ਨਸ਼ਾ ਸਮੱਗਲਿੰਗ ਦੇ ਦੋਵਾਂ ਦੋਸ਼ੀਆਂ ਨੂੰ ਮਿਲੀ ਕੈਦ

11/30/2018 1:38:49 AM

ਹੁਸ਼ਿਆਰਪੁਰ,   (ਅਮਰਿੰਦਰ)-  ਮਾਰਚ 2016 ’ਚ 70 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਨਾਲ ਗਡ਼੍ਹਸ਼ੰਕਰ ਪੁਲਸ ਦੇ ਹੱਥੀਂ ਚਡ਼੍ਹੇ ਦੋਸ਼ੀਆਂ ਰਮਨ ਮਹਾਜਨ ਪੁੱਤਰ ਜਸਪਾਲ ਮਹਾਜਨ ਵਾਸੀ ਗੋਲ ਮਸੀਤ ਨਜ਼ਦੀਕ ਬੱਸ ਸਟੈਂਡ ਰਾਮ ਬਾਗ ਅੰਮ੍ਰਿਤਸਰ ਤੇ ਮਨਜੀਤ ਸਿੰਘ ਉਰਫ਼ ਬੰਟੀ ਪੁੱਤਰ ਨੱਥਾ ਸਿੰਘ ਵਾਸੀ ਗੁਰਨਾਮ ਨਗਰ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਰਣਜੀਤ ਕੁਮਾਰ ਜੈਨ ਦੀ ਅਦਾਲਤ ਨੇ 1-1 ਸਾਲ ਦੀ ਕੈਦ ਦੇ ਨਾਲ 2-2 ਹਜ਼ਾਰ ਰੁਪਏ  ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਹੀਂ ਕਰਨ ’ਤੇ ਦੋਵਾਂ ਹੀ ਦੋਸ਼ੀਆਂ ਨੂੰ 7-7 ਮਹੀਨੇ ਦੀ ਸਜ਼ਾ ਹੋਰ ਕੱਟਣੀ ਹੋਵੇਗੀ। 
ਇਹ ਸੀ ਮਾਮਲਾ
ਗੌਰਤਲਬ ਹੈ ਕਿ ਗਡ਼੍ਹਸ਼ੰਕਰ ਪੁਲਸ ਨੇ 26 ਮਾਰਚ 2016 ਨੂੰ ਏ.ਐੱਸ.ਆਈ. ਬਲਵਿੰਦਰ ਪਾਲ ਦੀ ਅਗਵਾਈ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਸੀ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਕਿ ਸ੍ਰੀ ਆਨੰਦਪੁਰ ਸਾਹਿਬ ਰੋਡ ਨਜ਼ਦੀਕ ਮਹਿਤਾਬਪੁਰ ਦੇ ਨਜ਼ਦੀਕ ਇਕ ਬੰਦ ਫੈਕਟਰੀ ਕੋਲ ਕੁਝ  ਲੋਕ  ਲੋਕਾਂ ਨੂੰ ਨਸ਼ੇ ਵਾਲਾ ਪਾਊਡਰ ਸਪਲਾਈ ਕਰਦੇ ਹਨ ਤੇ ਛੋਟੀਆਂ ਪੁਡ਼ੀਆਂ ਬਣਾ ਕੇ ਦਿੰਦੇ ਹਨ। ਇਸੇ ਦੌਰਾਨ  ਉੱਥੇ ਜਾ ਕੇ ਰੇਡ ਕੀਤੀ ਤਾਂ ਪੁਲਸ ਨੇ ਰਮਨ ਮਹਾਜਨ ਪੁੱਤਰ ਜਸਪਾਲ ਮਹਾਜਨ ਵਾਸੀ ਗੋਲ ਮਸੀਤ ਅੰਮ੍ਰਿਤਸਰ ਤੇ ਮਨਜੀਤ ਸਿੰਘ ਉਰਫ਼ ਬੰਟੀ ਪੁੱਤਰ ਨੱਥਾ ਸਿੰਘ ਵਾਸੀ ਅੰਮ੍ਰਿਤਸਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 70 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਦੋਵਾਂ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।


Related News