਡ ਕੀਤੀ ਗਈ।

ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

ਇਸੇ ਤਰ੍ਹਾਂ ਲੋਹੀਆਂ ਦੇ ਪਿੰਡ ਇਸਮਾਇਲਪੁਰ ਅਤੇ ਪਿੱਪਲੀ ਵਿਖੇ ਛਾਪਾਮਾਰੀ ਦੌਰਾਨ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ, ਜਿਸ ਨੂੰ ਕਿ ਬਾਅਦ ਵਿਚ ਨਸ਼ਟ ਕਰ ਦਿੱਤਾ ਗਿਆ। ਛਾਪੇਮਾਰੀ ਦੌਰਾਨ 27 ਤਰਪਾਲਾਂ, ਪੰਜ ਡਰੰਮ ਅਤੇ 2 ਭੱਠੀਆਂ ਵੀ ਰਿਕਵਰ ਕੀਤੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਈ. ਟੀ. ਓ. ਨਵਜੋਤ ਭਾਰਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਵੇਚਣ ਅਤੇ ਬਣਾਉਣ ਵਾਲਿਆਂ ਦੇ ਖਿਲਾਫ ਸਖਤ ਮੁਹਿੰਮ ਆਰੰਭੀ ਹੋਈ ਹੈ ਅਤੇ ਲਗਾਤਾਰ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ


author

rajwinder kaur

Content Editor

Related News