ਸਿੱਕੀ ਦੇ ਹੱਕ ’ਚ ਬੇਗੋਵਾਲ ’ਚ ਹੋਇਆ ਕਾਂਗਰਸੀਆਂ ਦਾ ਵੱਡਾ ਇਕੱਠ

11/18/2018 4:26:35 AM

ਬੇਗੋਵਾਲ,   (ਬਬਲਾ)-  ਅੱਜ ਬੇਗੋਵਾਲ ਵਿਖੇ ਕਾਂਗਰਸੀ ਵਰਕਰਾਂ ਦਾ ਇਕ ਵੱਡਾ ਇਕੱਠ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਐੱਸ. ਐੱਸ. ਪੈਲੇਸ ਬੇਗੋਵਾਲ ਵਿਖੇ ਹੋਇਆ। ਇਸ ਮੌਕੇ  ਬੱਚਾਜੀਵੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਲਕੇ ਭੁਲੱਥ ਦਾ ਇਕ ਅਖੌਤੀ ਕਾਂਗਰਸੀ ਆਗੂ ਜੋ ਹਲਕਾ ਇੰਚਾਰਜ ਹੋਣ ਦੇ ਬਿਆਨ ਦੇ ਰਿਹਾ ਹੈ, ਉਸ ਨੂੰ ਹਲਕਾ ਭੁਲੱਥ ਦੇ ਕਾਂਗਰਸੀ ਵਰਕਰ ਹਲਕਾ ਇੰਚਾਰਜ ਨਹੀਂ ਮੰਨਦੇ ਹਨ। ਉਨ੍ਹਾਂ ਕਿਹਾ ਕਿ ਹਲਕੇ ਭੁਲੱਥ ਦਾ ਉਹ ਅਖੌਤੀ ਕਾਂਗਰਸੀ ਲੀਡਰ ਹੈ, ਜਿਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕੇ ਦੇ ਲੋਕਾਂ ਨਕਾਰਿਆਂ ਸੀ ਤੇ ਜਿਸ ਦੀ ਜ਼ਮਾਨਤ ਜ਼ਬਤ ਹੋਈ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਜਦੋਂ ਦਾ ਹਾਈਕਮਾਨ ਨੇ ਹਲਕਾ ਭੁਲੱਥ ਦਾ ਇੰਚਾਰਜ ਨਿਯੁਕਤ ਕੀਤਾ ਹੈ ਉਦੋਂ ਤੋਂ  ਉਨ੍ਹਾਂ ਦੇ ਕੰਮਾਂ ਸਦਕਾ ਅੱਜ ਹਲਕੇ ਭੁਲੱਥ ’ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਹਲਕੇ ਤਿੰਨਾਂ ਨਗਰ ਪੰਚਾਇਤਾਂ ਤੇ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਵੀ ਹਲਕੇ ਭੁਲੱਥ ’ਚ ਇਕ ਇਤਿਹਾਸਕ ਜਿੱਤ ਹੋਈ ਹੈ।  ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਂਗਰਸੀ ਲੀਡਰ ਆਪਣੇ ਨਿੱਜੀ ਲਾਹੇ ਲਈ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ ਜਦੋਂਕਿ ਹਲਕੇ ਦੇ ਲੋਕ ਇਸ ਲੀਡਰ ਨੂੰ ਭਲੀ ਭਾਂਤ ਜਾਣਦੇ ਹਨ।
 ਇਸ ਮੌਕੇ ਰਛਪਾਲ ਸਿੰਘ ਬੱਚਾਜੀਵੀ ਤੇ ਸਮੂਹ ਇਕੱਤਰ ਕਾਂਗਰਸੀ ਵਰਕਰਾਂ ਹਾਈਕਮਾਨ ਨੂੰ ਅਪੀਲ ਕੀਤੀ ਕਿ ਵਿਧਾਇਕ   ਸਿੱਕੀ ਦਾ ਹਲਕੇ ਭੁਲੱਥ ’ਚ ਹਲਕਾ ਇੰਚਾਰਜ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਨ ਨੇ ਵਿਧਾਇਕ  ਸਿੱਕੀ ਦਾ ਹਲਕੇ ਭੁਲੱਥ ਤੋਂ ਹਲਕਾ ਇੰਚਾਰਜ ਦੀਆਂ ਸੇਵਾਵਾਂ ਵਾਪਸ ਲਈਆਂ ਤੇ ਉਹ ਇਸ ਦਾ ਵਿਰੋਧ ਕਰਨਗੇ। ਇਸ ਮੌਕੇ ਪ੍ਰੀਤਮ ਸਿੰਘ ਸੀਕਰੀ, ਸ਼੍ਰੀਨਿਵਾਸ ਕੁੱਕੂ, ਜਾਰਜ ਸ਼ੁਭ ਕਮਲ, ਕਮਲਜੀਤ ਸਿੰਘ ਐੱਮ. ਸੀ., ਬਲਕਾਰ ਸਿੰਘ ਮੰਡਕੁਲਾ, ਡਾ. ਅਜਮੇਰ ਸਿੰਘ, ਕਰਨੈਲ ਸਿੰਘ ਬੱਗਾ, ਹਰਵਿੰਦਰ ਸਿੰਘ ਜੈਦ, ਹਰਬੰਸ ਸਿੰਘ ਬੈਂਸ, ਮੇਘਰਾਜ, ਸੁਖਜੀਤ ਸਿੰਘ ਨੰਬਰਦਾਰ, ਅਮਰਜੀਤ ਸਿੰਘ ਸੁੱਖਾ, ਸੰਜੀਵ ਆਨੰਦ ਤੇ  ਹੋਰ  ਹਾਜ਼ਰ ਸਨ।
 


Related News