Power Crisis : ਜਲੰਧਰ ਦੀ ਇੰਡਸਟਰੀ ਹੁਣ ਸ਼ਨੀਵਾਰ ਦੀ ਥਾਂ ਇਸ ਦਿਨ ਰਹੇਗੀ ਬੰਦ

05/14/2022 10:13:46 PM

ਜਲੰਧਰ-ਬਿਜਲੀ ਕਾਰਨ ਮਹਾਨਗਰ ਦੀ ਇੰਡਸਟਰੀ 'ਚ ਸ਼ਨੀਵਾਰ ਦੇ ਦਿਨ ਜੋ ਨਾਗਾ ਚੱਲ ਰਿਹਾ ਸੀ ਉਸ 'ਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਜਲੰਧਰ ਦੇ ਉਦਯੋਗਿਕ ਯੂਨਿਟ ਸ਼ਨੀਵਾਰ ਦੀ ਥਾਂ ਵੀਰਵਾਰ ਨੂੰ ਬੰਦ ਰੱਖੇ ਜਾਣਗੇ। ਹੁਣ ਸ਼ਹਿਰ ਦੀ ਇੰਡਸਟਰੀ 'ਚ ਵੀਰਵਾਰ ਨੂੰ ਬਿਜਲੀ ਕੱਟ ਲੱਗਣ ਵਾਲਾ ਹੈ ਜਿਸ ਕਾਰਨ ਮਹਾਨਗਰ ਦੇ ਸਾਰੇ ਉਦਯੋਗਿਕ ਯੂਨਿਟ ਬੰਦ ਰੱਖੇ ਜਾਣਗੇ।

ਇਹ ਵੀ ਪੜ੍ਹੋ :- ਅਮਰੀਕਾ ’ਚ ਪਾਕਿ ਪਰਿਵਾਰ ਦੀ ਕਾਲੀ ਕਰਤੂਤ, ਆਪਣੇ ਹੀ ਦੇਸ਼ ਦੀ ਔਰਤ ਤੋਂ 12 ਸਾਲ ਕਰਵਾਈ ਜ਼ਬਰਦਸਤੀ ਮਜ਼ਦੂਰੀ

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਮਹਾਨਗਰ ਦੀ ਇੰਡਸਟਰੀ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਦੇ ਚੱਲਦੇ ਸ਼ਨੀਵਾਰ ਦੇ ਦਿਨ ਬਿਜਲੀ ਕਾਰਨ ਮਹਾਨਗਰ ਦੀ ਇੰਡਸਟਰੀ 12 ਘੰਟੇ ਬੰਦ ਰੱਖਣ ਦੇ ਹੁਕਮ ਦਿੱਤੇ ਸਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵੱਲੋਂ ਸ਼ਨੀਵਾਰ ਨੂੰ ਸਵੇਰੇ ਅੱਠ ਵਜੇ ਤੋਂ ਰਾਤ ਅੱਠ ਵਜੇ ਤੱਕ ਤਮਾਮ ਇੰਡਸਟ੍ਰੀਅਲ ਫੀਡਰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਹੁਣ ਇਸ ਨਾਗਾ 'ਚ ਬਦਲਾਅ ਕਰਦੇ ਹੋਏ ਮਹਾਨਗਰ ਦੀ ਇੰਡਸਟਰੀ 'ਚ ਵੀਰਵਾਰ ਨੂੰ ਪਾਵਰ ਕੱਟ ਲੱਗਣਗੇ।

ਇਹ ਵੀ ਪੜ੍ਹੋ :- ਬ੍ਰਿਟੇਨ 'ਚ ਮੰਕੀਪਾਕਸ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News