ਫਗਵਾੜਾ ''ਚ ਲੁਟੇਰਿਆਂ ਨੇ ਐਕਟਿਵਾ ''ਚ ਰੱਖਿਆ 1 ਲੱਖ 40 ਹਜ਼ਾਰ ਰੁਪਏ ਕੈਸ਼ ਕੀਤਾ ਚੋਰੀ

Friday, Sep 16, 2022 - 12:30 PM (IST)

ਫਗਵਾੜਾ ''ਚ ਲੁਟੇਰਿਆਂ ਨੇ ਐਕਟਿਵਾ ''ਚ ਰੱਖਿਆ 1 ਲੱਖ 40 ਹਜ਼ਾਰ ਰੁਪਏ ਕੈਸ਼ ਕੀਤਾ ਚੋਰੀ

ਫਗਵਾੜਾ (ਜਲੋਟਾ)- ਫਗਵਾੜਾ ਵਿਚ ਅਣਪਛਾਤੇ ਲੁਟੇਰਿਆਂ ਨੇ ਦਿਨ-ਦਿਹਾੜੇ ਬਜ਼ੁਰਗ ਵਿਅਕਤੀ ਵੱਲੋਂ ਬੈਂਕ ਵਿਚੋਂ ਕਢਵਾਏ ਗਏ 1 ਲੱਖ 40 ਹਜ਼ਾਰ ਰੁਪਏ ਕੈਸ਼ ਜੋ ਉਸ ਨੇ ਆਪਣੀ ਐਕਟਿਵਾ ਦੀ ਡਿੱਗੀ ਵਿਚ ਰੱਖੇ ਸਨ, ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਜਾਣਕਾਰੀ ਮੁਤਾਬਕ ਜਗਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਲਾਹੀ ਗੇਟ ਚੌਂਕ ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਹ ਬੈਂਕ ਤੋਂ ਕੈਸ਼ ਰੁਪਏ ਕਢਾ ਕੇ ਸਥਾਨਕ ਬੱਸ ਸਟੈਂਡ ਲਾਗੇ ਆਪਣੀ ਐਕਟਿਵਾ 'ਤੇ ਇਕ ਦੁਕਾਨ ਤੱਕ ਗਿਆ ਸੀ। ਜਦੋਂ ਉਹ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਐਕਟਿਵਾ ਦਾ ਲਾਕ ਟੁੱਟਾ ਹੋਇਆ ਸੀ ਅਤੇ ਇਸ ਦੀ ਡਿੱਗੀ ਵਿਚ ਰੱਖਿਆ ਹੋਇਆ ਕੈਸ਼ ਗਾਇਬ ਸੀ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਤਫ਼ਤੀਸ਼ ਜਾਰੀ ਹੈ।

ਇਹ ਵੀ ਪੜ੍ਹੋ: ਟਾਂਡਾ 'ਚ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਧੀ ਦੀਆਂ ਅੱਖਾਂ ਸਾਹਮਣੇ ਮਾਂ ਨੇ ਤੜਫ਼ਦਿਆਂ ਤੌੜਿਆ ਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News