ਪ੍ਰੈਕਟਿਸ ਕਰਦੀ ਨਾਬਾਲਗ ਕੁੜੀ ਨਾਲ ਡਾਕਟਰ ਨੇ ਕੀਤੀਆਂ ਅਸ਼ਲੀਲ ਹਰਕਤਾਂ, ਮਾਮਲਾ ਦਰਜ

08/16/2023 11:08:58 AM

ਨਕੋਦਰ (ਪਾਲੀ)-ਸਿਟੀ ਪੁਲਸ ਨੇ ਕਲੀਨਿਕ ਅਤੇ ਪ੍ਰੈਕਟਿਸ ਕਰਦੀ ਨਾਬਾਲਗ ਕੁੜੀ ਨੂੰ ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਅਸ਼ਲੀਲ ਹਰਕਤਾਂ ਕਰਨ ਦੇ ਗੰਭੀਰ ਮਾਮਲੇ ’ਚ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।  ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ ਅਤੇ ਸਿਟੀ ਥਾਣਾ ਮੁਖੀ ਇੰਸ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਹਿਲਾ ਇੰਸਪੈਕਟਰ ਸੀਮਾ ਸਮੇਤ ਪੁਲਸ ਪਾਰਟੀ ਸ਼ੰਕਰ ਚੌਂਕ ਨਕੋਦਰ ਵਿਖੇ ਮੌਜੂਦ ਸੀ ਤਾਂ ਉਸ ਕੋਲ ਉਕਤ ਪੀੜਤ ਨਾਬਾਲਗ ਕੁੜੀ ਦੇ ਪਿਤਾ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਕੁੜੀ ਦੀ ਉਮਰ ਕਰੀਬ 15 ਸਾਲ ਹੈ, ਜੋ ਸਥਾਨਕ ਕਾਲਜ ਵਿਚ ਮੈਡੀਕਲ ਦੀ ਪੜ੍ਹਾਈ ਕਰਦੀ ਹੈ ਅਤੇ ਪੜ੍ਹਾਈ ਉਪਰੰਤ ਸ਼ੰਕਰ ਰੋਡ ’ਤੇ ਟੰਡਨ ਕਲੀਨਿਕ ’ਤੇ ਰੋਜ਼ਾਨਾ ਮੈਡੀਕਲ ਦੀ ਪ੍ਰੈਕਟਿਸ ਕਰਨ ਲਈ ਜਾਂਦੀ ਸੀ, ਜਿੱਥੇ ਡਾ. ਸੁਨੀਲ ਟੰਡਨ ਨੇ ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਨਾਲ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਇਸ ਸਬੰਧੀ ਲੜਕੀ ਨੇ ਦੱਸਿਆ ਤਾਂ ਅਸੀਂ ਤੁਰੰਤ ਡਾਕਟਰ ਸੁਨੀਲ ਟੰਡਨ ਦੇ ਘਰ ਗੱਲ ਕਰਨ ਗਏ ਤਾਂ ਉਕਤ ਡਾਕਟਰ ਨੇ ਉਲਟਾ ਉਸ ਨਾਲ ਹੱਥੋਪਾਈ ਕੀਤੀ ਅਤੇ ਮੱਥੇ ’ਤੇ ਕੜਾ ਮਾਰ ਕੇ ਜ਼ਖ਼ਮੀ ਕਰ ਦਿੱਤਾ।

ਸਿਟੀ ਥਾਣਾ ਮੁਖੀ ਇੰਸ. ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੀੜਤ ਨਾਬਾਲਗ ਕੁੜੀ ਦੇ ਪਿਤਾਂ ਦੇ ਬਿਆਨਾਂ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਡਾ. ਸੁਨੀਲ ਟੰਡਨ ਵਾਸੀ ਮੁਹੱਲਾ ਟੰਡਨਾ ਨਕੋਦਰ ਖ਼ਿਲਾਫ਼ ਧਾਰਾ 354, 323 ਆਈ. ਪੀ. ਸੀ. 8 ਪੋਕਸੋ ਐਕਟ ਤਹਿਤ ਸਿਟੀ ਥਾਣਾ ਵਿਖੇ ਮਾਮਲਾ ਦਰਜ ਕਰਕੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਜਲੰਧਰ ਦੀਆਂ ਸੜਕਾਂ 'ਤੇ ਨੌਜਵਾਨਾਂ ਦੇ ਕਾਰਨਾਮੇ ਵਾਇਰਲ, ਥਾਰ ਦੀ ਛੱਤ 'ਤੇ ਬੈਠ ਖ਼ਰੂਦ ਕਰਨ 'ਤੇ ਸਖ਼ਤ ਕਾਰਵਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News