ਜਲੰਧਰ : ਬੀ. ਐੱਮ. ਸੀ. ਚੌਕ ਨੇੜੇ ਨੌਜਵਾਨ ਨਾਲ ਹੋਈ ਲੁੱਟ-ਖੋਹ
Tuesday, Aug 07, 2018 - 12:22 AM (IST)

ਜਲੰਧਰ,(ਜੋਤੀ ਪ੍ਰਕਾਸ਼)—ਇਥੋਂ ਦੇ ਬੀ. ਐੱਮ. ਸੀ. ਚੌਕ ਦੇ ਫਲਾਈਓਵਰ ਤੋਂ ਹੇਠਾਂ ਇਕ ਨੌਜਵਾਨ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਲੁੱਟ-ਖੋਹ ਕੀਤੀ। ਜਾਣਕਾਰੀ ਮੁਤਾਬਕ ਮੋਹਿਤ ਸੇਠੀ ਵਾਸੀ ਰਾਮਾ ਮੰਡੀ ਨੇ ਦੱਸਿਆ ਕਿ ਆਪਣੇ ਘਰ ਜਾਂਦੇ ਸਮੇਂ ਜਦ ਉਹ ਬੀ. ਐੱਮ. ਸੀ. ਚੌਕ ਦੇ ਫਲਾਈਓਵਰ ਹੇਠਾਂ ਸਥਿਤ ਪੀਰਾਂ ਦੀ ਜਗ੍ਹਾ ਨੇੜੇ ਪਹੁੰਚਿਆਂ ਤਾਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਇਸ ਦੌਰਾਨ ਉਕਤ ਦੋਵੇਂ ਨੌਜਵਾਨਾਂ ਉਸ ਨਾਲ ਕੁੱਟਮਾਰ ਕਰ ਕੇ ਉਸ ਕੋਲੋਂ ਇਕ ਡਾਇਮੰਡ ਦੀ ਰਿੰਗ ਅਤੇ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਜਿਸ ਦੀ ਸ਼ਿਕਾਇਤ ਉਸ ਨੇ ਥਾਣਾ ਬਾਰਾਦਰੀ 'ਚ ਦਰਜ ਕਰਵਾ ਦਿੱਤੀ ਹੈ।