ਗੋਰਾਇਆ ਦੇ ਬੜਾ ਪਿੰਡ ਵਿਖੇ ਮਨਾਇਆ ਗਿਆ ਨਸ਼ਾ ਵਿਰੋਧੀ ਦਿਹਾੜਾ

Friday, Jun 26, 2020 - 03:08 PM (IST)

ਗੋਰਾਇਆ ਦੇ ਬੜਾ ਪਿੰਡ ਵਿਖੇ ਮਨਾਇਆ ਗਿਆ ਨਸ਼ਾ ਵਿਰੋਧੀ ਦਿਹਾੜਾ

ਗੋਰਾਇਆ (ਮੁਨੀਸ਼ ਬਾਵਾ)— ਅੱਜ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਹਾੜਾ ਮਨਾਇਆ ਗਿਆ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾਂ ਨੇ ਦਸਿਆ ਕਿ ਨਸ਼ਿਆਂ ਕਾਰਨ ਵਿਅਕਤੀ ਅਤੇ ਸਮਾਜ 'ਤੇ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਨਸ਼ਿਆਂ ਕਾਰਨ ਵਿਅਕਤੀ ਅਤੇ ਉਸ ਦਾ ਪਰਿਵਾਰ ਗਭੀਰ ਆਰਥਿਕ ਆਫ਼ਤ ਦਾ ਸਾਹਮਣਾ ਕਰਦਾ ਹੈ, ਉਥੇ ਏਡਸ ਅਤੇ ਹੈਪਾਟਾਈਟਿਸ ਸੀ ਵਰਗੀਆਂ ਬੀਮਾਰੀਆਂ ਵਰਗਾ ਖਤਰਾ ਵੀ ਪੈਦਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਸਰਬ ਪਾਰਟੀ ਮੀਟਿੰਗ ’ਤੇ ਸੁਖਬੀਰ ਬਾਦਲ ਦੇ ਵੱਡੇ ਖੁਲਾਸੇ

ਡਾ. ਜੋਤੀ ਨੇ ਦਸਿਆ ਕਿ ਸਰਕਾਰ ਵੱਲੋਂ ਓਪੋਈਡ ਅਸਿਸਟੇਡ ਕਲੀਨਿਕ ਖੋਲ੍ਹੇ ਗਏ ਹਨ ਅਤੇ ਕੋਈ ਵੀ ਵਿਅਕਤੀ ਇਥੇ ਜਾ ਕੇ ਨਸ਼ਾ ਛੱਡਣ 'ਚ ਸਹਾਇਤਾ ਲੈ ਸਕਦਾ ਹੈ। ਇਸ ਮੌਕੇ 'ਤੇ ਆਯਰੁਵੈਦਿਕ ਮੈਡੀਕਲ ਅਫ਼ਸਰ ਡਾ. ਤਨੂੰ ਬਾਬਰੇ, ਡਾ. ਬਲਜਿੰਦਰ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਈਜ਼ਰ ਸਤਨਾਮ, ਲੈਬਾਰੈਟਰੀ ਟੈਕਨੀਸ਼ੀਅਨ ਰਮਨ ਕੁਮਾਰ, ਐਕਰੇ ਟੈਕਨੀਸ਼ੀਅਨ ਟੇਕ ਚੰਦ, ਏਨਮ ਸੁਨੀਤਾ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਦੇ ਇਹ ਇਲਾਕੇ ਰਹਿਣਗੇ ਸੀਲ, ਕੰਟੇਨਮੈਂਟ ਜ਼ੋਨ ਦੀ ਨਵੀਂ ਲਿਸਟ ਹੋਈ ਜਾਰੀ


author

shivani attri

Content Editor

Related News